ਚੰਡੀਗੜ੍ਹ: ਪਿਆਰ 'ਚ ਰਿਸ਼ਤੇ ਕਈ ਵਾਰ ਮਾਮੂਲੀ ਗੱਲਾਂ 'ਤੇ ਵੀ ਟੁੱਟ ਜਾਂਦੇ ਹਨ। ਇਸ ਲਈ ਲੋਕ ਕੁਝ ਬਚਕਾਨੀਆਂ ਤੇ ਅਜੀਬ ਗੱਲਾਂ ਕਰਦੇ ਹਨ। ਆਓ ਵੇਖਦੇ ਹਾਂ ਉਹ ਕਿਹੜੀਆਂ ਗੱਲਾਂ ਹਨ-




  • ਇੱਕ ਘੰਟੇ ਦੇ ਬਾਅਦ ਜਾਂ ਉਸੇ ਦਿਨ ਆਪਣੇ ਸੋਸ਼ਲ ਮੀਡੀਆ ਅਕਾਉਂਟ ਜਿਵੇਂ ਫੇਸਬੁੱਕ, ਵਟਸਐਪ, ਟਵਿੱਟਰ ਤੇ ਇੰਸਟਾਗ੍ਰਾਮ ਤੋਂ ਐਕਸ ਨੂੰ ਅਨਫ੍ਰੈਂਡ ਕਰਨਾ।

  • ਜੇ ਵਧੇਰੇ ਦਿਲ ਦੁਖਿਆ ਹੁੰਦਾ ਹੈ, ਤਾਂ ਸੋਸ਼ਲ ਮੀਡੀਆ ਅਕਾਉਂਟਸ ਤੋਂ ਆਪਣੇ ਐਕਸ ਨੂੰ ਬਲੌਕ ਕਰਨ ਵਿੱਚ ਜ਼ਿਆਦਾ ਦੇਰ ਨਹੀਂ ਲੱਗਦੀ। ਇਹ ਕੰਮ ਵੀ ਤੁਰੰਤ ਕੀਤਾ ਜਾਂਦਾ ਹੈ। 

  • ਲੋਕ ਸੋਸ਼ਲ ਮੀਡੀਆ 'ਤੇ ਐਕਸ ਨਾਲ ਫੋਟੋਆਂ ਨੂੰ ਡਲੀਟ ਕਰਨਾ ਸ਼ੁਰੂ ਕਰਦੇ ਹਨ।

  • ਮੰਨ ਲਓ ਕਿ ਤੁਸੀਂ ਸੈਰ ਕਰਨ ਗਏ ਹੋ ਤੇ ਤੁਸੀਂ ਅਚਾਨਕ ਉੱਥੇ ਐਕਸ ਨੂੰ ਵੇਖ ਲੈਂਦੇ ਹੋ, ਤਾਂ ਪਹਿਲੀ ਤਰਜੀਹ ਅੱਖਾਂ ਚੁਰਾਉਣਾ ਤੇ ਉਸ ਤੋਂ ਬਚਣਾ ਹੁੰਦੀ ਹੈ।

  • ਰਿਸ਼ਤਾ ਭਾਵੇਂ ਟੁੱਟ ਗਿਆ ਹੈ ਹੋਵੇ ਪਰ ਲੋਕ ਆਪਣੇ ਐਕਸ ਨੂੰ ਪਿੱਛੇ ਨਹੀਂ ਛੱਡ ਸਕਦੇ। ਉਹ ਉਸ ਨੂੰ ਸਾੜਣ ਲਈ ਦੂਜੇ ਲੋਕਾਂ ਨਾਲ ਫੋਟੋਆਂ ਪੋਸਟ ਕਰਦੇ ਹਨ। 

  • ਅਕਸਰ ਜਦੋਂ ਲੋਕ ਨਿਰਾਸ਼ ਹੁੰਦੇ ਹਨ ਤਾਂ ਗੱਲਬਾਤ ਵਿੱਚ ਉਦਾਸੀ ਦਿਖਾਉਂਦੇ ਹਨ ਤੇ ਦੁਖੀ ਸਟੇਟਸ ਅਪਡੇਟ ਕਰਦੇ ਹਨ।

  • ਐਕਸ ਤੋਂ ਦੂਰੀ ਬਣ ਜਾਂਦੀ ਹੈ ਪਰ ਲੋਕ ਉਸਦੇ ਦੋਸਤਾਂ ਨਾਲ ਮੇਲ ਜੋਲ ਵੱਧਾ ਲੈਂਦੇ ਹਨ, ਤਾਂ ਜੋ ਐਕਸ ਬਾਰੇ ਹਰ ਤਾਜ਼ਾ ਖ਼ਬਰ ਆਸਾਨੀ ਨਾਲ ਉਨ੍ਹਾਂ ਨੂੰ ਮਿਲ ਸਕੇ। 

  • ਸਾਬਕਾ ਪ੍ਰੇਮੀ ਦੇ ਪਿਆਰ ਦੇ ਦੁੱਖ ਨੂੰ ਦੂਰ ਕਰਨ ਲਈ ਲੋਕ ਅਕਸਰ ਗਲਤ ਆਦਤਾਂ ਵਿੱਚ ਉਲਝ ਜਾਂਦੇ ਹਨ ਤੇ ਆਪਣੇ ਆਪ ਨੂੰ ਤਸੀਹੇ ਦੇਣ ਵਿੱਚ ਵੀ ਦੇਰ ਨਹੀਂ ਕਰਦੇ।

  • ਬ੍ਰੇਕਅਪ ਤੋਂ ਬਾਅਦ ਆਪਣੇ ਐਕਸ ਦੇ ਨਾਂ ਦਾ ਟੈਟੂ ਪਾਉਣ ਜਾਂ ਹਵਾਲਾ ਪਾਉਣ ਦੀ ਹਰਕਤ ਵਾਲਾ ਮੂਰਖਤਾ ਭਰਿਆ ਕਦਮ ਉਸ ਵੇਲੇ ਸਹੀ ਲੱਗਦਾ ਹੈ।

  • ਜਾਣਬੁੱਝ ਕੇ ਉਨ੍ਹਾਂ ਸਥਾਨਾਂ ਦਾ ਦੌਰਾ ਕਰਨਾ ਜਿੱਥੇ ਤੁਹਾਡਾ ਐਕਸ ਆਮ ਤੌਰ ਤੇ ਦਿਖਾਈ ਦਿੰਦਾ ਹੈ। ਉਸ ਨੂੰ ਲੁਕ ਲੁਕ ਕੇ ਵੇਖਣਾ ਤੇ ਉਸ ਬਾਰੇ ਗੱਲਾਂ ਕਰਨਾ। ਜਾਣਬੁੱਝ ਕੇ ਉਸ ਦੇ ਦੋਸਤਾਂ ਸਾਹਮਣੇ ਉਸ ਦੀ ਬੁਰਾਈ ਕਰਨਾ।