Relationship Tips: ਜਦੋਂ ਵੀ ਕੋਈ ਵਿਅਕਤੀ ਵਿਆਹ ਕਰਦਾ ਹੈ, ਦੋ ਵਿਅਕਤੀ ਇੱਕ ਦੂਜੇ ਨਾਲ ਜੀਵਨ ਭਰ ਸਾਥ ਨਿਭਾਉਣ ਦਾ ਵਾਅਦਾ ਵੀ ਕਰਦੇ ਹਨ। ਹਰ ਵਿਅਕਤੀ ਦੇ ਆਪਣੇ ਨਵੇਂ ਜੀਵਨ ਲਈ ਬਹੁਤ ਸਾਰੇ ਸੁਫ਼ਨੇ ਹੁੰਦੇ ਹਨ ਪਰ, ਇਹ ਕਿਹਾ ਜਾਂਦਾ ਹੈ ਕਿ ਰਿਸ਼ਤਿਆਂ ਨੂੰ ਜੋੜਨਾ ਜਿੰਨਾ ਸੌਖਾ ਹੈ, ਉਨ੍ਹਾਂ ਨੂੰ ਕਾਇਮ ਰੱਖਣਾ ਓਨਾ ਹੀ ਮੁਸ਼ਕਲ ਹੈ। ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਵੱਡੇ ਝਗੜਿਆਂ ਦਾ ਰੂਪ ਧਾਰ ਲੈਂਦੀਆਂ ਹਨ ਤੇ ਵਿਆਹੁਤਾ ਜੀਵਨ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ।


ਅਜਿਹੀ ਸਥਿਤੀ ਵਿੱਚ, ਦੋਵਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਸ ਝਗੜੇ ਦੇ ਪਿੱਛੇ ਅਸਲ ਕਾਰਨ ਕੀ ਹੈ। ਜੇ ਮਾਮਲੇ ਨੂੰ ਸਮਝਦਾਰੀ ਨਾਲ ਹੱਲ ਨਾ ਕੀਤਾ ਗਿਆ, ਤਾਂ ਇਹ ਤਲਾਕ ਦਾ ਕਾਰਨ ਵੀ ਬਣ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਜਿਨ੍ਹਾਂ ਦੇ ਕਾਰਨ ਵਿਆਹੁਤਾ ਰਿਸ਼ਤੇ ਵਿੱਚ ਜ਼ਹਿਰ ਘੁਲ ਸਕਦਾ ਹੈ।


ਸਮੱਸਿਆ ਬਾਰੇ ਚਰਚਾ ਨਾ ਕਰਨੀ


ਇਹ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਪਤੀ-ਪਤਨੀ ਦੇ ਰਿਸ਼ਤੇ ਵਿੱਚ ਤਰੇੜ ਆਉਂਦੀ ਹੈ, ਉਹ ਇੱਕ ਦੂਜੇ ਨਾਲ ਮਹੱਤਵਪੂਰਨ ਗੱਲਾਂ 'ਤੇ ਚਰਚਾ ਕਰਨਾ ਛੱਡ ਦਿੰਦੇ ਹਨ। ਇੰਝ ਸਗੋਂ ਦੋਵਾਂ ਵਿਚਾਲੇ ਦੂਰੀ ਹੋਰ ਵੱਧ ਜਾਂਦੀ ਹੈ ਤੇ ਰਿਸ਼ਤਾ ਖਤਮ ਹੋਣ ਦੀ ਕੰਢੇ ਪੁੱਜ ਜਾਂਦਾ ਹੈ।


ਸਾਥੀ ਉੱਤੇ ਸ਼ੱਕ ਕਰਨਾ


ਸ਼ੱਕ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ। ਸ਼ੱਕ ਸਭ ਤੋਂ ਵਧੀਆ ਰਿਸ਼ਤਿਆਂ ਨੂੰ ਵੀ ਵਿਗਾੜ ਕੇ ਰੱਖ ਦਿੰਦਾ ਹੈ। ਕਈ ਵਾਰ ਇਹ ਵੇਖਿਆ ਗਿਆ ਹੈ ਕਿ ਰਿਸ਼ਤੇ ਵਿੱਚ ਵਿਸ਼ਵਾਸ ਦੀ ਘਾਟ ਕਾਰਨ ਲੋਕ ਇੱਕ ਦੂਜੇ ਦੇ ਮੋਬਾਈਲ ਤੇ ਸੋਸ਼ਲ ਮੀਡੀਆ ਉੱਤੇ ਨਜ਼ਰ ਰੱਖਣਾ ਸ਼ੁਰੂ ਕਰ ਦਿੰਦੇ ਹਨ। ਅਜਿਹੀਆਂ ਗੱਲਾਂ ਨਾਲ ਰਿਸ਼ਤੇ ਟੁੱਟ ਜਾਂਦੇ ਹਨ। ਆਪਣੇ ਪਤੀ ਅਤੇ ਪਤਨੀ ਵਿੱਚ ਵਿਸ਼ਵਾਸ ਰੱਖਣਾ ਕਿਸੇ ਵੀ ਰਿਸ਼ਤੇ ਦੀ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ।


