Petrol Diesel Price on 25 April 2023: ਭਾਰਤ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ  (Petrol Diesel Price) ਰੋਜ਼ਾਨਾ ਆਧਾਰ 'ਤੇ ਜਾਰੀ ਕੀਤੀਆਂ ਜਾਂਦੀਆਂ ਹਨ। ਅੱਜ ਦੀ ਗੱਲ ਕਰੀਏ ਤਾਂ ਮੰਗਲਵਾਰ 25 ਅਪ੍ਰੈਲ 2023 ਨੂੰ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਦੇਸ਼ ਦੇ ਚਾਰ ਮਹਾਨਗਰਾਂ ਦਿੱਲੀ, ਕੋਲਕਾਤਾ ਤੇ ਮੁੰਬਈ ਵਿੱਚ ਕੀਮਤਾਂ ਸਥਿਰ ਰਹੀਆਂ। ਦੂਜੇ ਪਾਸੇ ਚੇਨਈ 'ਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ, ਚੇਨਈ 'ਚ ਪੈਟਰੋਲ 10 ਪੈਸੇ ਅਤੇ ਡੀਜ਼ਲ 9 ਪੈਸੇ ਮਹਿੰਗਾ ਹੋ ਕੇ 102.73 ਰੁਪਏ ਅਤੇ 94.33 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।


ਜਾਣੋ ਕੱਚੇ ਤੇਲ ਦੀਆਂ ਕੀਮਤਾਂ ਬਾਰੇ-


ਮੰਗਲਵਾਰ ਨੂੰ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। WTI ਕੱਚੇ ਤੇਲ ਦੀ ਕੀਮਤ 'ਚ 0.09 ਫੀਸਦੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ 78.69 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕਰੂਡ ਆਇਲ ਦੀ ਕੀਮਤ 'ਚ 0.11 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 82.64 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਕੱਚੇ ਤੇਲ ਦੀ ਕੀਮਤ 'ਚ ਇੰਨੀ ਕਟੌਤੀ ਤੋਂ ਬਾਅਦ ਕਈ ਸ਼ਹਿਰਾਂ 'ਚ ਕੀਮਤ ਹੇਠਾਂ ਆਈ ਹੈ, ਪਰ ਕੁਝ 'ਚ ਇਹ ਵਾਧਾ ਵੀ ਹੋਇਆ ਹੈ। ਆਓ ਜਾਣਦੇ ਹਾਂ ਇਨ੍ਹਾਂ ਸ਼ਹਿਰਾਂ ਬਾਰੇ-


ਹੋਰ ਸ਼ਹਿਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ-


- ਨੋਇਡਾ— ਪੈਟਰੋਲ 7 ਪੈਸੇ ਸਸਤਾ 96.58 ਰੁਪਏ, ਡੀਜ਼ਲ 7 ਪੈਸੇ ਸਸਤਾ 89.75 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
- ਗੁਰੂਗ੍ਰਾਮ- ਪੈਟਰੋਲ 4 ਪੈਸੇ ਸਸਤਾ 96.85 ਰੁਪਏ, ਡੀਜ਼ਲ 3 ਪੈਸੇ ਸਸਤਾ 89.73 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
- ਜੈਪੁਰ— ਪੈਟਰੋਲ 6 ਪੈਸੇ ਮਹਿੰਗਾ ਹੋ ਕੇ 108.54 ਰੁਪਏ, ਡੀਜ਼ਲ 93.77 ਰੁਪਏ 5 ਪੈਸੇ ਮਹਿੰਗਾ ਹੋ ਰਿਹਾ ਹੈ।
- ਲਖਨਊ— ਪੈਟਰੋਲ 10 ਪੈਸੇ ਮਹਿੰਗਾ ਹੋ ਕੇ 96.57 ਰੁਪਏ, ਡੀਜ਼ਲ 89.76 ਰੁਪਏ 10 ਪੈਸੇ ਮਹਿੰਗਾ ਹੋ ਰਿਹਾ ਹੈ।


ਤੁਸੀਂ ਹਰ ਰੋਜ਼ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇੰਝ ਕਰ ਸਕਦੇ ਹੋ ਚੈੱਕ


ਤੁਸੀਂ ਭਾਰਤ ਵਿੱਚ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਿਰਫ਼ MS ਰਾਹੀਂ ਹੀ ਦੇਖ ਸਕਦੇ ਹੋ। ਸਰਕਾਰੀ ਤੇਲ ਕੰਪਨੀਆਂ ਗਾਹਕਾਂ ਨੂੰ ਇਹ ਸਹੂਲਤ ਦਿੰਦੀਆਂ ਹਨ। HPCL ਗਾਹਕ ਕੀਮਤ ਦੀ ਜਾਂਚ ਕਰਨ ਲਈ, HPPRICE <ਡੀਲਰ ਕੋਡ> 9222201122 'ਤੇ ਭੇਜੋ। ਜੇਕਰ ਤੁਸੀਂ BPCL ਦੀ ਨਵੀਂ ਕੀਮਤ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ RSP <ਡੀਲਰ ਕੋਡ> ਲਿਖੋ ਅਤੇ ਇਸਨੂੰ 9223112222 'ਤੇ ਭੇਜੋ। ਇੰਡੀਅਨ ਆਇਲ ਦੀ ਕੀਮਤ ਦੇਖਣ ਲਈ, RSP<ਡੀਲਰ ਕੋਡ> ਨੂੰ 9224992249 'ਤੇ ਭੇਜੋ। ਇਸ ਤੋਂ ਬਾਅਦ, ਤੁਹਾਨੂੰ ਕੁਝ ਮਿੰਟਾਂ ਵਿੱਚ ਨਵੀਨਤਮ ਦਰਾਂ ਬਾਰੇ ਪਤਾ ਲੱਗ ਜਾਵੇਗਾ।