Why say cheers before drinking: ਸ਼ਰਾਬ ਦੇ ਸ਼ੌਕੀਨਾਂ ਦੇ ਵੀ ਆਪਣੇ ਹੀ ਨਿਯਮ ਤੇ ਅਸੂਲ ਹੁੰਦੇ ਹਨ। ਆਮ ਤੌਰ ਤੌਰ ਉੱਪਰ ਵੇਖਿਆ ਜਾਂਦਾ ਹੈ ਕਿ ਪਹਿਲਾ ਪੈਗ ਪਾਉਣ ਮਗਰੋਂ ਗਲਾਸ ਟਕਰਾ ਕੇ ਚੀਅਰਜ਼ ਕਿਹਾ ਜਾਂਦਾ ਹੈ। ਇਹ ਕ੍ਰਿਆ ਕਰਦੇ ਤਾਂ ਸਾਰੇ ਹਨ ਪਰ ਬਹੁਤੇ ਲੋਕ ਨਹੀਂ ਜਾਣਦੇ ਕਿ ਇਸ ਦਾ ਅਰਥ ਕੀ ਹੈ। ਇਹ ਰਵਾਇਤ ਕਿੱਥੋਂ ਸ਼ੁਰੂ ਹੋਈ। ਆਓ ਜਾਣਦੇ ਹਾਂ ਇਸ ਪਿੱਛੇ ਦੀ ਕਹਾਣੀ...


ਦਰਅਸਲ ਜਦੋਂ ਵੀ ਲੋਕ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਹਨ ਤਾਂ ਸ਼ਰਾਬ ਦੀ ਪਹਿਲੀ ਸਿਪ ਲੈਣ ਤੋਂ ਪਹਿਲਾਂ ਸ਼ਰਾਬ ਦੇ ਗਲਾਸ ਟਕਰਾਉਂਦੇ ਹਨ ਤੇ ਇਸ ਨਾਲ ਚੀਅਰਸ ਵੀ ਕਹਿੰਦੇ ਹਨ। ਤੁਸੀਂ ਫਿਲਮਾਂ 'ਚ ਵੀ ਅਜਿਹਾ ਕਰਦੇ ਦੇਖਿਆ ਹੋਵੇਗਾ ਤੇ ਲੋਕ ਅਸਲ ਜ਼ਿੰਦਗੀ 'ਚ ਵੀ ਅਜਿਹਾ ਕਰਦੇ ਹਨ। ਸ਼ਾਇਦ ਤੁਸੀਂ ਵੀ ਅਜਿਹਾ ਕਰਦੇ ਹੋਵੋਗੇ ਪਰ, ਕੀ ਤੁਸੀਂ ਜਾਣਦੇ ਹੋ ਕਿ ਜਦੋਂ ਵੀ ਲੋਕ ਸ਼ਰਾਬ ਪੀਂਦੇ ਹਨ ਤਾਂ ਅਜਿਹਾ ਕਿਉਂ ਕਰਦੇ ਹਨ ਤੇ ਅਜਿਹਾ ਕਰਨ ਪਿੱਛੇ ਕੀ ਕਾਰਨ ਹੈ? ਅਕਸਰ ਲੋਕ ਅਜਿਹਾ ਦੂਜੇ ਲੋਕਾਂ ਨੂੰ ਦੇਖ ਕੇ ਹੀ ਕਰਦੇ ਹਨ, ਜਦਕਿ ਇਸ ਦਾ ਮਤਲਬ ਨਹੀਂ ਜਾਣਦੇ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲੋਕ ਅਜਿਹਾ ਕਿਉਂ ਕਰਦੇ ਹਨ।


ਗਿਲਾਸ ਕਿਉਂ ਟਕਰਾਉਂਦੇ ਹਨ?


ਵੈਸੇ, ਅਜਿਹਾ ਕਰਨ ਪਿੱਛੇ ਕੋਈ ਤੱਥਹੀਣ ਕਾਰਨ ਨਹੀਂ ਪਰ, ਕੁਝ ਥਿਓਰੀਆਂ ਤੋਂ ਪਤਾ ਲੱਗਾ ਹੈ ਇਸ ਦੇ ਪਿੱਛੇ ਦਾ ਕਾਰਨ ਸ਼ਰਾਬ ਦੀ ਪਾਰਟੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਣਾ ਜਾਂ ਸ਼ਾਮਲ ਕਰਨਾ ਹੈ। ਦਰਅਸਲ, ਇਸ ਦੇ ਪਿੱਛੇ ਕਾਰਨ ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਸ਼ਰਾਬ ਪੀਂਦੇ ਹਾਂ, ਉਸ ਵੇਲੇ ਸਾਡੀਆਂ ਪੰਜ ਇੰਦਰੀਆਂ ਵਿੱਚੋਂ ਚਾਰ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੀਆਂ ਹਨ। ਜਿਵੇਂ ਤੁਸੀਂ ਅੱਖਾਂ ਨਾਲ ਸ਼ਰਾਬ ਨੂੰ ਦੇਖ ਸਕਦੇ ਹੋ, ਸ਼ਰਾਬ ਨੂੰ ਛੂਹ ਸਕਦੇ ਹੋ, ਸ਼ਰਾਬ ਨੂੰ ਸੁੰਘ ਸਕਦੇ ਹੋ, ਜੀਭ ਨਾਲ ਸ਼ਰਾਬ ਦਾ ਸਵਾਦ ਲੈ ਸਕਦੇ ਹੋ, ਪਰ ਇਸ ਸਾਰੀ ਪ੍ਰਕਿਰਿਆ ਵਿੱਚ ਕੰਨ ਦੀ ਵਰਤੋਂ ਨਹੀਂ ਕੀਤੀ ਜਾਂਦੀ।


