ਗਲਤ ਕਾਰਨਾਂ ਕਰਕੇ ਵਿਆਹ:
ਲੜਕਾ ਦਿੱਖ ‘ਚ ਬਹੁਤ ਵਧੀਆ ਹੈ, ਲੜਕੀ ਦਿੱਖ ‘ਚ ਬਹੁਤ ਖੂਬਸੂਰਤ ਹੈ, ਉਸਦਾ ਪਰਿਵਾਰ ਬਹੁਤ ਅਮੀਰ ਹੈ, ਉਸਦੀ ਨੌਕਰੀ ਦੀ ਪ੍ਰੋਫਾਈਲ ਬਹੁਤ ਵਧੀਆ ਹੈ। ਅਜਿਹੀਆਂ ਗੱਲਾਂ ਸੋਚ ਕੇ ਅਸੀਂ ਵਿਆਹ ਦੇ ਬੰਧਨ ‘ਚ ਬੱਝ ਜਾਂਦੇ ਹਾਂ। ਪਰ ਵਿਵਹਾਰ ਨੂੰ ਵੇਖਣਾ ਭੁੱਲ ਜਾਂਦੇ ਅਤੇ ਇਹੀ ਸਮੱਸਿਆ ਹੈ।
ਵਿਆਹ ਲਈ ਜਲਦੀ:
ਉਹ ਲੋਕ ਜੋ 20 ਸਾਲ ਦੀ ਉਮਰ ‘ਚ ਵਿਆਹ ਕਰਵਾ ਲੈਂਦੇ ਹਨ, ਉਹ 35-40 ਸਾਲ ਦੀ ਉਮਰ ‘ਚ ਆਉਂਦੇ- ਆਉਂਦੇ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅਨੰਦ ਨਹੀਂ ਲਿਆ ਅਤੇ ਉਨ੍ਹਾਂ ਦਾ ਧਿਆਨ ਜ਼ਿੰਦਗੀ ‘ਚ ਕੁਝ ਰੋਮਾਂਚ ਭਰਨ ਲਈ ਝੁਕਦਾ ਹੈ।
ਬੱਚੇ ਜਲਦੀ ਹੋਣਾ:
ਉਹ ਲੋਕ ਜੋ ਵਿਆਹ ਦੇ ਸ਼ੁਰੂਆਤੀ ਸਮੇਂ ‘ਚ ਆਪਣੇ ਪਰਿਵਾਰਕ ਯੋਜਨਾਬੰਦੀ ਬਾਰੇ ਕਿਸੇ ਸਪੱਸ਼ਟ ਸੋਚ ਨਾਲ ਨਹੀਂ ਚੱਲਦੇ, ਉਹ ਜਲਦੀ ਮਾਤਾ-ਪਿਤਾ ਬਣਨ ਤੋਂ ਬਾਅਦ ਬਹੁਤ ਸਾਰੀਆਂ ਜ਼ਿੰਮੇਵਾਰੀਆਂ ‘ਚ ਫਸ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਦਾ ਅਨੰਦ ਨਹੀਂ ਲੈਂਦੇ। ਇਹ ਬਾਅਦ ‘ਚ ਨਵੇਂ ਰਿਸ਼ਤੇ ਦੀ ਭਾਲ ਕਰਨ ਦਾ ਕਾਰਨ ਬਣ ਜਾਂਦਾ ਹੈ।
ਸਰੀਰਕ ਅਸੰਤੁਸ਼ਟੀ ਹੋਣਾ:
ਐਕਸਟਰਾ ਮੈਰੀਟਲ ਅਫੇਅਰ ਸੰਬੰਧੀ ਮਾਮਲਿਆਂ ‘ਚ ਸਰੀਰਕ ਸੰਤੁਸ਼ਟੀ ਦੀ ਘਾਟ ਇੱਕ ਵੱਡਾ ਕਾਰਨ ਹੈ। ਇਸ ਕਰਕੇ ਲੋਕ ਐਕਸਟਰਾ ਮੈਰੀਟਲ ਅਫੇਅਰ ਵੱਲ ਵਧਦੇ ਹਨ।
ਇਮੋਸ਼ਨਲ ਸਪੇਸ:
ਬਹੁਤ ਸਾਰੇ ਜੋੜਿਆਂ ਵਿਚਕਾਰ ਸਭ ਕੁਝ ਸਹੀ ਹੋਣ ਦੇ ਬਾਵਜੂਦ ਇਮੋਸ਼ਨਲ ਸਪੇਸ ਨਹੀਂ ਬਣਦਾ। ਦੋਵਾਂ ਭਾਈਵਾਲਾਂ ਵਿਚਾਲੇ ਇਕ ਡੂੰਘਾ ਪਾੜਾ ਹੈ। ਇਹ ਪਾੜਾ ਦੋਵਾਂ ਨੂੰ ਇਕ ਦੂਜੇ ਤੋਂ ਵੱਖ ਕਰਦਾ ਹੈ ਅਤੇ ਕਿਸੇ ਹੋਰ ਵੱਲ ਆਕਰਸ਼ਿਤ ਕਰਦਾ ਹੈ।
ਇਹ ਵੀ ਪੜ੍ਹੋ :