ਨਵੀਂ ਦਿੱਲੀ: ਸਰੀਰ ਵਿਚ ਪੈਦਾ ਹੋਈ ਐਸਿਡ ਖਾਣੇ ਨੂੰ ਹਜ਼ਮ ਕਰਨ 'ਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ, ਪਰ ਜਦੋਂ ਇਹ ਐਸਿਡ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੇਣਾ ਸ਼ੁਰੂ ਕਰ ਦਿੰਦਾ ਹੈ। ਇਹ ਸਮੱਸਿਆ ਗਲਤ ਖਾਣ ਕਾਰਨ ਪੈਦਾ ਹੁੰਦੀ ਹੈ। ਕਈ ਵਾਰ ਇਹ ਸਮੱਸਿਆ ਗਲਤ ਜੀਵਨ ਸ਼ੈਲੀ ਕਾਰਨ ਵੀ ਹੁੰਦੀ ਹੈ।
ਸਰੀਰ 'ਚ ਬਣਨ ਵਾਲੀ ਐਸਿਡ ਦਾ ਪਤਾ ਲਗਾਉਣਾ ਆਸਾਨ ਹੈ। ਜਦੋਂ ਇਹ ਵਧਣਾ ਸ਼ੁਰੂ ਹੁੰਦਾ ਹੈ, ਇਹ ਛਾਤੀ 'ਚ ਜਲਣ, ਸਾਹ ਲੈਣ 'ਚ ਮੁਸ਼ਕਲ, ਮੂੰਹ 'ਚ ਖੱਟਾ ਪਾਣੀ ਅਤੇ ਖੱਟੀ ਡਕਾਰ, ਉਲਟੀਆਂ ਆਉਂਦੀਆਂ ਹਨ। ਟੀਢ ਵਿਚ ਦਰਦ ਹੁੰਦਾ ਹੈ, ਗਲੇ 'ਚ ਜਲਣ ਹੁੰਦੀ ਹੈ, ਕਬਜ਼ ਦੀ ਸਮੱਸਿਆ ਵੀ ਹੁੰਦੀ ਹੈ ਅਤੇ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਇਹ ਸਾਰੇ ਲੱਛਣ ਵੱਧ ਰਹੇ ਐਸਿਡ ਦੇ ਹਨ।
ਇਹ ਹਨ ਉਪਚਾਰ:
ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਪੇਟ ਲਈ ਬਹੁਤ ਵਧੀਆ ਹੈ। ਇਹ ਟੀਢ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ ਅਤੇ ਐਸਿਡ ਨੂੰ ਘਟਾਉਣ 'ਚ ਮਦਦ ਕਰਦਾ ਹੈ।
ਤੁਲਸੀ ਦੇ ਪੱਤੇ ਖਾਣ ਨਾਲ ਵੀ ਰਾਹਤ ਮਿਲਦੀ ਹੈ। ਇਹ ਟੀਢ ਦੀ ਗਰਮੀ ਨੂੰ ਵੀ ਸ਼ਾਂਤ ਕਰਦਾ ਹੈ ਅਤੇ ਐਸਿਡ ਬਣਨ ਦੀ ਮਾਤਰਾ ਨੂੰ ਘਟਾਉਂਦਾ ਹੈ।
ਸੌਂਫ ਦਾ ਪਾਣੀ ਪੀਣ ਨਾਲ ਵੀ ਰਾਹਤ ਮਿਲਦੀ ਹੈ ਇਸ ਨੂੰ ਉਬਾਲ ਕੇ ਪੀਓ। ਇਲਾਇਚੀ ਖਾਣਾ ਵੀ ਇਸ ਸਮੱਸਿਆ ਨੂੰ ਦੂਰ ਕਰਨ 'ਚ ਵੀ ਮਦਦ ਕਰਦਾ ਹੈ।
Health Tips: ਸਰੀਰ 'ਚ ਐਸਿਡ ਵਧਣ ਨਾਲ ਆਉਂਦੀਆਂ ਖੱਟੀ ਡਕਾਰ, ਸਿਰ 'ਚ ਦਰਦ, ਇਹ ਹੈ ਇਲਾਜ
ਏਬੀਪੀ ਸਾਂਝਾ
Updated at:
23 Jan 2020 05:46 PM (IST)
ਜਦੋਂ ਸਰੀਰ 'ਚ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਹ ਕਈ ਕਿਸਮਾਂ ਦੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਸਰੀਰ "ਚ ਐਸਿਡ ਦੀ ਮਾਤਰਾ ਵਧਣ ਨਾਲ ਪੇਟ 'ਚ ਦਰਦ, ਗੈਸ, ਜਲਣ, ਖੱਟੀ ਡਕਾਰ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਇਸ ਸਮੱਸਿਆ ਤੋਂ ਕਿਵੇਂ ਬਚੀਏ।
- - - - - - - - - Advertisement - - - - - - - - -