Cooler Cleaning Tips: ਗਰਮੀਆਂ ਦਾ ਮੌਸਮ ਆ ਹੀ ਗਿਆ ਹੈ, ਭਾਵੇਂ ਸਵੇਰੇ-ਸ਼ਾਮ ਹਲਕੀ ਠੰਡ ਹੁੰਦੀ ਹੈ ਪਰ ਦਿਨ ਵੇਲੇ ਗਰਮੀ ਹੁੰਦੀ ਹੈ। ਹੌਲੀ-ਹੌਲੀ ਕਰਕੇ ਗਰਮੀ ਵੱਧ ਹੀ ਰਹੀ ਹੈ। ਉੱਤਰ ਭਾਰਤ ਦੇ ਵਿੱਚ ਲੋਕਾਂ ਨੇ ਪੱਖੇ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਜਦੋਂ ਹੋਰ ਗਰਮੀ ਵੱਧੇਗੀ ਤਾਂ ਲੋਕ ਕੂਲਰ ਅਤੇ ਏਸੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ। ਅਜਿਹੇ 'ਚ ਜੇਕਰ ਤੁਹਾਡਾ ਕੂਲਰ ਸਹੀ ਕੂਲਿੰਗ ਪ੍ਰਦਾਨ ਨਹੀਂ ਕਰ ਰਿਹਾ ਹੈ, ਤਾਂ ਇਸ ਨੂੰ ਸਾਫ਼ ਕਰਨ ਦਾ ਸਮਾਂ ਆ ਗਿਆ ਹੈ। ਕਈ ਮਹੀਨਿਆਂ ਤੋਂ ਬੰਦ ਹੋਣ ਕਰਕੇ ਇਸ ਵਿੱਚ ਧੂੜ ਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ, ਜਿਸ ਕਰਕੇ ਕੂਲਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਪਰ ਚਿੰਤਾ ਨਾ ਕਰੋ, ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਮਿੰਟਾਂ ਵਿੱਚ ਆਪਣਾ ਕੂਲਰ ਸਾਫ਼ ਕਰ ਸਕਦੇ ਹੋ। ਇਹ ਟਿਪਸ ਤੁਹਾਡੇ ਕੂਲਰ ਨੂੰ ਨਾ ਸਿਰਫ਼ ਸਾਫ਼ ਕਰਨਗੇ ਸਗੋਂ ਇਸ ਦੀ ਕੂਲਿੰਗ ਨੂੰ ਵੀ ਵਧਾ ਦੇਣਗੇ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਆਸਾਨੀ ਨਾਲ ਆਪਣੇ ਕੂਲਰ ਨੂੰ ਨਵੇਂ ਵਰਗਾ ਕਿਵੇਂ ਬਣਾ ਸਕਦੇ ਹੋ।
ਕੂਲਰ ਦਾ ਪਲੱਗ ਬੰਦ ਕਰੋ: ਸਫਾਈ ਸ਼ੁਰੂ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਕੂਲਰ ਬੰਦ ਹੈ ਅਤੇ ਪਲੱਗ ਆਊਟ ਹੈ। ਇਹ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਏਗਾ।
ਪਾਣੀ ਦਾ ਨਿਕਾਸ ਕਰੋ: ਕੂਲਰ ਦੇ ਹੇਠਾਂ ਜਮ੍ਹਾਂ ਹੋਏ ਪਾਣੀ ਨੂੰ ਕੱਢ ਦਿਓ। ਜ਼ਿਆਦਾਤਰ ਕੂਲਰਾਂ ਵਿੱਚ ਪਾਣੀ ਦੇ ਨਿਕਾਸ ਲਈ ਡਰੇਨ ਪਲੱਗ ਹੁੰਦਾ ਹੈ।
ਪੈਡਾਂ ਨੂੰ ਸਾਫ਼ ਕਰੋ: ਕੂਲਰ ਪੈਡਾਂ ਨੂੰ ਹਟਾਓ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਤੁਸੀਂ ਉਹਨਾਂ ਨੂੰ ਪਾਣੀ ਨਾਲ ਧੋ ਸਕਦੇ ਹੋ ਜਾਂ ਉਹਨਾਂ ਨੂੰ ਬਦਲ ਸਕਦੇ ਹੋ ਜੇਕਰ ਉਹ ਬਹੁਤ ਗੰਦੇ ਹਨ।
