Best Places to Visit in Winters: ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ ਅਤੇ ਮਨਾਲੀ ਭਾਰਤ ਦੇ ਸਭ ਤੋਂ ਪ੍ਰਸਿੱਧ ਪਹਾੜੀ ਸਟੇਸ਼ਨ ਹਨ। ਇੱਥੇ ਪਹੁੰਚ ਕੇ ਤੁਹਾਨੂੰ ਲੱਗੇਗਾ ਕਿ ਤੁਸੀਂ ਕੁਦਰਤ ਦੀ ਗੋਦ ਵਿੱਚ ਆ ਗਏ ਹੋ। ਦੋਵਾਂ ਨੂੰ ਦਸੰਬਰ ਦੇ ਅੱਧ ਵਿੱਚ ਬਹੁਤ ਜ਼ਿਆਦਾ ਬਰਫ਼ਬਾਰੀ ਲਈ ਜਾਣਿਆ ਜਾਂਦਾ ਹੈ। ਸਰਦੀਆਂ ਦੇ ਮੌਸਮ ਵਿੱਚ ਇੱਥੋਂ ਦਾ ਨਜ਼ਾਰਾ ਅਦਭੁਤ ਹੁੰਦਾ ਹੈ। ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਹੋਏ ਪਹਾੜ ਤੁਹਾਨੂੰ ਇਸ ਦਾ ਦੀਵਾਨਾ ਬਣਾ ਦੇਣਗੇ। ਇਸ ਲਈ ਜੇ ਤੁਸੀਂ ਛੁੱਟੀਆਂ ਦੇ ਵਿੱਚ ਪਰਿਵਾਰ ਦੇ ਨਾਲ ਕਿਤੇ ਘੁੰਮਣ ਦਾ ਪਲਾਨ ਕਰ ਰਹੇ ਹੋ ਤਾਂ ਇਹ ਥਾਵਾਂ ਤੁਹਾਡੇ ਲਈ ਬਹੁਤ ਵਧੀਆ ਹਨ (december vacation destinations)।



ਸ਼ਿਮਲਾ - ਸ਼ਿਮਲਾ ਹਮੇਸ਼ਾ ਭਾਰਤ ਦੀਆਂ ਸਭ ਤੋਂ ਖੂਬਸੂਰਤ ਥਾਵਾਂ ਵਿੱਚੋਂ ਇੱਕ ਰਿਹਾ ਹੈ। ਜੇਕਰ ਤੁਸੀਂ ਆਪਣੇ ਲਵ ਪਾਰਟਨਰ ਜਾਂ ਦੋਸਤਾਂ ਦੇ ਨਾਲ ਬਰਫ ਦੇ ਵਿਚਕਾਰ ਯਾਦਗਾਰੀ ਪਲ ਬਿਤਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸ਼ਿਮਲਾ ਜ਼ਰੂਰ ਆਉਣਾ ਚਾਹੀਦਾ ਹੈ। ਸ਼ਿਮਲਾ ਅੱਜ ਵੀ ਬਰਫ ਨਾਲ ਢੱਕੀਆਂ ਚੋਟੀਆਂ ਅਤੇ ਬਹੁਤ ਹੀ ਖੂਬਸੂਰਤ ਕੁਦਰਤੀ ਸੁੰਦਰਤਾ ਕਾਰਨ ਸੈਲਾਨੀਆਂ ਦੀ ਪਹਿਲੀ ਪਸੰਦ ਹੈ। ਸਰਦੀਆਂ ਦੇ ਮਹੀਨਿਆਂ ਦੌਰਾਨ, ਤੁਸੀਂ ਆਪਣੇ ਸਾਥੀਆਂ, ਦੋਸਤਾਂ, ਪਰਿਵਾਰ ਅਤੇ ਇਕੱਲੇ ਵੀ ਸ਼ਿਮਲਾ ਦਾ ਆਨੰਦ ਲੈ ਸਕਦੇ ਹੋ। ਇਹ ਸਕੀਇੰਗ ਲਈ ਵੀ ਇੱਕ ਸ਼ਾਨਦਾਰ ਜਗ੍ਹਾ ਹੈ।


