Spider Webs removal Tips: ਮੱਕੜੀ ਅਕਸਰ ਇੱਕੋ ਥਾਂ ਤੇ ਵਾਰ-ਵਾਰ ਜਾਲਾ ਬੁਣ ਲੈਂਦੀ ਹੈ, ਜਿਸ ਨਾਲ ਘਰ ਗੰਦਾ ਦਿੱਸਣ ਲੱਗਦਾ ਹੈ। ਆਓ ਜਾਣੀਏ ਕੁਝ ਆਸਾਨ ਟਿੱਪਸ, ਜਿਨ੍ਹਾਂ ਨਾਲ ਨਾ ਸਿਰਫ਼ ਦਿਵਾਲੀ ਤੇ ਸਗੋਂ ਸਾਲ ਭਰ ਘਰ ਵਿੱਚ ਮੱਕੜੀ ਦੇ ਜਾਲੇ ਨਹੀਂ ਬਣਨਗੇ।

Continues below advertisement

ਮੱਕੜੀ ਦੇ ਜਾਲਿਆਂ ਤੋਂ ਛੁਟਕਾਰਾ

ਦਿਵਾਲੀ ਦੀ ਸਫਾਈ ਦਾ ਸਮਾਂ ਆ ਗਿਆ ਹੈ। ਇਸ ਦੌਰਾਨ ਘਰ ਦੀਆਂ ਦੀਵਾਰਾਂ ਤੋਂ ਲੈ ਕੇ ਹਰ ਕੋਨੇ ਤੱਕ ਸਫਾਈ ਕੀਤੀ ਜਾਂਦੀ ਹੈ। ਇੱਕ ਚੀਜ਼ ਜੋ ਤੁਸੀਂ ਸਭ ਤੋਂ ਵੱਧ ਨੋਟ ਕਰੋਗੇ, ਉਹ ਹਨ ਥਾਂ-ਥਾਂ ਬਣੇ ਮੱਕੜੀ ਦੇ ਜਾਲੇ। ਹੁਣ ਭਾਵੇਂ ਤੁਸੀਂ ਉਨ੍ਹਾਂ ਨੂੰ ਕੱਪੜੇ ਜਾਂ ਝਾੜੂ ਨਾਲ ਤੁਰੰਤ ਹਟਾ ਦਿਓ, ਪਰ ਸਮੱਸਿਆ ਇਹ ਹੈ ਕਿ ਇਹ ਜਾਲੇ ਕੁਝ ਸਮੇਂ ਬਾਅਦ ਫਿਰ ਬਣ ਜਾਂਦੇ ਹਨ। ਮੱਕੜੀ ਵਾਰ-ਵਾਰ ਇੱਕੋ ਥਾਂ ਜਾਲਾ ਬੁਣ ਲੈਂਦੀ ਹੈ, ਜਿਸ ਨਾਲ ਘਰ ਬਹੁਤ ਗੰਦਾ ਦਿੱਸਦਾ ਹੈ। ਤਾਂ ਆਓ ਜਾਣੀਏ ਕੁਝ ਆਸਾਨ ਤਰੀਕੇ, ਜਿਨ੍ਹਾਂ ਨਾਲ ਨਾ ਸਿਰਫ਼ ਦਿਵਾਲੀ ਤੇ ਸਗੋਂ ਸਾਲ ਭਰ ਘਰ ਵਿੱਚ ਮੱਕੜੀ ਦੇ ਜਾਲੇ ਨਹੀਂ ਬਣਨਗੇ।

