Stock Market Opening: ਜਿਵੇਂ ਹੀ ਸ਼ੇਅਰ ਬਾਜ਼ਾਰ ਖੁੱਲ੍ਹਿਆ (stock market opens) , ਸ਼ੁਰੂਆਤੀ ਮਿੰਟਾਂ ਵਿੱਚ ਹੀ BSE ਸੈਂਸੈਕਸ (BSE Sensex) 72,209 'ਤੇ ਆ ਗਿਆ, ਭਾਵ ਕਿ ਇਹ 72 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਨਿਫਟੀ 21873 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਬੈਂਕ ਨਿਫਟੀ (Bank Nifty) 427.25 ਅੰਕ ਜਾਂ 0.93 ਫੀਸਦੀ ਦੇ ਉਛਾਲ ਨਾਲ 46,615 ਦੇ ਪੱਧਰ 'ਤੇ ਪਹੁੰਚ ਗਿਆ ਹੈ।


ਇਹ ਵੀ ਪੜ੍ਹੋ : Paytm ਨੇ ਖ਼ੁਦ ਆਪਣੀ ਇਸ ਸਰਵਿਸ 'ਤੇ ਲਾਈ ਕੁੱਝ ਦਿਨ ਲਈ ਪਾਬੰਦੀ, RBI ਦੇ ਹੁਕਮ ਦੇ ਇੱਕ ਦਿਨ ਬਾਅਦ ਕੰਪਨੀ ਨੇ ਚੁੱਕਿਆ ਇਹ ਕਦਮ


 ਕਿਵੇਂ ਹੋਈ ਬਾਜ਼ਾਰ ਦੀ ਸ਼ੁਰੂਆਤ?


ਬੀਐੱਸਈ ਦਾ ਸੈਂਸੈਕਸ (BSE Sensex) ਅੱਜ 332.27 ਅੰਕ ਜਾਂ 0.46 ਫੀਸਦੀ ਦੇ ਵਾਧੇ ਨਾਲ 71,977 ਦੇ ਪੱਧਰ 'ਤੇ ਖੁੱਲ੍ਹਿਆ। NSE ਦਾ ਨਿਫਟੀ 115.30 ਅੰਕ ਜਾਂ 0.53 ਫੀਸਦੀ ਦੇ ਮਜ਼ਬੂਤ​ਵਾਧੇ ਨਾਲ 21,812.75 'ਤੇ ਖੁੱਲ੍ਹਿਆ ਅਤੇ 21800 ਨੂੰ ਪਾਰ ਕਰ ਗਿਆ ਹੈ।


ਇਹ ਵੀ ਪੜ੍ਹੋ :  E-commerce Market: Amazon ਤੇ Flipkart ਨੂੰ ਪਛਾੜ ਕੇ ਹੁਣ Meesho ਦੌੜ ਰਹੀ ਅੱਗੇ, ਈ-ਕਾਮਰਸ ਬਾਜ਼ਾਰ 'ਚ ਉਥਲ-ਪੁਥਲ


ਸੈਂਸੈਕਸ ਸ਼ੇਅਰਾਂ ਦੀ ਸਥਿਤੀ


ਸੈਂਸੈਕਸ ਦੇ 30 ਸ਼ੇਅਰਾਂ 'ਚੋਂ ਸਿਰਫ ਮਾਰੂਤੀ ਦੇ ਸ਼ੇਅਰ ਹੀ ਲਾਲ 'ਚ ਹਨ ਅਤੇ ਬਾਕੀ 29 ਸ਼ੇਅਰਾਂ 'ਚ ਤੇਜ਼ੀ ਨਾਲ ਕਾਰੋਬਾਰ ਹੋ ਰਿਹਾ ਹੈ। ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ, ਪਾਵਰ ਗਰਿੱਡ ਵਿੱਚ 2.99 ਪ੍ਰਤੀਸ਼ਤ ਅਤੇ ਇੰਫੋਸਿਸ ਵਿੱਚ 2.03 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਰਿਲਾਇੰਸ ਇੰਡਸਟਰੀਜ਼ 1.85 ਫੀਸਦੀ ਅਤੇ ਟੀਸੀਐਸ 1.73 ਫੀਸਦੀ ਚੜ੍ਹੇ ਹਨ। ICICI ਬੈਂਕ 1.74 ਫੀਸਦੀ ਅਤੇ ਟਾਟਾ ਸਟੀਲ 1.67 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।