Palak Paneer: ਪਾਲਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਮਾਹਿਰ ਇਸ ਨੂੰ ਰੋਜ਼ਾਨਾ ਖਾਣ ਦੀ ਸਲਾਹ ਦਿੰਦੇ ਹਨ। ਇਸ ਦੀ ਮਦਦ ਨਾਲ ਤੁਸੀਂ ਸਵਾਦਿਸ਼ਟ ਸਬਜ਼ੀਆਂ ਅਤੇ ਪਰਾਂਠੇ ਬਣਾ ਸਕਦੇ ਹੋ। ਪਾਲਕ ਹਰ ਸੀਜ਼ਨ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦੀ ਹੈ। ਸਰਦੀਆਂ ਦੇ ਮੌਸਮ ਵਿੱਚ ਭਰਪੂਰ ਮਾਤਰਾ ਦੇ ਵਿੱਚ ਪਾਲਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇੱਥੇ ਅਸੀਂ ਤੁਹਾਡੇ ਲਈ ਪਾਲਕ ਪਨੀਰ ਬਣਾਉਣ (how to make Palak Paneer) ਦੀ ਇੱਕ ਸਵਾਦਿਸ਼ਟ ਰੈਸਿਪੀ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਜ਼ਰੂਰ ਅਜ਼ਮਾਓ। ਇਹ ਸਬਜ਼ੀ ਰੋਟੀ ਅਤੇ ਚੌਲਾਂ ਦੇ ਨਾਲ ਬਹੁਤ ਹੀ ਸੁਆਦੀ ਲੱਗਦੀ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ....
ਪਾਲਕ ਪਨੀਰ ਬਣਾਉਣ ਲਈ ਸਮੱਗਰੀ
ਪਾਲਕ
ਪਨੀਰ ਦੇ ਟੁਕੜੇ
ਪਿਆਜ਼ ਦਾ ਪੇਸਟ
ਟਮਾਟਰ ਪਿਊਰੀ
ਤੇਲ
ਘੀ
ਜੀਰਾ
ਤੇਜ਼ ਪੱਤਾ
ਵੱਡੀ ਇਲਾਇਚੀ
ਅਦਰਕ
ਲੱਸਣ
ਲੂਣ
ਗਰਮ ਮਸਾਲਾ
ਮਿਰਚ ਪਾਊਡਰ
ਧਨੀਆ ਪਾਊਡਰ
ਕਰੀਮ
ਹੋਰ ਪੜ੍ਹੋ : ਜਾਣੋ ਅਲਸੀ ਖਾਣ ਦਾ ਸਹੀ ਢੰਗ ਅਤੇ ਸਹੀ ਮਾਤਰਾ...ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ
ਵਿਧੀ-
ਸਬਜ਼ੀ ਬਣਾਉਣ ਲਈ ਪਹਿਲਾਂ ਪਾਲਕ ਨੂੰ ਚੰਗੀ ਧੋ ਕੇ 5-7 ਮਿੰਟ ਉਬਾਲ ਲਓ। ਫਿਰ ਪਾਲਕ ਨੂੰ ਠੰਡਾ ਕਰਕੇ ਪਿਊਰੀ ਤਿਆਰ ਕਰ ਲਓ। ਹੁਣ ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਪਨੀਰ ਦੇ ਟੁਕੜਿਆਂ ਨੂੰ ਸੁਨਹਿਰੀ ਹੋਣ ਤੱਕ ਫ੍ਰਾਈ ਕਰਕੇ, ਸਾਈਡ ਵਿੱਚ ਕਿਸੇ ਪਲੇਟ ਵਿੱਚ ਕੱਢ ਲਓ। ਫਿਰ ਪੈਨ ਵਿਚ ਥੋੜ੍ਹਾ ਜਿਹਾ ਘਿਓ ਪਾਓ ਅਤੇ ਫਿਰ ਜੀਰਾ, ਤੇਜ਼ ਪੱਤਾ ਅਤੇ ਵੱਡੀ ਇਲਾਇਚੀ ਪਾਓ। ਇਨ੍ਹਾਂ ਚੀਜ਼ਾਂ ਨੂੰ ਹਲਕਾ ਜਿਹਾ ਭੁੰਨ ਲਓ, ਹੁਣ ਇਸ ਵਿਚ ਅਦਰਕ, ਲੱਸਣ ਅਤੇ ਪਿਆਜ਼ ਦਾ ਪੇਸਟ ਪਾਓ। ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਸ ਦਾ ਰੰਗ ਗੁਲਾਬੀ-ਭੂਰਾ ਨਾ ਹੋ ਜਾਵੇ। ਹੁਣ ਨਮਕ, ਗਰਮ ਮਸਾਲਾ, ਧਨੀਆ ਪਾਊਡਰ ਅਤੇ ਲਾਲ ਮਿਰਚ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲ ਜਾਣ ਤੱਕ ਪਕਾਓ। ਮਸਾਲੇ ਦਾ ਰੰਗ ਭੂਰਾ ਹੋਣ ਤੋਂ ਬਾਅਦ, ਇਸ ਵਿਚ ਟਮਾਟਰ ਦੀ ਪਿਊਰੀ ਪਾਓ ਅਤੇ ਦੁਬਾਰਾ ਭੁੰਨ ਲਓ। ਹੁਣ ਪਾਲਕ ਪਾਓ ਅਤੇ ਦੁਬਾਰਾ ਪਕਾਓ। ਇਸ ਮਿਸ਼ਰਨ ਦੇ ਵਿੱਚ ਪਨੀਰ ਦੇ ਟੁਕੜੇ ਪਾਓ ਅਤੇ ਪਾਲਕ ਦੀ ਗ੍ਰੇਵੀ ਨਾਲ ਪੂਰੀ ਤਰ੍ਹਾਂ ਮਿਲਾਓ। ਉੱਪਰ ਕਰੀਮ ਪਾਓ, ਗਰਮ ਮਸਾਲਾ ਪਾਓ ਅਤੇ ਫਿਰ ਗਰਮਾ-ਗਰਮ ਸਰਵ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।