ਕੰਨ ਦੀਆਂ ਇੰਦਰੀਆਂ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਗਿਲਾਸ ਟਕਰਾਉਣ ਦਾ ਕੰਮ ਕੀਤਾ ਜਾਂਦਾ ਹੈ। ਜਦੋਂ ਗਿਲਾਸ ਨੂੰ ਟਕਰਾਇਆ ਜਾਂਦਾ ਹੈ ਤਾਂ ਉਸ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਤੇ ਇਸ ਆਵਾਜ਼ ਦੀ ਪ੍ਰਕਿਰਿਆ ਵਿੱਚ ਤੁਹਾਡੀ ਪੰਜਵੀਂ ਇੰਦਰੀ ਵੀ ਸ਼ਾਮਲ ਹੁੰਦੀ ਹੈ ਤੇ ਤੁਸੀਂ ਪਾਰਟੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਜਾਂਦੇ ਹੋ। ਇਸ ਤੋਂ ਇਲਾਵਾ ਕਈ ਦੇਸ਼ਾਂ 'ਚ ਕਿਹਾ ਜਾਂਦਾ ਹੈ ਕਿ ਇਹ ਪ੍ਰਕਿਰਿਆ ਏਵਿਲ ਨੂੰ ਦੂਰ ਰੱਖਣ ਲਈ ਵੀ ਕੀਤੀ ਜਾਂਦੀ ਹੈ।



ਚੀਅਰਸ ਕਿਉਂ ਕਹਿੰਦੇ ਨੇ?


ਹੁਣ ਗੱਲ ਕਰੀਏ ਚੀਅਰਸ ਦੀ ਤਾਂ ਸਿਰਫ ਚੀਅਰਸ ਹੀ ਕਿਉਂ ਬੋਲਿਆ ਜਾਂਦਾ ਹੈ। ਅਸਲ ਵਿੱਚ, ਇਹ ਪੁਰਾਣੇ ਫਰਾਂਸੀਸੀ ਸ਼ਬਦ chiere ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਸਿਰ। ਪਹਿਲਾਂ ਇਸ ਦੀ ਵਰਤੋਂ ਖੁਸ਼ੀ ਲਈ ਵੀ ਕੀਤੀ ਜਾਂਦੀ ਸੀ ਅਤੇ ਫਿਰ ਖੁਸ਼ੀ ਦੇ ਨਾਲ ਇਸ ਦੀ ਵਰਤੋਂ ਉਤੇਜਨਾ ਆਦਿ ਵਿੱਚ ਕੀਤੀ ਜਾਂਦੀ ਹੈ। 


ਜਿਵੇਂ ਤੁਸੀਂ ਮੈਚ 'ਚ ਇਹ ਵੀ ਦੇਖਿਆ ਹੋਵੇਗਾ ਕਿ ਚੀਅਰ ਗਰਲਜ਼ ਨੱਚਦੀਆਂ ਰਹਿੰਦੀਆਂ ਹਨ, ਉਹ ਵੀ ਸਿਰਫ ਉਸ ਜੋਸ਼ ਨਾਲ ਸਬੰਧਤ ਹੈ। ਅਜਿਹੇ 'ਚ ਗਿਲਾਸ ਟਕਰਾਉਣ ਦੇ ਨਾਲ-ਨਾਲ ਚੀਅਰਸ ਵੀ ਬੋਲਿਆ​ਜਾਂਦਾ ਹੈ ਤਾਂ ਜੋ ਤੁਹਾਡੇ ਕੰਨ ਵੀ ਇਸ 'ਚ ਸ਼ਾਮਲ ਹੋ ਜਾਣ। ਅਜਿਹੇ 'ਚ ਜਦੋਂ ਵੀ ਤੁਸੀਂ ਕਿਸੇ ਪਾਰਟੀ 'ਚ ਸ਼ਾਮਲ ਹੋਵੋ ਤਾਂ ਦੱਸ ਸਕਦੇ ਹੋ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ।