Which stage it was difficult to save the patient: ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਦੀ ਸਰਵਾਈਕਲ ਕੈਂਸਰ ਨਾਲ ਮੌਤ ਹੋ ਗਈ ਹੈ। ਪੂਨਮ ਪਾਂਡੇ, ਜੋ ਆਪਣੇ ਬੋਲਣ ਦੇ ਅੰਦਾਜ਼ ਲਈ ਜਾਣੀ ਜਾਂਦੀ ਹੈ, ਸਰਵਾਈਕਲ ਕੈਂਸਰ ਨਾਲ ਆਪਣੀ ਲੜਾਈ ਹਾਰ ਗਈ। ਉਨ੍ਹਾਂ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।


ਅੰਕੜੇ ਦੱਸਦੇ ਹਨ ਕਿ ਸਰਵਾਈਕਲ ਕੈਂਸਰ 15 ਤੋਂ 44 ਸਾਲ ਦੀ ਉਮਰ ਦੀਆਂ ਭਾਰਤੀ ਔਰਤਾਂ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਦੂਜੇ ਸਭ ਤੋਂ ਆਮ ਕਾਰਨ ਵਜੋਂ ਉਭਰਿਆ ਹੈ। ਜੇਕਰ ਸਮੇਂ ਸਿਰ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਇਸ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ।



ਭਾਰਤ ਦੇ ਵਿੱਚ ਇਸ ਕੈਂਸਰ ਦੇ ਖੌਫਨਾਕ ਅੰਕੜੇ ਨੇ


ਅੰਕੜੇ- ਭਾਰਤ ਵਿੱਚ ਸਰਵਾਈਕਲ ਕੈਂਸਰ ਦੇ ਲਗਭਗ 1,22,000 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਲਗਭਗ 67,500 ਔਰਤਾਂ ਹਨ। ਸਰਵਾਈਕਲ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦਾ 11.1 ਪ੍ਰਤੀਸ਼ਤ ਹੈ। ਇਹ ਸਥਿਤੀ ਇਸ ਲਈ ਬਦਤਰ ਹੋ ਜਾਂਦੀ ਹੈ ਕਿਉਂਕਿ ਦੇਸ਼ ਦੀਆਂ ਸਿਰਫ਼ 3.1 ਫ਼ੀਸਦੀ ਔਰਤਾਂ ਹੀ ਇਸ ਸਥਿਤੀ ਲਈ ਟੈਸਟ ਕਰਵਾਉਂਦੀਆਂ ਹਨ, ਜਿਸ ਕਾਰਨ ਬਾਕੀ ਔਰਤਾਂ ਖ਼ਤਰੇ ਦੇ ਸਾਏ ਹੇਠ ਰਹਿੰਦੀਆਂ ਹਨ।


ਸਰਵਾਈਕਲ ਕੈਂਸਰ ਕੀ ਹੈ-


ਸਰਵਾਈਕਲ ਕੈਂਸਰ ਬੱਚੇਦਾਨੀ ਦੇ ਮੂੰਹ ਦੀ ਪਰਤ ਨੂੰ ਪ੍ਰਭਾਵਿਤ ਕਰਦਾ ਹੈ, ਯਾਨੀ ਬੱਚੇਦਾਨੀ ਦੇ ਹੇਠਲੇ ਹਿੱਸੇ ਨੂੰ। ਬੱਚੇਦਾਨੀ ਦੇ ਮੂੰਹ ਵਿੱਚ ਦੋ ਕਿਸਮ ਦੇ ਸੈੱਲ ਹੁੰਦੇ ਹਨ - ਸਕੁਆਮਸ ਜਾਂ ਫਲੈਟ ਸੈੱਲ ਅਤੇ ਕਾਲਮਨਰ ਸੈੱਲ। ਬੱਚੇਦਾਨੀ ਦਾ ਉਹ ਖੇਤਰ ਜਿੱਥੇ ਇੱਕ ਕਿਸਮ ਦਾ ਸੈੱਲ ਦੂਜੀ ਕਿਸਮ ਦੇ ਸੈੱਲ ਵਿੱਚ ਬਦਲਦਾ ਹੈ, ਨੂੰ ਸਕੁਆਮੋ-ਕਾਲਮਨਰ ਜੰਕਸ਼ਨ ਕਿਹਾ ਜਾਂਦਾ ਹੈ।


ਇਹ ਉਹ ਖੇਤਰ ਹੈ ਜਿੱਥੇ ਕੈਂਸਰ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ। ਸਰਵਾਈਕਲ ਕੈਂਸਰ ਹੌਲੀ-ਹੌਲੀ ਵਿਕਸਤ ਹੁੰਦਾ ਹੈ ਅਤੇ ਸਮੇਂ ਦੇ ਨਾਲ ਪੂਰੀ ਤਰ੍ਹਾਂ ਵਿਕਸਤ ਹੋ ਜਾਂਦਾ ਹੈ।


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਸਰਵਾਈਕਲ ਕੈਂਸਰ ਦੇ ਵੈਕਸੀਨੈਸ਼ਨ ਨੂੰ ਲੈ ਕੇ ਕੀਤਾ ਇਹ ਐਲਾਨ


ਬੀਤੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਦੌਰਾਨ ਸਰਵਾਈਕਲ ਕੈਂਸਰ ਦੇ ਟੀਕਾਕਰਨ ਨੂੰ ਲੈ ਕੇ ਅਹਿਮ ਐਲਾਨ ਕੀਤਾ ਸੀ। ਦੱਸ ਦਈਏ ਸਰਕਾਰ ਵੱਲੋਂ ਇਹ ਟੀਕਾਕਰਨ ਮੁਹਿੰਮ 9 ਤੋਂ 14 ਸਾਲ ਤੱਕ ਦੀਆਂ ਲੜਕੀਆਂ ਲਈ ਸ਼ੁਰੂ ਕੀਤਾ ਜਾਵੇਗਾ ਅਤੇ ਇਨ੍ਹਾਂ ਲੜਕੀਆਂ ਨੂੰ ਇਹ ਟੀਕਾ ਮੁਫ਼ਤ ਦਿੱਤਾ ਜਾਵੇਗਾ।