Punjabi Style Rajma Chawal: ਰਾਜਮਾਂਹ ਮਸਾਲਾ ਇੱਕ ਮਸਾਲੇਦਾਰ ਸਬਜ਼ੀ ਹੈ ਜੋ ਪ੍ਰੋਟੀਨ ਨਾਲ ਭਰਪੂਰ ਹੈ ਅਤੇ ਖਾਣ ਵਿੱਚ ਸੁਆਦੀ ਹੈ। " ਰਾਜਮਾਂਹ ਚਾਵਲ" ਇੱਕ ਬਹੁਤ ਮਸ਼ਹੂਰ ਪੰਜਾਬੀ ਭੋਜਨ ਹੈ ਜਿਸ ਵਿੱਚ ਰਾਜਮਾਂਹ (Rajma)ਦੀ ਸਬਜ਼ੀ ਨੂੰ ਉੱਬਲੇ ਹੋਏ ਚੌਲਾਂ ਨਾਲ ਪਰੋਸਿਆ ਜਾਂਦਾ ਹੈ। ਇਸ ਨੂੰ ਘਰ 'ਚ ਬਣਾਉਣਾ ਬਹੁਤ ਆਸਾਨ ਹੈ ਅਤੇ ਇਸ ਲਈ ਜ਼ਿਆਦਾ ਸਮੱਗਰੀ ਦੀ ਜ਼ਰੂਰਤ ਨਹੀਂ ਹੁੰਦੀ। ਆਓ ਜਾਣਦੇ ਹਾਂ ਰੈਸਿਪੀ...



ਸਮੱਗਰੀ:


1 ਕੱਪ ਰਾਜਮਾਂਹ


1 ਛੋਟਾ ਤੇਜ ਪੱਤਾ


1 ਦਾਲਚੀਨੀ ਵਾਲੀ ਸਟਿੱਕ


1 ਹਰੀ ਇਲਾਇਚੀ (ਜਾਂ ਵੱਡੀ ਇਲਾਇਚੀ)


1/2 ਚਮਚ ਜੀਰਾ


1 ਪਿਆਜ਼, ਬਾਰੀਕ ਕੱਟਿਆ ਹੋਇਆ (ਲਗਭਗ 1/2 ਕੱਪ)


1 ਚਮਚ ਅਦਰਕ-ਲਸਣ ਦਾ ਪੇਸਟ (ਜਾਂ ਪੀਸਿਆ ਹੋਇਆ)


1 ਹਰੀ ਮਿਰਚ ਬਰੀਕ ਕੱਟੀ ਹੋਈ


2 ਦਰਮਿਆਨੇ ਟਮਾਟਰ, ਕੱਟੇ ਹੋਏ (ਲਗਭਗ 1 ਕੱਪ)


1 ਚਮਚ ਲਾਲ ਮਿਰਚ ਪਾਊਡਰ


1 ਚਮਚ ਜੀਰਾ-ਧਨੀਆ ਪਾਊਡਰ


2 ਚਮਚ ਤੇਲ


ਲੂਣ ਸੁਆਦ ਅਨੁਸਾਰ


ਰਾਜਮਾਂਹ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਨ੍ਹਾਂ ਨੂੰ 6-8 ਘੰਟੇ ਜਾਂ ਰਾਤ ਭਰ ਲਈ ਪਾਣੀ ਵਿੱਚ ਭਿਓ ਦਿਓ।


ਕੁੱਕਰ ਵਿੱਚ ਤੇਲ ਪਾ ਕੇ ਗਰਮ ਕਰੋ, ਫਿਰ ਇਸ ਵਿੱਚ ਜੀਰਾ, ਤੇਜ ਪੱਤਾ, ਦਾਲਚੀਨੀ, ਛੋਟੀ ਅਤੇ ਵੱਡੀ ਇਲਾਇਚੀ ਪਾ ਕੇ ਹਲਕਾ ਭੁੰਨ ਲਓ। ਫਿਰ ਇਸ ਵਿੱਚ ਬਰੀਕ ਕੱਟਿਆ ਹੋਇਆ ਅਦਰਕ-ਲੱਸਣ,ਹਰੀ ਮਿਰਚ ਅਤੇ ਪਿਆਜ਼ ਪਾ ਕੇ ਗੋਲਡਨ ਬ੍ਰਾਊਨ ਹੋਣ ਤੱਕ ਭੁੰਨੋ। ਉਸ ਤੋਂ ਬਾਅਦ ਟਮਾਟਰ ਪਾ ਕੇ ਨਰਮ ਹੋਣ ਤੱਕ ਭੁੰਨੋ। ਫਿਰ ਇਸ ਵਿੱਚ ਨਮਕ, ਲਾਲ ਮਿਰਚ, ਹਲਦੀ ਪਾਊਡਰ, ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਫਿਰ ਇੱਕ-ਦੋ ਮਿੰਟ ਮਸਾਲੇ ਨੂੰ ਥੋੜ੍ਹਾ ਜਿਹਾ ਪਾਣੀ ਪਾ ਕੇ ਪੱਕਣ ਦਿਓ ਅਤੇ ਥੋੜੀ ਦੇਰ ਬਾਅਦ ਰਾਜਮਾਂਹ ਕੁੱਕਰ ਵਿੱਚ ਪਾ ਕੇ ਉੱਤੋਂ ਲੋੜ ਅਨੁਸਾਰ ਪਾਣੀ ਪਾ ਦਿਓ। ਕੁੱਕਰ ਨੂੰ ਬੰਦ ਕਰਕੇ 5-7 ਸੀਟੀਆਂ ਲਗਵਾਓ। ਫਿਰ ਜਦੋਂ ਇਹ ਪੱਕ ਜਾਵੇ ਤਾਂ ਹਰੇ ਧਨੀਏ ਨਾਲ ਗਾਰਨਿਸ਼ ਕਰੋ ਅਤੇ ਗਰਮਾ ਗਰਮ ਚਾਵਲਾਂ ਨਾਲ ਪਰੋਸ ਦਿਓ। ਜੇਕਰ ਤੁਹਾਨੂੰ ਰਾਜਮਾਂਹ ਤੋਂ ਵਾਈ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਅਜਵਾਇਨ ਜਾਂ ਹਿੰਗ ਦੀ ਵਰਤੋਂ ਕਰ ਸਕਦੇ ਹੋ।


ਫਾਇਦੇ


ਰਾਜਮਾਂਹ ਚੌਲ (Rajma Chawal) ਆਪਣੇ ਆਪ ਵਿੱਚ ਇੱਕ ਭਰਪੂਰ ਭੋਜਨ ਹੋਣ ਦੇ ਨਾਲ-ਨਾਲ ਇੱਕ ਮੂਡ ਲਿਫਟਰ ਵੀ ਹੈ। ਇਹ ਘੁਲਣਸ਼ੀਲ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਇਹ ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੋਲੈਸਟ੍ਰੋਲ ਨੂੰ ਵੀ ਘੱਟ ਕਰਦਾ ਹੈ। ਇਸ ਵਿੱਚ ਉੱਚ ਫਾਈਬਰ ਸਮੱਗਰੀ ਸ਼ੂਗਰ ਰੋਗੀਆਂ ਲਈ ਫਾਇਦੇਮੰਦ ਹੁੰਦੀ ਹੈ।


ਕੀ ਤੁਸੀਂ ਜਾਣਦੇ ਹੋ ਕਿ 100 ਗ੍ਰਾਮ ਉੱਬਲੇ ਹੋਏ ਰਾਜਮਾਂਹ ਵਿੱਚ 405 ਮਿਲੀਗ੍ਰਾਮ ਪੋਟਾਸ਼ੀਅਮ ਹੁੰਦਾ ਹੈ। ਪੋਟਾਸ਼ੀਅਮ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ, ਹਾਈ ਬਲੱਡ ਪ੍ਰੈਸ਼ਰ ਦੇ ਪ੍ਰਬੰਧਨ ਵਿੱਚ ਪੋਟਾਸ਼ੀਅਮ ਨਾਲ ਭਰਪੂਰ ਭੋਜਨ ਮਹੱਤਵਪੂਰਨ ਹਨ।


ਇਹ ਕੈਲਸ਼ੀਅਮ ਦਾ ਵੀ ਬਹੁਤ ਵੱਡਾ ਸਰੋਤ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਕਰਨ ਲਈ ਵਿਆਪਕ ਤੌਰ 'ਤੇ ਜਾਣਿਆ ਜਾਂਦਾ ਹੈ।


ਇਸ ਦੇ ਸੇਵਨ ਨਾਲ ਪ੍ਰੋਟੀਨ ਦੀ ਭਰਪੂਰ ਖੁਰਾਕ ਮਿਲਦੀ ਹੈ। ਰਾਜਮਾਂਹ ਚਾਵਲ ਮਿਲ ਕੇ, ਉਹ ਸਾਰੇ ਜ਼ਰੂਰੀ ਅਮੀਨੋ ਐਸਿਡ ਬਣਾਉਂਦੇ ਹਨ, ਜੋ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।