ਪਿੱਠ ਪਿੱਛੇ ਗੱਲ ਕਰਨ ਤੋਂ ਪ੍ਰਹੇਜ਼ ਕਰੋ


ਬਹੁਤ ਸਾਰੇ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਜਦੋਂ ਲੜਾਈ ਹੁੰਦੀ ਹੈ ਤਾਂ ਉਹ ਆਪਣੇ ਸਾਥੀ ਦੀ ਬੁਰਾਈ ਪਿੱਠ ਪਿੱਛੇ ਕਰਨੀ ਸ਼ੁਰੂ ਕਰ ਦਿੰਦੇ ਹਨ। ਇਹ ਕਿਸੇ ਵੀ ਰਿਸ਼ਤੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਤੁਹਾਨੂੰ ਆਪਣੇ ਸਾਥੀ ਨਾਲ ਜੋ ਵੀ ਸ਼ਿਕਾਇਤ ਹੈ, ਉਸ ਨੂੰ ਖੁੱਲ੍ਹ ਕੇ ਉਸ ਦੇ ਸਾਹਮਣੇ ਰੱਖੋ। ਇਹ ਦੋਵਾਂ ਦੇ ਵਿਚਕਾਰ ਗੁਆਚੇ ਵਿਸ਼ਵਾਸ ਨੂੰ ਵਾਪਸ ਲਿਆਉਂਦਾ ਹੈ ਤੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ।


ਇੱਕ ਦੂਜੇ ਨੂੰ ਸਮਾਂ ਨਾ ਦੇਣਾ


ਕਿਸੇ ਵੀ ਰਿਸ਼ਤੇ ਨੂੰ ਸਹੀ ਢੰਗ ਨਾਲ ਚਲਾਉਣ ਲਈ, ਉਸ ਨੂੰ ਸਮਾਂ ਦੇਣਾ ਪੈਂਦਾ ਹੈ। ਅੱਜ-ਕੱਲ੍ਹ, ਇਸ ਤੇਜ਼ ਰਫਤਾਰ ਜ਼ਿੰਦਗੀ ਵਿੱਚ, ਹਰ ਕੋਈ ਆਪਣੇ ਕੰਮ ਵਿੱਚ ਇੰਨਾ ਰੁੱਝਿਆ ਹੋਇਆ ਹੈ ਕਿ ਉਨ੍ਹਾਂ ਕੋਲ ਸਿਰਫ ਆਪਣੇ ਸਾਥੀ ਲਈ ਸਮਾਂ ਨਹੀਂ। ਇਹ ਤੁਹਾਡੇ ਰਿਸ਼ਤੇ ਤੇ ਵਿਆਹੁਤਾ ਜੀਵਨ ਨੂੰ ਵਿਗਾੜਦਾ ਹੈ। ਯਾਦ ਰੱਖੋ ਕਿ ਭਾਵੇਂ ਤੁਸੀਂ ਜ਼ਿੰਦਗੀ ਵਿੱਚ ਕਿੰਨੇ ਵੀ ਰੁੱਝੇ ਹੋਏ ਕਿਉਂ ਨਾ ਹੋਵੋ, ਹਮੇਸ਼ਾ ਆਪਣੇ ਸਾਥੀ ਲਈ ਸਮਾਂ ਜ਼ਰੂਰ ਕੱਢੋ।


ਇਹ ਵੀ ਪੜ੍ਹੋ:            Protest Against Sukhbir Singh Badal: ਬਾਘਾਪੁਰਾਣਾ 'ਚ ਸੁਖਬੀਰ ਬਾਦਲ ਦੀ ਰੈਲੀ ਦਾ ਜਬਰਦਸਤ ਵਿਰੋਧ                                               


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904