Plants Attract Snakes: ਬਾਰਸ਼ ਦੇ ਮੌਸਮ ਵਿੱਚ ਸੱਪਾਂ ਦਾ ਖਤਰਾ ਵਧ ਜਾਂਦਾ ਹੈ। ਅਕਸਰ ਹੀ ਸੱਪ ਦੇ ਕੱਟਣ ਨਾਲ ਮੌਤਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਸੱਪ ਜੰਗਲਾਂ ਜਾਂ ਖੇਤਾਂ ਵਿੱਚ ਹੀ ਰਹਿੰਦੇ ਹਨ ਪਰ ਕਈ ਵਾਰ ਇਹ ਘਰਾਂ ਤੱਕ ਪਹੁੰਚ ਜਾਂਦੇ ਹਨ। ਇਸ ਦੇ ਕਈ ਕਾਰਨ ਹਨ ਪਰ ਕੁਝ ਪੌਦੇ ਵੀ ਹਨ ਜਿਨ੍ਹਾਂ ਦੀ ਖੁਸ਼ਬੂ ਕਰਕੇ ਇਹ ਖਿੱਚੇ ਆਉਂਦੇ ਹਨ। ਆਓ ਜਾਣਦੇ ਹਾਂ-



1. ਜੈਸਮੀਨ
ਜੈਸਮੀਨ ਵਾਈਨਜ਼ ਕੁਲ ਦੇ ਪੌਦਿਆਂ ਦੇ ਨੇੜੇ ਸੱਪਾਂ ਦੇ ਰਹਿਣ ਦੀ ਸੰਭਾਵਨਾ ਜ਼ਿਆਦਾ ਹੈ। ਜੈਸਮੀਨ ਦਾ ਬੂਟਾ ਬਹੁਤ ਸੰਘਣਾ ਹੁੰਦਾ ਹੈ ਤੇ ਇਸ ਦੇ ਰੰਗ ਵਿੱਚ ਸੱਪ ਆਪਣੇ ਆਪ ਨੂੰ ਢੱਕ ਲੈਂਦਾ ਹੈ। ਆਪਣੇ ਆਪ ਨੂੰ ਲੁਕਾਉਣ ਤੋਂ ਬਾਅਦ, ਸੱਪ ਆਸਾਨੀ ਨਾਲ ਆਪਣੇ ਸ਼ਿਕਾਰ ਨੂੰ ਫੜ ਲੈਂਦਾ ਹੈ। ਇਹੀ ਕਾਰਨ ਹੈ ਕਿ ਜੈਸਮੀਨ ਦੇ ਪੌਦਿਆਂ ਦੇ ਨੇੜੇ ਸੱਪਾਂ ਦੇ ਰਹਿਣ ਦਾ ਜ਼ਿਆਦਾ ਖਤਰਾ ਹੈ।


 
2. ਸਾਈਪ੍ਰਸ ਜਾਂ ਸਰੂ
ਕਈ ਲੋਕ ਘਰ ਦੇ ਵਿਹੜੇ ਵਿੱਚ ਸਾਈਪ੍ਰਸ ਦਾ ਬੂਟਾ ਲਗਾਉਂਦੇ ਹਨ। ਇਹ ਇੱਕ ਸਜਾਵਟੀ ਪੌਦਾ ਹੈ ਜੋ ਬਹੁਤ ਸੁੰਦਰ ਦਿਖਾਈ ਦਿੰਦਾ ਹੈ ਪਰ ਇਹ ਕਾਫ਼ੀ ਸੰਘਣਾ ਹੁੰਦਾ ਹੈ। ਇਹ ਸੰਘਣਾ ਹੋਣ ਕਾਰਨ ਸੱਪ ਇਸ ਵਿੱਚ ਲੁਕ ਜਾਂਦੇ ਹਨ ਤੇ ਕੀੜਿਆਂ ਦਾ ਸ਼ਿਕਾਰ ਕਰਦੇ ਹਨ।
 