ਹੋਰ ਪੜ੍ਹੋ : ਭਾਰਤ ਦੀਆਂ ਇਨ੍ਹਾਂ ਥਾਵਾਂ 'ਤੇ ਬਹੁਤ ਖਾਸ ਹੁੰਦਾ ਕ੍ਰਿਸਮਸ ਦਾ ਜਸ਼ਨ, ਤੁਸੀਂ ਵੀ ਹੋ ਸਕਦੇ ਹੋ ਸ਼ਾਮਲ


ਮਨਾਲੀ-ਜਦੋਂ ਕਿ ਕੁੱਲੂ ਘਾਟੀ ਦੇ ਮੁੱਖ ਸੈਰ-ਸਪਾਟਾ ਸਥਾਨ ਮਨਾਲੀ ਵਿੱਚ ਆਉਣ ਤੋਂ ਬਾਅਦ ਹਰ ਕੋਈ ਆਪਣੇ ਆਪ ਨੂੰ ਸਵਰਗ ਵਿੱਚ ਪਾਉਂਦਾ ਹੈ। ਪਹਾੜਾਂ ਅਤੇ ਪਾਈਨ ਦੇ ਰੁੱਖਾਂ ਦੀ ਕੁਦਰਤੀ ਸੁੰਦਰਤਾ ਸੈਲਾਨੀਆਂ ਨੂੰ ਬਹੁਤ ਆਕਰਸ਼ਿਤ ਕਰਦੀ ਹੈ। ਮਨਾਲੀ ਨੂੰ ਰੰਗੀਨ ਫੁੱਲਾਂ ਦੀ ਘਾਟੀ ਵੀ ਕਿਹਾ ਜਾਂਦਾ ਹੈ। ਬਰਫਬਾਰੀ ਕਾਰਨ ਦਸੰਬਰ ਮਹੀਨੇ 'ਚ ਕਿਤੇ ਵੀ ਹਰਿਆਲੀ ਨਜ਼ਰ ਨਹੀਂ ਆਉਂਦੀ। ਪਹਾੜਾਂ, ਦਰੱਖਤਾਂ ਅਤੇ ਘਰਾਂ ਉੱਤੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਹੈ। ਜੇਕਰ ਤੁਸੀਂ ਐਡਵੈਂਚਰ ਦੇ ਸ਼ੌਕੀਨ ਹੋ ਤਾਂ ਤੁਸੀਂ ਟ੍ਰੈਕਿੰਗ, ਪਰਬਤਾਰੋਹੀ, ਸਕੀਇੰਗ, ਪੈਰਾ ਗਲਾਈਡਿੰਗ ਆਦਿ ਦਾ ਆਨੰਦ ਲੈ ਸਕਦੇ ਹੋ।


ਉੱਤਰਾਖੰਡ - ਔਲੀ, ਮਸੂਰੀ ਅਤੇ ਨੈਨੀਤਾਲ


ਦੇਵਤਿਆਂ ਦੇ ਘਰ ਵਜੋਂ ਜਾਣੇ ਜਾਂਦੇ ਉੱਤਰਾਖੰਡ ਵਿੱਚ ਕੁਦਰਤ ਨਾਲ ਸਬੰਧਤ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਤੁਸੀਂ ਸਰਦੀਆਂ ਦਾ ਸ਼ਾਨਦਾਰ ਅਨੁਭਵ ਲੈ ਸਕਦੇ ਹੋ। ਇਸ ਸਰਦੀਆਂ ਵਿੱਚ ਜੇਕਰ ਤੁਸੀਂ ਹਾਥੀ ਦੀ ਸਵਾਰੀ, ਜੰਗਲ ਸਫਾਰੀ ਅਤੇ ਟਾਈਗਰ ਸਪਾਟਿੰਗ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹੋ ਤਾਂ ਉੱਤਰਾਖੰਡ ਤੁਹਾਡੇ ਲਈ ਇੱਕ ਜਗ੍ਹਾ ਹੈ।


