Teddy Day 2024: ਪਿਆਰ ਦਾ ਹਫ਼ਤਾ ਯਾਨੀ ਵੈਲੇਨਟਾਈਨ ਵੀਕ ਸ਼ੁਰੂ ਹੋ ਗਿਆ ਹੈ ਅਤੇ ਜਲਦ ਹੀ ਪਿਆਰ ਵਾਲਾ ਦਿਨ ਯਾਨੀਕਿ ਵੈਲੇਨਟਾਈਨ ਵਾਲਾ ਦਿਨ ਵੀ ਆ ਜਾਵੇਗਾ। ਪਰ ਉਸ ਤੋਂ ਪਹਿਲਾਂ ਕੁੱਝ ਦਿਨ ਹੁੰਦੇ ਨੇ ਜਿਸ ਨੂੰ ਪਿਆਰ ਕਰਨ ਵਾਲੇ ਇੱਕ ਦੂਜੇ ਦੇ ਨਾਲ ਸੈਲੀਬ੍ਰੇਟ ਕਰਦੇ ਹਨ। ਅੱਜ ਹੈ ਟੈਡੀ ਡੇਅ, ਇਹ ਵੈਲੇਨਟਾਈਨ ਵੀਕ ਦਾ ਇੱਕ ਖਾਸ ਦਿਨ ਹੈ। ਇਸ ਦਿਨ ਪ੍ਰੇਮੀ ਇੱਕ ਦੂਜੇ ਨੂੰ ਵੱਖ-ਵੱਖ ਰੰਗਾਂ ਦੇ ਟੈਡੀ ਬੀਅਰ ਗਿਫਟ ਕਰਦੇ ਹਨ । ਆਓ ਅੱਜ ਅਸੀਂ ਤੁਹਾਨੂੰ ਵੱਖ-ਵੱਖ ਰੰਗਾਂ ਦੇ ਟੈਡੀ ਬੀਅਰ ਦੇ ਅਰਥ ਦੱਸਦੇ ਹਾਂ।



ਲਾਲ ਰੰਗ ਵਾਲਾ ਟੈਡੀ 


ਲਾਲ ਰੰਗ ਦੇ ਟੈਡੀ ਬੀਅਰ ਪਿਆਰ ਅਤੇ ਜਨੂੰਨ ਨੂੰ ਦਰਸਾਉਂਦੇ ਹਨ। ਲਾਲ ਰੰਗ ਨੂੰ ਪਿਆਰ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ, ਇਸ ਲਈ ਇਸ ਟੈਡੀ ਡੇਅ 'ਤੇ, ਤੁਹਾਨੂੰ ਆਪਣੇ ਸਾਥੀ ਨੂੰ ਲਾਲ ਰੰਗ ਦਾ ਟੈਡੀ ਜ਼ਰੂਰ ਗਿਫਟ ਕਰਨਾ ਚਾਹੀਦਾ ਹੈ।


ਗੁਲਾਬੀ ਰੰਗ ਵਾਲਾ ਟੈਡੀ 


ਗੁਲਾਬੀ ਰੰਗ ਦੇ ਟੈਡੀ ਬੀਅਰ ਤੁਹਾਡੇ ਪਿਆਰ ਅਤੇ ਸਨੇਹ ਨੂੰ ਦਰਸਾਉਂਦੇ ਹਨ, ਜੇਕਰ ਤੁਸੀਂ ਕਿਸੇ ਨੂੰ ਆਪਣਾ ਸਮਝਣਾ ਸ਼ੁਰੂ ਕਰ ਦਿੱਤਾ ਹੈ, ਤਾਂ ਉਨ੍ਹਾਂ ਨੂੰ ਗੁਲਾਬੀ ਰੰਗ ਦਾ ਟੈਡੀ ਜ਼ਰੂਰ ਦਿਓ।


ਹਰੇ ਰੰਗ ਵਾਲਾ ਟੈਡੀ 


ਹਰਾ ਰੰਗ ਬੁੱਧੀ ਦਾ ਪ੍ਰਤੀਕ ਹੈ, ਜਦੋਂ ਤੁਸੀਂ ਕਿਸੇ ਨੂੰ ਹਰੇ ਰੰਗ ਦਾ ਟੈਡੀ ਦਿੰਦੇ ਹੋ, ਤਾਂ ਇਸਦਾ ਮਤਲਬ ਹੈ ਕਿ ਉਹ ਵਿਅਕਤੀ ਤੁਹਾਨੂੰ ਕਦੇ ਵੀ ਕਿਸੇ ਮੁਸ਼ਕਲ ਵਿੱਚ ਇਕੱਲਾ ਨਹੀਂ ਛੱਡੇਗਾ।