Continues below advertisement

ਨਿਯਮਿਤ ਸਫਾਈ ਕਰਨੀ ਹੈ ਜ਼ਰੂਰੀ

ਕੁਝ ਥਾਵਾਂ ਇਹੋ ਜਿਹੀਆਂ ਹੁੰਦੀਆਂ ਹਨ ਜਿੱਥੇ ਮੱਕੜੀ ਦੇ ਜਾਲੇ ਜ਼ਿਆਦਾ ਬਣਦੇ ਹਨ, ਜਿਵੇਂ ਛੱਤ ਦੇ ਕੋਨੇ, ਪੰਖਿਆਂ 'ਤੇ, ਦੀਵਾਰਾਂ ਦੇ ਕਿਨਾਰਿਆਂ 'ਤੇ ਜਾਂ ਉਹ ਥਾਵਾਂ ਜਿੱਥੇ ਰੋਜ਼ਾਨਾ ਸਫਾਈ ਨਹੀਂ ਹੁੰਦੀ। ਅਜਿਹੇ ਵਿੱਚ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਉਨ੍ਹਾਂ ਥਾਵਾਂ 'ਤੇ ਕੱਪੜਾ ਮਾਰ ਸਕਦੇ ਹੋ। ਇੱਕ ਲੰਬੀ ਝਾੜੂ ਰੱਖੋ, ਤਾਂ ਜੋ ਦੀਵਾਰਾਂ ਤੇ ਕੋਨੇ ਆਸਾਨੀ ਨਾਲ ਸਾਫ਼ ਹੋ ਸਕਣ।

ਵਿਨੀਗਰ ਦਾ ਸਪਰੇ ਕਰੋ

ਰਸੋਈ ਵਿੱਚ ਵਰਤੇ ਜਾਣ ਵਾਲੇ ਚਿੱਟੇ ਸਿਰਕੇ ਅਤੇ ਪਾਣੀ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਇੱਕ ਸਪਰੇ ਤਿਆਰ ਕਰੋ। ਹੁਣ ਮੱਕੜੀ ਦੇ ਜਾਲੇ ਸਾਫ਼ ਕਰਨ ਤੋਂ ਬਾਅਦ ਇਸ ਮਿਸ਼ਰਣ ਨੂੰ ਉਨ੍ਹਾਂ ਥਾਵਾਂ 'ਤੇ ਛਿੜਕੋ ਜਿੱਥੇ ਮੱਕੜੀਆਂ ਅਕਸਰ ਆਉਂਦੀਆਂ ਹਨ। ਇਸ ਨਾਲ ਉਹ ਥਾਵਾਂ ਸਾਫ਼ ਰਹਿਣਗੀਆਂ ਅਤੇ ਜਾਲੇ ਵਾਰ-ਵਾਰ ਨਹੀਂ ਬਣਨਗੇ।

ਕਪੂਰ ਦੀ ਖੁਸ਼ਬੂ ਨਾਲ ਮੱਕੜੀਆਂ ਦੂਰ ਰਹਿੰਦੀਆਂ ਨੇ

ਅਲਮਾਰੀ, ਘਰ ਦੇ ਕੋਨੇ ਜਾਂ ਘੱਟ ਵਰਤੀ ਜਾਣ ਵਾਲੀਆਂ ਥਾਵਾਂ ‘ਤੇ ਅਕਸਰ ਮੱਕੜੀ ਦੇ ਜਾਲੇ ਬਣ ਜਾਂਦੇ ਹਨ। ਸਫਾਈ ਕਰਨ ਤੋਂ ਬਾਅਦ ਤੁਸੀਂ ਉਨ੍ਹਾਂ ਥਾਵਾਂ ‘ਤੇ ਕਪੂਰ ਦੀ ਟਿੱਕੀ ਰੱਖ ਸਕਦੇ ਹੋ। ਕਪੂਰ ਦੀ ਖੁਸ਼ਬੂ ਨਾਲ ਮੱਕੜੀਆਂ ਉੱਥੋਂ ਦੂਰ ਰਹਿੰਦੀਆਂ ਹਨ ਅਤੇ ਜਾਲੇ ਵੀ ਨਹੀਂ ਬਣਾਉਂਦੀਆਂ।

