Telangana Unique Silk Sarees: ਤੇਲੰਗਾਨਾ ਦੇ ਬੁਨਕਰਾਂ ਨੇ ਇੱਕ ਸਿਲਕ ਸਾੜੀ (Silk Sarees) ਬਣਾਈ ਹੈ, ਜੋ ਮਾਚਿਸ ਦੀ ਡੱਬੀ (Matchbox) 'ਚ ਵੀ ਫਿੱਟ ਹੋ ਜਾਂਦੀ ਹੈ। ਇਹ ਸਾੜੀ ਬਹੁਤ ਹੀ ਯੂਨੀਕ ਹੈ। ਇਹ ਦੁਰਲੱਭ ਰੇਸ਼ਮੀ ਸਾੜੀ ਹੱਥ ਨਾਲ ਬਣਾਈ ਗਈ ਹੈ। ਤੇਲੰਗਾਨਾ ਦੇ ਸਿਰਸਿਲਾ (Sircilla) ਦੇ ਰਹਿਣ ਵਾਲੇ ਨੱਲਾ ਵਿਜੇ (Nalla Vijay) ਨੇ ਇਸ ਰੇਸ਼ਮ ਦੀ ਸਾੜੀ ਨੂੰ ਬੁਣਿਆ ਹੈ। ਸਾੜੀ ਨੂੰ ਹੱਥਾਂ ਨਾਲ ਬੁਣਨ 'ਚ 2 ਹਫ਼ਤੇ ਲੱਗ ਗਏ। ਇਸ ਸਾੜੀ ਦਾ ਭਾਰ ਲਗਪਗ 100 ਗ੍ਰਾਮ ਹੈ। ਇਹ ਦੁਰਲੱਭ ਤੇ ਬਹੁਤ ਹੀ ਆਕਰਸ਼ਕ ਰੇਸ਼ਮੀ ਸਾੜੀ  ਲਗਪਗ ਸਾਢੇ 5 ਮੀਟਰ ਦੀ ਲੰਬਾਈ ਤੇ 46 ਇੰਚ ਦੀ ਚੌੜਾਈ ਦੇ ਨਾਲ ਬਹੁਤ ਸੁੰਦਰ ਦਿਖਾਈ ਦਿੰਦੀ ਹੈ।

ਮਾਚਿਸ ਦੇ ਡੱਬੇ 'ਚ ਫਿੱਟ ਹੋ ਜਾਂਦੀ ਸਾੜੀ



ਤੇਲੰਗਾਨਾ ਦੇ ਜੁਲਾਹੇ ਵਿਜੇ ਨੇ ਕਈ ਮੰਤਰੀਆਂ ਦੇ ਸਾਹਮਣੇ ਆਪਣੀ ਹੱਥੀਂ ਬੁਣਾਈ ਸਿਲਕ ਸਾੜੀ ਦਾ ਪ੍ਰਦਰਸ਼ਨ ਕੀਤਾ। ਇਹ ਸਾੜੀ ਸੂਬੇ ਦੀ ਸਿੱਖਿਆ ਮੰਤਰੀ ਸਬਿਤਾ ਇੰਦਰਾ ਰੈੱਡੀ ਨੂੰ ਤੋਹਫੇ ਵਜੋਂ ਵੀ ਦਿੱਤੀ ਗਈ। ਬੁਨਕਰ ਵਿਜੇ ਨੇ ਆਈਟੀ ਤੇ ਮਿਊਂਸਿਪਲ ਪ੍ਰਸ਼ਾਸਨ ਮੰਤਰੀ ਕੇਟੀ ਰਾਮਾ ਰਾਓ ਨੂੰ ਮਿਲਣ ਲਈ ਹੈਦਰਾਬਾਦ ਦੀ ਯਾਤਰਾ ਕੀਤੀ ਅਤੇ ਮੰਤਰੀਆਂ ਈ ਦਯਾਕਰ ਰਾਓ ਅਤੇ ਵੀ ਸ੍ਰੀਨਿਵਾਸ ਗੌੜ ਦੇ ਸਾਹਮਣੇ ਆਪਣੇ ਕੰਮ ਦਾ ਪ੍ਰਦਰਸ਼ਨ ਕੀਤਾ। 100 ਗ੍ਰਾਮ ਵਜ਼ਨ ਵਾਲੀ ਸਾੜ੍ਹੀ 5/3 ਇੰਚ ਦੀ ਮਾਚਿਸ 'ਚ ਫਿੱਟ ਹੋ ਜਾਂਦੀ ਹੈ। ਮੰਤਰੀਆਂ ਨੇ ਜੁਲਾਹੇ ਦੇ ਕੰਮ ਦੀ ਸ਼ਲਾਘਾ ਕੀਤੀ ਹੈ।