ਨੀਲੇ ਰੰਗ ਵਾਲਾ ਟੈਡੀ 


ਨੀਲੇ ਰੰਗ ਦੇ ਟੈਡੀ ਬੀਅਰ ਉਮੀਦ ਅਤੇ ਖੁਸ਼ੀ ਦੇ ਪ੍ਰਤੀਕ ਹਨ। ਜੇਕਰ ਕੋਈ ਤੁਹਾਨੂੰ ਨੀਲੇ ਰੰਗ ਦਾ ਟੈਡੀ ਗਿਫਟ ਕਰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਬਹੁਤ ਖੁਸ਼ ਕਰਦੇ ਹੋ।


ਸੰਤਰੀ ਰੰਗ ਵਾਲਾ ਟੈਡੀ 


ਸੰਤਰੀ ਰੰਗ ਦਾ ਟੈਡੀ ਰਿਸ਼ਤਿਆਂ 'ਚ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ, ਯਾਨੀ ਜੇਕਰ ਕੋਈ ਤੁਹਾਨੂੰ ਇਸ ਰੰਗ ਦਾ ਟੈਡੀ ਦਿੰਦਾ ਹੈ, ਤਾਂ ਉਹ ਤੁਹਾਡੇ ਨਾਲ ਰਿਸ਼ਤੇ ਨੂੰ ਜਲਦੀ ਹੀ ਚੰਗੀ ਮੰਜ਼ਿਲ 'ਤੇ ਲੈ ਕੇ ਜਾਣਾ ਚਾਹੁੰਦਾ ਹੈ।


ਕਾਲੇ ਰੰਗ ਵਾਲਾ ਟੈਡੀ 


ਜੇਕਰ ਇਸ ਵਾਰ ਕੋਈ ਤੁਹਾਨੂੰ ਬਲੈਕ ਟੇਡੀ ਦਿੰਦਾ ਹੈ ਤਾਂ ਸਮਝ ਲਓ ਕਿ ਉਹ ਤੁਹਾਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਅਤੇ ਉਹ ਤੁਹਾਨੂੰ ਨਾਂਹ ਕਹਿ ਸਕਦਾ ਹੈ।


ਚਿੱਟੇ ਰੰਗ ਵਾਲਾ ਟੈਡੀ


ਚਿੱਟਾ ਰੰਗ ਸ਼ਾਂਤੀ ਅਤੇ ਨਿਰਦੋਸ਼ਤਾ ਦਾ ਪ੍ਰਤੀਕ ਹੈ। ਇਸ ਲਈ ਜੇਕਰ ਕੋਈ ਤੁਹਾਨੂੰ ਇਸ ਰੰਗ ਦਾ ਟੈਡੀ ਗਿਫਟ ਕਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਤੁਹਾਨੂੰ ਸ਼ਾਂਤ ਸੁਭਾਅ ਦਾ ਮੰਨਦਾ ਹੈ।


ਪੀਲੇ ਰੰਗ ਵਾਲਾ ਟੈਡੀ


ਪੀਲਾ ਰੰਗ ਧੁੱਪ ਅਤੇ ਖੁਸ਼ੀ ਦਾ ਪ੍ਰਤੀਕ ਹੈ, ਜੇਕਰ ਕੋਈ ਤੁਹਾਨੂੰ ਇਸ ਰੰਗ ਦਾ ਟੇਡੀ ਦੇਵੇ ਤਾਂ ਸਮਝੋ ਕਿ ਤੁਸੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਨਹਿਰੀ ਰੰਗਾਂ ਨਾਲ ਭਰ ਦਿੰਦੇ ਹੋ।


ਟੈਡੀ ਡੇ ਕਿਉਂ ਮਨਾਇਆ ਜਾਂਦਾ ਹੈ?


ਵੈਲੇਨਟਾਈਨ ਵੀਕ 'ਚ ਟੈਡੀ ਡੇਅ ਮਨਾਉਣ ਦਾ ਅਸਲੀ ਕਾਰਨ ਕੁੜੀਆਂ ਹਨ। ਦਰਅਸਲ, ਜ਼ਿਆਦਾਤਰ ਕੁੜੀਆਂ ਨੂੰ ਟੈਡੀ ਵਰਗੇ ਸਾਫਟ ਖਿਡੌਣੇ ਬਹੁਤ ਪਸੰਦ ਹਨ, ਇਸ ਲਈ ਉਨ੍ਹਾਂ ਨੂੰ ਖੁਸ਼ ਕਰਨ ਲਈ ਟੈਡੀ ਡੇਅ ਮਨਾਇਆ ਜਾਣ ਲੱਗਾ।