ਸੰਤਰੇ ਅਤੇ ਨਿੰਬੂ ਦੇ ਛਿਲਕੇ

ਸੰਤਰੇ ਤੇ ਨਿੰਬੂ ਦੇ ਛਿਲਕੇ ਸੁੱਟਣ ਦੀ ਬਜਾਏ ਮੱਕੜੀ ਨੂੰ ਭਜਾਉਣ ਲਈ ਵਰਤੋਂ। ਤੁਸੀਂ ਇਹਨਾਂ ਨੂੰ ਪਾਣੀ ਵਿੱਚ ਉਬਾਲ ਕੇ ਇਸਦਾ ਸਪਰੇਅ ਤਿਆਰ ਕਰ ਸਕਦੇ ਹੋ। ਇਸ ਤੋਂ ਇਲਾਵਾ, ਘਰ ਦੇ ਕੋਨਾਂ ਵਿੱਚ ਇਹਨਾਂ ਦੇ ਛਿਲਕੇ ਰੱਖੋ। ਇਹਨਾਂ ਦੀ ਖੁਸ਼ਬੂ ਨਾਲ ਮੱਕੜੀਆਂ ਦੂਰ ਰਹਿੰਦੀਆਂ ਹਨ। ਇੱਕ ਵਾਰ ਇਹ ਤਰੀਕਾ ਅਪਣਾ ਲਓ, ਤਾਂ ਕਈ ਦਿਨਾਂ ਤੱਕ ਘਰ ਵਿੱਚ ਮੱਕੜੀ ਦੇ ਜਾਲੇ ਨਹੀਂ ਦਿੱਸਣਗੇ।

ਲੱਸਣ ਨਾਲ ਇਕ ਵਾਰ 'ਚ ਹੋਵੇਗਾ ਕੰਮ

ਜਿੱਥੇ ਮੱਕੜੀ ਵਾਰ-ਵਾਰ ਜਾਲਾ ਬੁਣਦੀ ਹੈ, ਉੱਥੇ ਲੱਸਣ ਦਾ ਸਪਰੇ ਜ਼ਰੂਰ ਕਰੋ। ਇਸ ਲਈ 4-5 ਲੱਸਣ ਦੀਆਂ ਕਲੀਆਂ ਪੀਸ ਕੇ ਪੇਸਟ ਬਣਾਓ ਤੇ ਇਸਨੂੰ ਪਾਣੀ ਵਿੱਚ ਮਿਲਾਓ। ਹੁਣ ਇਹ ਮਿਸ਼ਰਣ ਦੀਵਾਰਾਂ ਜਾਂ ਕੋਨਾਂ ‘ਤੇ ਲਗਾਓ। ਇਸ ਤੋਂ ਬਾਅਦ ਉੱਥੇ ਤੁਹਾਨੂੰ ਇੱਕ ਵੀ ਮੱਕੜੀ ਨਹੀਂ ਦਿੱਸੇਗੀ।

ਮੱਕੜੀ ਨੂੰ ਹਟਾਉਣਾ ਨਾ ਭੁੱਲੋਅਕਸਰ ਸਫਾਈ ਦੇ ਸਮੇਂ ਅਸੀਂ ਜਾਲੇ ਤਾਂ ਹਟਾ ਦਿੰਦੇ ਹਾਂ, ਪਰ ਮੱਕੜੀ ਨੇੜੇ ਹੀ ਕਿਸੇ ਕੋਨੇ ਵਿੱਚ ਲੁਕ ਜਾਂਦੀ ਹੈ। ਫਿਰ ਕੁਝ ਸਮੇਂ ਬਾਅਦ ਉਹ ਮੁੜ ਜਾਲਾ ਬੁਣਨਾ ਸ਼ੁਰੂ ਕਰ ਦਿੰਦੀ ਹੈ। ਇਸ ਲਈ ਜਦੋਂ ਵੀ ਮੱਕੜੀ ਦਿੱਸੇ, ਤਾਂ ਉਸਨੂੰ ਨੈਪਕਿਨ ਜਾਂ ਕੱਪੜੇ ਨਾਲ ਢੱਕ ਕੇ ਘਰ ਤੋਂ ਬਾਹਰ ਕੱਢ ਦਿਓ।