Pebble Impulse ਫਿਟਨੈੱਸ ਵੌਚ 24 ਘੰਟੇ ਰੱਖਦੀ ਤੁਹਾਡੀ ਸਿਹਤ ਦਾ ਧਿਆਨ, ਕਮਾਲ ਦੇ ਫੀਚਰਸ
ਏਬੀਪੀ ਸਾਂਝਾ | 10 Feb 2020 03:22 PM (IST)
ਅੱਜਕੱਲ੍ਹ ਲੋਕਾਂ ਦੀ ਫਿਟਨੈੱਸ ਦਾ ਧਿਆਨ ਰੱਖਣ ਲਈ ਟੈੱਕ ਕੰਪਨੀਆਂ ਸਮਾਰਟ ਬੈਂਡ ਨਾਲ ਸਮਾਰਟ ਵੌਚ ਵੀ ਲਾਂਚ ਕਰਨ ਲੱਗ ਪਈਆਂ ਹਨ। ਉਂਝ ਤਾਂ ਇਸ ਸਮੇਂ ਤੁਹਾਨੂੰ ਕਈ ਆਪਸ਼ਨ ਮਿਲ ਜਾਣਗੇ, ਪਰ ਲਾਈਫਸਟਾਈਲ ਐਕਸੇਸਰੀਜ਼ ਬ੍ਰੈਂਡ ਪੈਬਲ ਦੀ ਇੰਪਲਸ ਫਿਟਨੈਸ ਵੌਚ ਤੁਹਾਡੇ ਲਈ ਬੈਸਟ ਆਪਸ਼ਨ ਸਾਬਿਤ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸਦੇ ਕੁਝ ਫੀਚਰਸ।
ਨਵੀਂ ਦਿੱਲੀ: ਅੱਜਕੱਲ੍ਹ ਲੋਕਾਂ ਦੀ ਫਿਟਨੈੱਸ ਦਾ ਧਿਆਨ ਰੱਖਣ ਲਈ ਟੈੱਕ ਕੰਪਨੀਆਂ ਸਮਾਰਟ ਬੈਂਡ ਨਾਲ ਸਮਾਰਟ ਵੌਚ ਵੀ ਲਾਂਚ ਕਰਨ ਲੱਗ ਪਈਆਂ ਹਨ। ਉਂਝ ਤਾਂ ਇਸ ਸਮੇਂ ਤੁਹਾਨੂੰ ਕਈ ਆਪਸ਼ਨ ਮਿਲ ਜਾਣਗੇ, ਪਰ ਲਾਈਫਸਟਾਈਲ ਐਕਸੇਸਰੀਜ਼ ਬ੍ਰੈਂਡ ਪੈਬਲ ਦੀ ਇੰਪਲਸ ਫਿਟਨੈਸ ਵੌਚ ਤੁਹਾਡੇ ਲਈ ਬੈਸਟ ਆਪਸ਼ਨ ਸਾਬਿਤ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸਦੇ ਕੁਝ ਫੀਚਰਸ। ਇਹ ਤੁਹਾਡੇ ਬਲੱਡ ਪ੍ਰੈਸ਼ਰ, ਆਕਸੀਜਨ ਲੈਵਲ, ਦਿਲ ਦੀ ਧੜਕਣ ਤੇ ਨੀਂਦ 'ਤੇ ਨਿਗ੍ਹਾ ਰੱਖਦੀ ਹੈ। ਇੰਨਾਂ ਹੀ ਨਹੀਂ ਇਹ ਤੁਹਾਡੇ ਯੋਗ, ਦੌੜਾਂ ਜਾਂ ਕਸਰਤ ਕਰੋ, ਇਨ੍ਹਾਂ ਸਭ 'ਤੇ ਇੰਪਲਸ 24 ਗੁਣਾ 7 ਨਿਗਰਾਨੀ ਰੱਖਦੀ ਹੈ। ਇਸ ਫੀਚਰਸ ਇੱਕ ਦਮ ਸਟੀਕ ਰਹਿੰਦੇ ਹਨ। ਨਾਲ ਹੀ ਇਹ ਵਾਟਰ ਰੈਸੀਸਟੈਂਟ ਵੀ ਹੈ। ਤੁਸੀਂ ਦਿਨ 'ਚ ਕਿੰਨੀਆ ਕੈਲਰੀਜ਼ ਬਰਨ ਕੀਤੀਆਂ ਇਸ ਦਾ ਜਵਾਬ ਵੀ ਤੁਹਾਨੂੰ ਮਿਲ ਜਾਵੇਗਾ। ਪੈਬਲ ਇੰਪਲਸ ਨੂੰ ਸਮਾਰਟਫੋਨ ਨਾਲ ਕਨੈਕਟ ਕਰਕੇ ਤੁਸੀਂ ਇਨਕਮਿੰਗ ਕਾਲ, ਮੈਸੇਜ ਲਈ ਨੋਟੀਫਿਕੇਸ਼ਨ ਪਾ ਸਕਦੇ ਹੋ। ਇਸ ਦੀ ਬੈਟਰੀ ਪੂਰੀ ਚਾਰਜ ਕਰਨ 'ਤੇ 7 ਦਿਨ ਤੱਕ ਚਲਦੀ ਹੈ। ਇਸਦੀ ਕੀਮਤ 2,499 ਹੈ। ਇਸ ਵੌਚ ਨੂੰ Amazon ਤੋਂ ਖਰੀਦਿਆ ਜਾ ਸਕਦਾ ਹੈ।