3. ਕਲੋਵਰ ਦੇ ਪੌਦੇ
ਕਲੋਵਰ ਦੇ ਪੌਦੇ ਵੀ ਸਜਾਵਟੀ ਪੌਦੇ ਹਨ। ਇਸ ਦੇ ਪੱਤੇ ਮੋਟੇ ਤੇ ਸੰਘਣੇ ਹੁੰਦੇ ਹਨ। ਉਹ ਧਰਤੀ ਨੂੰ ਪੂਰੀ ਤਰ੍ਹਾਂ ਢੱਕ ਲੈਂਦੇ ਹਨ। ਇਹੀ ਕਾਰਨ ਹੈ ਕਿ ਸੱਪ ਇਨ੍ਹਾਂ ਪੱਤਿਆਂ ਹੇਠਾਂ ਅਰਾਮ ਨਾਲ ਬੈਠ ਜਾਂਦੇ ਹਨ ਤੇ ਲੁਕ-ਛਿਪ ਕੇ ਆਪਣੇ ਸ਼ਿਕਾਰ ਦੀ ਭਾਲ ਕਰਦੇ ਹਨ। ਇਸ ਲਈ ਗਲਤੀ ਨਾਲ ਵੀ ਘਰ 'ਚ ਕਲੋਵਰ ਦੇ ਪੌਦੇ ਨਾ ਲਗਾਓ।
 
4. ਨਿੰਬੂ ਦਾ ਪੌਦਾ
ਨਿੰਬੂ ਦਾ ਪੌਦਾ ਜਾਂ ਕੋਈ ਵੀ ਸਿਟਰਸ ਟਰੀ ਚੂਹਿਆਂ ਤੇ ਛੋਟੇ ਪੰਛੀਆਂ ਦਾ ਬਸੇਰਾ ਬਣ ਜਾਂਦਾ ਹੈ ਕਿਉਂਕਿ ਛੋਟੇ-ਛੋਟੇ ਕੀੜੇ-ਮਕੌੜੇ ਤੇ ਪੰਛੀ ਇਸ ਦਾ ਫਲ ਖਾਣ ਦਾ ਆਨੰਦ ਲੈਂਦੇ ਹਨ। ਇਹੀ ਕਾਰਨ ਹੈ ਕਿ ਨਿੰਬੂ ਦੇ ਪੌਦੇ ਦੇ ਆਲੇ-ਦੁਆਲੇ ਸੱਪ ਘੁੰਮਦੇ ਰਹਿੰਦੇ ਹਨ। ਇਸ ਲਈ ਆਪਣੇ ਘਰ ਦੇ ਨੇੜੇ ਨਿੰਬੂ ਦਾ ਪੌਦਾ ਨਾ ਲਗਾਓ।
 
5. ਦੇਵਦਾਰ ਦੇ ਦਰੱਖਤ
ਭਾਵੇਂ ਦੇਵਦਾਰ ਦੇ ਦਰੱਖਤ ਬਹੁਤ ਉੱਚਾਈ ਵਾਲੀਆਂ ਥਾਵਾਂ 'ਤੇ ਉੱਗਦੇ ਹਨ, ਪਰ ਇਹ ਮੈਦਾਨੀ ਖੇਤਰਾਂ ਵਿੱਚ ਵੀ ਕੁਝ ਸਾਲਾਂ ਤੱਕ ਰਹਿ ਸਕਦੇ ਹਨ। ਇਸੇ ਲਈ ਕੁਝ ਲੋਕ ਆਪਣੀਆਂ ਜ਼ਮੀਨਾਂ ਵਿੱਚ ਦੇਵਦਾਰ ਦੇ ਰੁੱਖ ਲਗਾਉਂਦੇ ਹਨ ਪਰ ਚੰਦਨ ਦੇ ਰੁੱਖ ਵਾਂਗ ਸੱਪ ਦੇਵਦਾਰ ਦੇ ਦਰੱਖਤ ਵਿੱਚ ਕੁੰਡਲੀ ਮਾਰ ਕੇ ਆਨੰਦ ਮਾਣਦੇ ਹਨ। ਇਸ ਲਈ ਘਰ ਦੇ ਆਲੇ-ਦੁਆਲੇ ਦੇਵਦਾਰ ਦੇ ਰੁੱਖ ਨਾ ਲਗਾਓ।