ਪੱਖੇ ਦੇ ਬਲੇਡਾਂ ਦੀ ਸਫਾਈ: ਪੱਖੇ ਦੇ ਬਲੇਡਾਂ 'ਤੇ ਜਮ੍ਹਾਂ ਹੋਈ ਧੂੜ ਨੂੰ ਸਾਫ਼ ਕਰਨ ਲਈ, ਨਰਮ ਕੱਪੜੇ ਦੀ ਵਰਤੋਂ ਕਰੋ। ਇਹ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ ਜੋ ਤੁਹਾਡੇ ਪੱਖੇ ਨੂੰ ਦੁਬਾਰਾ ਨਵੇਂ ਵਾਂਗ ਚੱਲਣ ਅਤੇ ਬਿਹਤਰ ਹਵਾ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਜੇਕਰ ਕਿਤੇ ਤੇਲ ਦੇਣ ਵਾਲਾ ਲੱਗਦਾ ਹੈ ਤਾਂ ਜ਼ਰੂਰ ਦੇਵੋ।
ਕੂਲਰ ਦੇ ਬਾਹਰਲੇ ਹਿੱਸੇ ਦੀ ਸਫਾਈ: ਕੂਲਰ ਦੇ ਬਾਹਰਲੇ ਹਿੱਸੇ ਨੂੰ ਸਾਫ਼ ਕਰਨ ਲਈ ਹਲਕੇ ਡਿਟਰਜੈਂਟ ਅਤੇ ਪਾਣੀ ਦੀ ਵਰਤੋਂ ਕਰੋ।
ਕੂਲਰ ਦੀ ਪਾਣੀ ਵਾਲੀ ਟੈਂਕੀ ਜਾਂ ਟੱਬ ਦੀ ਸਫਾਈ: ਕੂਲਰ ਦੀ ਪਾਣੀ ਵਾਲੀ ਟੈਂਕੀ ਜਾਂ ਕੂਲਰ 'ਚ ਪਾਣੀ ਵਾਲਾ ਟੱਬ ਨੂੰ ਵੀ ਸਾਫ਼ ਕਰੋ, ਕਿਉਂਕਿ ਇੱਥੇ ਗੰਦਗੀ ਅਤੇ ਕੀਟਾਣੂ ਇਕੱਠੇ ਹੋ ਸਕਦੇ ਹਨ।
ਆਖਰੀ ਟੈਸਟ: ਸਾਰੇ ਹਿੱਸਿਆਂ ਨੂੰ ਵਾਪਸ ਥਾਂ 'ਤੇ ਰੱਖਣ ਤੋਂ ਬਾਅਦ, ਕੂਲਰ ਚਾਲੂ ਕਰੋ ਅਤੇ ਜਾਂਚ ਕਰੋ ਕਿ ਸਭ ਕੁਝ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ।
ਜਾਣੋ ਸਫਾਈ ਦੇ ਫਾਇਦੇ
ਜਦੋਂ ਅਸੀਂ ਕੂਲਰ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਤਾਂ ਇਸ ਦੀ ਹਵਾ ਦੀ ਠੰਡਕ ਵਧ ਜਾਂਦੀ ਹੈ। ਸਾਫ਼-ਸਫ਼ਾਈ ਦੇ ਨਾਲ, ਕੂਲਰ ਪੈਡ ਹਵਾ ਨੂੰ ਚੰਗੀ ਤਰ੍ਹਾਂ ਠੰਢਾ ਕਰਨ ਦੇ ਯੋਗ ਹੁੰਦੇ ਹਨ ਅਤੇ ਪੱਖਾ ਵੀ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਚੱਲਦਾ ਹੈ। ਇਸ ਨਾਲ ਕੂਲਰ ਦੀ ਕੂਲਿੰਗ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ ਅਤੇ ਤੁਹਾਨੂੰ ਠੰਢੀ ਅਤੇ ਤਾਜ਼ੀ ਹਵਾ ਮਿਲਦੀ ਹੈ। ਇੱਕ ਸਾਫ਼ ਕੂਲਰ ਗਰਮੀ ਦੇ ਦਿਨਾਂ ਵਿੱਚ ਬਿਹਤਰ ਰਾਹਤ ਪ੍ਰਦਾਨ ਕਰਦਾ ਹੈ ਅਤੇ ਸਾਡੀ ਸਿਹਤ ਲਈ ਵੀ ਵਧੀਆ ਹੈ। ਇਸ ਲਈ, ਗਰਮੀਆਂ ਵਿੱਚ ਕੂਲਰ ਨੂੰ ਚਾਲੂ ਕਰਨ ਤੋਂ ਪਹਿਲਾਂ, ਇਸਨੂੰ ਸਾਫ਼ ਕਰਨਾ ਯਕੀਨੀ ਬਣਾਓ।