Split Ends Problem: ਅਕਸਰ ਹੀ ਕੁੜੀਆਂ ਦੋ ਮੂੰਹੇ ਵਾਲਾਂ ਯਾਨੀਕਿ split hair ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਕਈ ਵਾਰ ਤਿੰਨ ਤੋਂ ਚਾਰ ਮੂੰਹੇ ਵਾਲ ਵੀ ਹੁੰਦੇ ਹਨ। ਜੇਕਰ ਵਾਲਾਂ ਦੀ ਸਹੀ ਤਰ੍ਹਾਂ ਦੇਖਭਾਲ ਨਾ ਕੀਤੀ ਜਾਵੇ ਤਾਂ ਸਪਲਿਟ ਐਂਡ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਇਹ ਸਮੱਸਿਆ ਉਦੋਂ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਜਦੋਂ ਵਾਲ ਧੂੰਏਂ, ਗਰਮੀ ਅਤੇ ਪ੍ਰਦੂਸ਼ਣ ਨਾਲ ਜੂਝਦੇ ਹਨ। ਅੱਜ ਤੁਹਾਨੂੰ ਕੁੱਝ ਚੀਜ਼ਾਂ ਬਾਰੇ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਦੋ ਮੂੰਹੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਨਾਲ ਹੀ ਵਾਲਾਂ ਲਈ ਪਾਰਲਰ ਦਾ ਖਰਚ ਵੀ ਬਚ ਜਾਵੇਗਾ।



ਹਾਲਾਂਕਿ ਸਪਲਿਟ ਐਂਡਸ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ (The easiest way to get rid of split ends) ਹੈ ਆਪਣੇ ਵਾਲਾਂ ਨੂੰ ਕੱਟਣਾ, ਪਰ ਕੁੱਝ ਕੁੜੀਆਂ ਵਾਲਾਂ ਨੂੰ ਨਹੀਂ ਕੱਟਦੀਆਂ। ਅੱਜ ਦੇ ਆਰਟੀਕਲ ਵਿੱਚ, ਅਸੀਂ ਤੁਹਾਨੂੰ ਸਪਲਿਟ ਐਂਡਾਂ ਤੋਂ ਛੁਟਕਾਰਾ ਪਾਉਣ ਲਈ ਕੁੱਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ।


ਹੋਰ ਪੜ੍ਹੋ : ਪੀਰੀਅਡਸ ਤੋਂ ਪਹਿਲਾਂ ਲੱਤਾਂ 'ਚ ਕਿਉਂ ਹੁੰਦਾ ਦਰਦ? ਜਾਣੋ ਕਮਰ ਤੋਂ ਲੈ ਕੇ ਸਰੀਰ ਵਿੱਚ ਅਕੜਾਅ ਦੇ ਕਾਰਨ


ਇੰਝ ਪਾਓ ਸਪਲਿਟ ਐਂਡਸ ਤੋਂ ਛੁਟਕਾਰਾ (This is how to get rid of split ends)



ਪਪੀਤਾ- ਇਸ ਦਾ ਹੇਅਰ ਮਾਸਕ ਬਣਾ ਕੇ ਤੁਸੀਂ ਸਪਲਿਟ ਐਂਡਸ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ਼ ਪਪੀਤੇ ਨੂੰ ਪੀਸ ਕੇ ਇਸ 'ਚ ਦਹੀਂ ਮਿਲਾਉਣਾ ਹੈ। ਇਸ ਤੋਂ ਬਾਅਦ ਵਾਲਾਂ 'ਤੇ 40 ਮਿੰਟ ਲਈ ਮਾਸਕ ਲਗਾਓ। 40 ਮਿੰਟ ਬਾਅਦ ਆਪਣੇ ਵਾਲ ਧੋ ਲਓ। ਧੋਣ ਤੋਂ ਬਾਅਦ ਹੀ ਤੁਹਾਨੂੰ ਇਸਦਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।
ਦਹੀਂ- ਦਹੀਂ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਤੁਹਾਨੂੰ ਇੱਕ ਕਟੋਰੀ ਦਹੀਂ ਵਿੱਚ ਇੱਕ ਚਮਚ ਸ਼ਹਿਦ, ਜੈਤੂਨ ਦਾ ਤੇਲ ਅਤੇ ਇੱਕ ਅੰਡੇ ਦੀ ਜ਼ਰਦੀ ਨੂੰ ਮਿਲਾਉਣਾ ਹੈ। ਇਸ ਮਾਸਕ ਨੂੰ ਵਾਲਾਂ ਉੱਤੇ ਲਗਾਓ ਫਿਰ ਸਿਰ ਧੋ ਲਵੋ। ਇਸ ਨਾਲ ਵੀ ਸਪਲਿਟ ਐਂਡਸ ਤੋਂ ਛੁਟਕਾਰਾ ਮਿਲੇਗਾ।


ਨਾਰੀਅਲ ਦਾ ਤੇਲ- ਸਪਲਿਟ ਐਂਡਸ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਵਾਲਾਂ 'ਤੇ ਨਾਰੀਅਲ ਤੇਲ ਦੀ ਵਰਤੋਂ ਕਰਨਾ। ਇਸ ਦੇ ਲਈ ਤੁਹਾਨੂੰ ਆਪਣੇ ਵਾਲਾਂ ਨੂੰ ਧੋਣ ਤੋਂ ਇਕ ਘੰਟਾ ਪਹਿਲਾਂ ਨਾਰੀਅਲ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨੀ ਹੋਵੇਗੀ।


ਐਲੋਵੇਰਾ ਜੈੱਲ- ਐਲੋਵੇਰਾ ਜੈੱਲ ਨੂੰ ਵਾਲਾਂ 'ਤੇ ਲਗਾਉਣਾ ਬਹੁਤ ਆਸਾਨ ਹੈ। ਇਸ ਦੇ ਲਈ ਵਾਲਾਂ 'ਤੇ ਸਿਰਫ ਤਾਜ਼ਾ ਐਲੋਵੇਰਾ ਜੈੱਲ ਲਗਾਓ। ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਲਓ। ਤੁਹਾਨੂੰ ਕੁਝ ਹੀ ਦਿਨਾਂ 'ਚ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।



Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।