ਤੁਸੀਂ ਸਭ ਤੋਂ ਪੁਰਾਣੇ ਰਾਸ਼ਟਰੀ ਪਾਰਕ ਵਜੋਂ ਜਾਣੇ ਜਾਂਦੇ ਜਿਮ ਕਾਰਬੇਟ ਨੈਸ਼ਨਲ ਪਾਰਕ ਵਿੱਚ ਜਾ ਸਕਦੇ ਹੋ। ਉੱਤਰਾਖੰਡ ਮੰਦਰਾਂ, ਝੀਲਾਂ, ਨਦੀਆਂ ਅਤੇ ਸੁੰਦਰ ਲੈਂਡਸਕੇਪਾਂ ਨਾਲ ਭਰਪੂਰ ਧਰਤੀ ਹੈ। ਹਾਲਾਂਕਿ ਗਰਮੀਆਂ ਵੀ ਇਸ ਰਾਜ ਦਾ ਦੌਰਾ ਕਰਨ ਦਾ ਵਧੀਆ ਸਮਾਂ ਹਨ, ਸਰਦੀਆਂ ਇਸ ਦੇ ਸੈਲਾਨੀਆਂ ਨੂੰ ਬਿਲਕੁਲ ਵੱਖਰਾ ਅਨੁਭਵ ਪ੍ਰਦਾਨ ਕਰਦੀਆਂ ਹਨ। ਭਾਰਤ ਦੇ ਹੋਰ ਪਹਾੜੀ ਸਟੇਸ਼ਨਾਂ ਵਾਂਗ, ਮਸੂਰੀ, ਨੈਨੀਤਾਲ ਅਤੇ ਔਲੀ ਵਿੱਚ ਸਰਦੀਆਂ ਦੇ ਮਹੀਨਿਆਂ ਦੌਰਾਨ ਬਹੁਤ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ।


ਦੇਹਰਾਦੂਨ ਤੋਂ ਸਿਰਫ਼ ਇੱਕ ਘੰਟੇ ਦੀ ਦੂਰੀ 'ਤੇ ਸਥਿਤ, ਮਸੂਰੀ ਸਰਦੀਆਂ ਦੇ ਸਥਾਨ ਵਜੋਂ ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਹੈ। ਦਸੰਬਰ ਦੇ ਮਹੀਨੇ ਦੌਰਾਨ ਬਰਫ਼ ਦੀ ਸੰਘਣੀ ਚਾਦਰ ਵਿੱਚ ਢੱਕਿਆ, ਮਸੂਰੀ ਬਰਫ਼ ਨਾਲ ਢਕੇ ਹਿਮਾਲਿਆ ਅਤੇ ਦੂਨ ਘਾਟੀ ਦੇ ਸ਼ਾਨਦਾਰ ਦ੍ਰਿਸ਼ ਪੇਸ਼ ਕਰਦਾ ਹੈ।


