ਕਾਂਗਰਸ ਹੁਣ ਉਹ ਪਾਰਟੀ ਨਹੀਂ ਰਹੀ ਜੋ ਪਹਿਲਾਂ ਸੀ। ਅੱਜ ਮਨ ਉਦਾਸ ਹੈ, ਸੰਗਠਨ ਦੁਆਰਾ ਜਨਤਕ ਸੇਵਾ ਦਾ ਟੀਚਾ ਪੂਰਾ ਨਹੀਂ ਕੀਤਾ ਗਿਆ। ਕਮਲਨਾਥ ਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਤਬਾਦਲਾ ਉਦਯੋਗ ਚੱਲ ਰਿਹਾ ਹੈ।- -ਜੋਤੀਰਾਦਿੱਤਿਆ ਸਿੰਧੀਆ
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿੰਧੀਆ ਨੇ ਕਮਲਨਾਥ ਸਰਕਾਰ ‘ਤੇ ਸਾਧਿਆ ਨਿਸ਼ਾਨਾ
ਏਬੀਪੀ ਸਾਂਝਾ | 11 Mar 2020 04:36 PM (IST)
ਸਿੰਧੀਆ ਨੇ ਮੀਡੀਆ ਸਾਹਮਣੇ ਕਿਹਾ ਕਿ ਮੇਰਾ ਹਮੇਸ਼ਾ ਵਿਸ਼ਵਾਸ ਹੈ ਕਿ ਸਾਡਾ ਟੀਚਾ ਜਨਤਕ ਸੇਵਾ ਹੋਣਾ ਚਾਹੀਦਾ ਹੈ। ਰਾਜਨੀਤੀ ਉਸ ਟੀਚੇ ਨੂੰ ਪੂਰਾ ਕਰਨ ਲਈ ਮਾਧਿਅਮ ਹੋਣੀ ਚਾਹੀਦੀ ਹੈ।
ਨਵੀਂ ਦਿੱਲੀ: ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਜੋਤੀਰਾਦਿੱਤਿਆ ਸਿੰਧੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਧੰਨਵਾਦ ਕੀਤਾ। ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਉਹ ਪਾਰਟੀ ਨਹੀਂ ਰਹੀ ਜੋ ਪਹਿਲਾਂ ਸੀ। ਅੱਜ ਮਨ ਉਦਾਸ ਹੈ, ਸੰਗਠਨ ਦੁਆਰਾ ਜਨਤਕ ਸੇਵਾ ਦਾ ਟੀਚਾ ਪੂਰਾ ਨਹੀਂ ਕੀਤਾ ਗਿਆ। ਕਮਲਨਾਥ ਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਤਬਾਦਲਾ ਉਦਯੋਗ ਚੱਲ ਰਿਹਾ ਹੈ। ਸਿੰਧੀਆ ਨੇ ਕਿਹਾ, "ਇੱਕ ਵਿਅਕਤੀ ਦੇ ਜੀਵਨ ਵਿੱਚ ਬਹੁਤ ਸਾਰੇ ਮੌਕੇ ਹੁੰਦੇ ਹਨ ਜੋ ਜ਼ਿੰਦਗੀ ਨੂੰ ਬਦਲਦੇ ਹਨ। ਮੇਰੀ ਜ਼ਿੰਦਗੀ 'ਚ ਅਜਿਹੇ ਦੋ ਮੌਕੇ ਆਏ। ਪਹਿਲਾ ਮੌਕਾ 30 ਸਤੰਬਰ 2001 ਨੂੰ ਆਇਆ ਜਦੋਂ ਮੈਂ ਆਪਣੇ ਸਤਿਕਾਰਯੋਗ ਪਿਤਾ ਨੂੰ ਗੁਆ ਦਿੱਤਾ। ਉਹ ਇੱਕ ਜੀਵਨ ਬਦਲਦਾ ਦਿਨ ਸੀ। ਇਸਦੇ ਨਾਲ ਦੂਜੀ ਤਾਰੀਖ 10 ਮਾਰਚ 2020 ਸੀ ਜੋ 75ਵੀਂ ਵਰ੍ਹੇਗੰਢ ਸੀ। ਜ਼ਿੰਦਗੀ 'ਚ ਇੱਕ ਨਵਾਂ ਦ੍ਰਿਸ਼ਟੀਕੋਣ ਅਤੇ ਨਵਾਂ ਮੋੜ ਅੱਗੇ ਪਾਉਣ ਦਾ ਫੈਸਲਾ ਕੀਤਾ। ਮੈਂ ਹਮੇਸ਼ਾਂ ਵਿਸ਼ਵਾਸ ਕੀਤਾ ਹੈ ਕਿ ਸਾਡਾ ਟੀਚਾ ਜਨਤਕ ਸੇਵਾ ਹੋਣਾ ਚਾਹੀਦਾ ਹੈ। ਰਾਜਨੀਤੀ ਉਸ ਟੀਚੇ ਨੂੰ ਪੂਰਾ ਕਰਨ ਲਈ ਮਾਧਿਅਮ ਹੋਣੀ ਚਾਹੀਦੀ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਨੱਡਾ ਜੀ ਨੇ ਉਹ ਨੀਂਹ ਦਿੱਤੀ ਜਿਸ ਤੋਂ ਰਾਸ਼ਟਰੀ ਸੇਵਾ ਅਤੇ ਲੋਕ ਸੇਵਾ ਕੀਤੀ ਜਾ ਸਕਦੀ ਹੈ।" ਮੱਧ ਪ੍ਰਦੇਸ਼ 'ਚ ਕਿਸਾਨਾਂ ਲਈ ਕੋਈ ਕਰਜ਼ਾ ਮੁਆਫੀ ਨਹੀਂ ਹੋਈ-ਸਿੰਧੀਆ ਇਸਦੇ ਨਾਲ ਉਨ੍ਹਾਂ ਨੇ ਕਿਹਾ, "ਮੱਧ ਪ੍ਰਦੇਸ਼ ਵਿੱਚ ਸਾਡਾ ਇੱਕ ਸੁਪਨਾ ਸੀ ਜਦੋਂ ਸਰਕਾਰ ਬਣੀ ਸੀ। ਪਰ 18 ਮਹੀਨਿਆਂ 'ਚ ਉਹ ਸਾਰੇ ਸੁਪਨੇ ਚੂਰ-ਚੂਰ ਹੋ ਗਏ, ਕੀ ਇਹ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਗੱਲ ਹੈ, ਪਿਛਲੀ ਫਸਲ ਦਾ ਬੋਨਸ ਨਾ ਮਿਲਨਾ, ਇਥੋਂ ਤਕ ਕਿ ਗੜੇਮਾਰੀ ਨਾਲ ਨੁਕਸਾਨੀਆਂ ਹੋਈਆਂ ਫਸਲਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਕਰਜ਼ਾ ਮੁਆਫੀ ਦੀ ਗੱਲ ਕੀਤੀ ਗਈ ਸੀ ਪਰ ਅਜਿਹਾ ਨਹੀਂ ਹੋ ਸਕਿਆ। ਨੌਜਵਾਨਾਂ ਕੋਲ ਰੁਜ਼ਗਾਰ ਦੇ ਮੌਕੇ ਨਹੀਂ ਹਨ।" ਸਿੰਧੀਆ ਪਰਿਵਾਰ ਦੀ ਤੀਜੀ ਪੀੜ੍ਹੀ ਵੀ ਹੋਈ ਬਾਗੀ, ਦਾਦੀ 'ਰਾਜਮਾਤਾ' ਨੇ ਗਿਰਾਈ ਸੀ ਸਰਕਾਰ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਮੋਦੀ ਵਰਗਾ ਜਨਾਦੇਸ਼ ਨਹੀਂ ਮਿਲਿਆ-ਸਿੰਧੀਆ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਦੇਸ਼ ਵਿੱਚ ਕਿਸੇ ਨੂੰ ਵੀ ਪੀਐਮ ਮੋਦੀ ਵਰਗਾ ਜਨਾਦੇਸ਼ ਨਹੀਂ ਮਿਲਿਆ। ਉਨ੍ਹਾਂ 'ਚ ਕੰਮ ਕਰਨ ਦੀ ਯੋਗਤਾ ਹੈ। ਉਨ੍ਹਾਂ ਨੇ ਪੂਰੀ ਦੁਨੀਆ 'ਚ ਦੇਸ਼ ਦਾ ਨਾਂ ਮਜ਼ਬੂਤ ਕੀਤਾ ਹੈ। ਕਾਂਗਰਸ ਛੱਡਣ ਦੇ ਤਿੰਨ ਕਾਰਨ: ਸਿੰਧੀਆ ਨੇ ਕਾਂਗਰਸ ਛੱਡਣ ਦੇ ਤਿੰਨ ਕਾਰਨ ਦੱਸੇ। ਪਹਿਲੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਹਕੀਕਤ ਤੋਂ ਇਨਕਾਰ ਕਰ ਰਹੀ ਹੈ। ਦੂਜਾ, ਨਵੀਂ ਲੀਡਰਸ਼ਿਪ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਤੀਜੀ ਗੱਲ ਕਿ ਉਸਨੇ 18 ਮਹੀਨਿਆਂ ਵਿੱਚ ਮੱਧ ਪ੍ਰਦੇਸ਼ ਬਾਰੇ ਜੋ ਸੁਪਨੇ ਲਏ ਸੀ, ਉਹ ਪੂਰੀ ਤਰ੍ਹਾਂ ਚੂਰ-ਚੂਰ ਹੋ ਗਏ। ਕਾਂਗਰਸ ਸਰਕਾਰ 'ਤੇ ਖ਼ਤਰੇ ਦੇ ਬੱਦਲ, ਭਾਜਪਾ ਵਿਧਾਇਕਾਂ ਲਾਏ ਹਰਿਆਣਾ ਡੇਰੇ, ਕਾਂਗਰਸ ਜੈਪੁਰ ਭੇਜੇਗੀ