ਬੁਨਕਰ ਵਿਜੇ ਦੇ ਕੰਮ ਦੀ ਸ਼ਲਾਘਾ

ਦੱਸਿਆ ਜਾ ਰਿਹਾ ਹੈ ਕਿ ਜੁਲਾਹੇ ਵਿਜੇ ਨੂੰ ਹੱਥਾਂ ਨਾਲ ਸਾੜੀ ਬੁਣਨ 'ਚ ਕਰੀਬ 2 ਹਫ਼ਤੇ ਲੱਗਦੇ ਹਨ ਤੇ ਇਸ ਦੀ ਕੀਮਤ 12,000 ਰੁਪਏ ਹੈ। ਇਸੇ ਤਰ੍ਹਾਂ ਜੇਕਰ ਇਸ ਸਾੜੀ ਨੂੰ ਮਸ਼ੀਨ 'ਤੇ ਬੁਣਿਆ ਜਾਵੇ ਤਾਂ ਤਿੰਨ ਦਿਨ ਲੱਗ ਜਾਂਦੇ ਹਨ ਤੇ ਇਸ ਦੀ ਕੀਮਤ 8,000 ਰੁਪਏ ਹੈ। ਪ੍ਰਤਿਭਾਸ਼ਾਲੀ ਜੁਲਾਹੇ ਨੱਲਾ ਵਿਜੇ ਨੂੰ ਆਪਣੇ ਪਿਤਾ ਨੱਲਾ ਪਰੰਧਾਮੁਲੂ ਤੋਂ ਪ੍ਰੇਰਨਾ ਮਿਲੀ ਹੈ। ਆਪਣੀ ਪਰਿਵਾਰਕ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਉਹ ਹੈਂਡਲੂਮ 'ਤੇ ਸਾੜੀ ਬੁਣਨ 'ਚ ਰੁੱਝਿਆ ਹੋਇਆ ਹੈ। ਬੁਣਕਰ ਵਿਜੇ ਨੇ ਮੰਤਰੀਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਸਹਾਇਤਾ ਕਾਰਨ ਸਿਰਸਿਲਾ 'ਚ ਹੈਂਡਲੂਮ ਸੈਕਟਰ ਵਿੱਚ ਹਾਲ ਹੀ 'ਚ ਬਹੁਤ ਸਾਰੇ ਬਦਲਾਅ ਹੋਏ ਹਨ।

ਜੁਲਾਹੇ ਵਿਜੇ ਨੇ ਕਿਹਾ ਕਿ ਸਿਰਸਿਲਾ ਦੇ ਜੁਲਾਹੇ ਆਧੁਨਿਕ ਤਕਨੀਕ ਅਤੇ ਉਪਕਰਨ ਅਪਣਾ ਕੇ ਵਧੀਆ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਵਿਜੇ ਵੱਲੋਂ ਬੁਣੀ ਗਈ ਸਾੜੀ ਨੂੰ ਇਸ ਤੋਂ ਪਹਿਲਾਂ 2017 'ਚ ਵਿਸ਼ਵ ਤੇਲਗੂ ਕਾਨਫ਼ਰੰਸ 'ਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ। ਉਨ੍ਹਾਂ ਨੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਸੁਪਰ ਫਾਈਨ ਸਿਲਕ ਨਾਲ ਬਣੀ ਸਾੜੀ ਵੀ ਭੇਟ ਕੀਤੀ ਸੀ।


ਇਹ ਵੀ ਪੜ੍ਹੋ : Health Tips: ਸਰਦੀ 'ਚ ਰੋਜ਼ ਰਾਤ ਨੂੰ ਗਰਮ ਪਾਣੀ ਪੀਣ ਨਾਲ ਹੁੰਦੇ ਹੈਰਾਨੀਜਨਕ ਫ਼ਾਇਦੇ, ਜਾਣੋ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490