ਗੁਲਮਰਗ- ਕਸ਼ਮੀਰ ਨੂੰ ਧਰਤੀ ਉੱਤੇ ਸਵਰਗ ਕਿਹਾ ਜਾਂਦਾ ਹੈ। ਜੇਕਰ ਤੁਸੀਂ ਭਾਰੀ ਬਰਫ਼ਬਾਰੀ, ਗਰਮ ਚਾਕਲੇਟ ਅਤੇ ਬੋਨਫਾਇਰ ਪਸੰਦ ਕਰਦੇ ਹੋ, ਤਾਂ ਗੁਲਮਰਗ ਸ਼ਾਇਦ ਤੁਹਾਡੇ ਲਈ ਸਰਦੀਆਂ ਦੇ ਸਭ ਤੋਂ ਵਧੀਆ ਸਥਾਨਾਂ ਵਿੱਚੋਂ ਇੱਕ ਹੈ। ਗੁਲਮਰਗ, ਸ਼੍ਰੀਨਗਰ ਤੋਂ 56 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਇੱਕ ਅਜਿਹੀ ਜਗ੍ਹਾ ਹੈ ਜਿੱਥੇ ਹਿਮਾਲੀਅਨ ਰੇਂਜ ਵਿੱਚ ਸਭ ਤੋਂ ਭਾਰੀ ਬਰਫਬਾਰੀ ਹੁੰਦੀ ਹੈ। ਇਸ ਲਈ ਇਸਨੂੰ ਦੇਸ਼ ਦਾ ਸਭ ਤੋਂ ਵਧੀਆ ਸਕੀ ਰਿਜੋਰਟ ਕਿਹਾ ਗਿਆ ਹੈ। ਜਿਸ ਵਿੱਚ ਗੁਲਮਰਗ ਗੰਡੋਲਾ ਨਾਮ ਦੀ ਏਸ਼ੀਆ ਦੀ ਸਭ ਤੋਂ ਉੱਚੀ ਕੇਬਲ ਕਾਰ ਸਮੇਤ ਬਹੁਤ ਸਾਰੀਆਂ ਸਹੂਲਤਾਂ ਮੌਜੂਦ ਹਨ। ਇਹ ਸ਼ੁਰੂਆਤ ਕਰਨ ਵਾਲਿਆਂ ਅਤੇ ਤਜਰਬੇਕਾਰ ਸਕੀਰਾਂ ਦੋਵਾਂ ਲਈ ਇੱਕ ਸ਼ਾਨਦਾਰ ਸਕੀ ਅਨੁਭਵ ਪ੍ਰਦਾਨ ਕਰਦਾ ਹੈ।


ਗੋਆ- ਜਦੋਂ ਵੀ ਅਸੀਂ ਸਰਦੀਆਂ ਦੀ ਯਾਤਰਾ ਬਾਰੇ ਸੋਚਦੇ ਹਾਂ, ਤਾਂ ਗੋਆ ਸਭ ਤੋਂ ਪਹਿਲਾਂ ਹਰ ਕਿਸੇ ਦੇ ਦਿਮਾਗ ਵਿੱਚ ਆਉਂਦਾ ਹੈ। ਗੋਆ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਕਿਸੇ ਵੀ ਮੌਸਮ ਵਿੱਚ ਘੁੰਮਿਆ ਜਾ ਸਕਦਾ ਹੈ। ਹਾਲਾਂਕਿ, ਇਸ ਛੋਟੇ ਜਿਹੇ ਰਾਜ ਦਾ ਦੌਰਾ ਕਰਨ ਦਾ ਸਭ ਤੋਂ ਵਧੀਆ ਸਮਾਂ ਸਰਦੀਆਂ ਵਿੱਚ ਹੁੰਦਾ ਹੈ ਜਦੋਂ ਗੋਆ ਸੈਲਾਨੀਆਂ ਨਾਲ ਭਰਿਆ ਹੁੰਦਾ ਹੈ। ਕਿਉਂਕਿ ਇਹ ਉਹ ਸਮਾਂ ਹੈ ਜਦੋਂ ਦੇਸ਼-ਵਿਦੇਸ਼ ਤੋਂ ਸੈਲਾਨੀ ਕ੍ਰਿਸਮਸ ਅਤੇ ਨਵਾਂ ਸਾਲ ਮਨਾਉਣ ਲਈ ਗੋਆ ਵਿੱਚ ਇਕੱਠੇ ਹੁੰਦੇ ਹਨ। ਇੱਥੇ ਕ੍ਰਿਸਮਸ ਅਤੇ ਨਵਾਂ ਸਾਲ ਬਹੁਤ ਹੀ ਖਾਸ ਅੰਦਾਜ਼ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ। ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ।


ਰਾਜਸਥਾਨ- ਰਾਜਸਥਾਨ, ਭਾਰਤ ਦਾ ਪੱਛਮੀ ਰਾਜ, ਨਾ ਸਿਰਫ਼ ਆਪਣੇ ਪ੍ਰਾਚੀਨ ਮਹਿਲਾਂ ਲਈ ਮਸ਼ਹੂਰ ਹੈ, ਸਗੋਂ ਰੰਗ, ਪਰੰਪਰਾ, ਸੱਭਿਆਚਾਰ ਅਤੇ ਸ਼ਾਹੀ ਇਤਿਹਾਸ ਦੇ ਸੰਪੂਰਨ ਮਿਸ਼ਰਣ ਲਈ ਵੀ ਮਸ਼ਹੂਰ ਹੈ। ਰਾਜਸਥਾਨ ਸੈਲਾਨੀਆਂ, ਖਾਸ ਕਰਕੇ ਵਿਦੇਸ਼ੀ ਸੈਲਾਨੀਆਂ ਵਿੱਚ ਛੁੱਟੀਆਂ ਮਨਾਉਣ ਲਈ ਬਹੁਤ ਮਸ਼ਹੂਰ ਹੈ। ਸਰਦੀਆਂ ਦੇ ਦੌਰਾਨ, ਰਾਜਸਥਾਨ ਵਿੱਚ ਬਹੁਤ ਜ਼ਿਆਦਾ ਮੌਸਮੀ ਤਬਦੀਲੀਆਂ ਆਉਂਦੀਆਂ ਹਨ, ਜੋ ਸੈਲਾਨੀਆਂ ਵਿੱਚ ਬਹੁਤ ਸੁਹਾਵਣਾ ਮੰਨਿਆ ਜਾਂਦਾ ਹੈ। ਉੱਤਰੀ ਭਾਰਤ ਦੇ ਹੋਰ ਸਥਾਨਾਂ ਵਾਂਗ, ਰਾਜਸਥਾਨ ਵਿੱਚ ਵੀ ਚੰਗੀ ਠੰਡ ਦਾ ਅਨੁਭਵ ਹੁੰਦਾ ਹੈ, ਪਰ ਇਹ ਠੰਡ ਵਿਸ਼ਵ ਦੇ ਪੱਛਮੀ ਖੇਤਰਾਂ ਦੇ ਮੁਕਾਬਲੇ ਥੋੜ੍ਹੀ ਜਿਹੀ ਹਲਕੀ ਹੈ। ਤੁਹਾਨੂੰ ਬਹੁਤ ਸਾਰੇ ਸ਼ਾਨਦਾਰ ਕਿਲ੍ਹਿਆਂ, ਚਮਕਦਾਰ ਮਹਿਲਾਂ, ਰਵਾਇਤੀ ਲੋਕ ਗੀਤ ਅਤੇ ਕਠਪੁਤਲੀ ਨਾਟਕਾਂ ਦੇਖ ਸਕਦੇ ਹੋ। ਇੰਨਾ ਹੀ ਨਹੀਂ, ਉਦੈਪੁਰ, ਜੈਸਲਮੇਰ, ਰਣਥੰਬੋਰ, ਜੋਧਪੁਰ ਅਤੇ ਬੀਕਾਨੇਰ ਹੋਰ ਪ੍ਰਸਿੱਧ ਸਥਾਨਾਂ ਵਿੱਚੋਂ ਇੱਕ ਹਨ ਜਿੱਥੇ ਤੁਸੀਂ ਰਾਜਸਥਾਨ ਦੀ ਕਲਾ ਅਤੇ ਸੱਭਿਆਚਾਰ ਦਾ ਅਨੁਭਵ ਕਰ ਸਕਦੇ।