ਪਰ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਾਂਗਰਸ ਦੀ ਸੂਬਾ ਸਰਕਾਰ ਸਿੰਧੀਆ ਸ਼ਾਹੀ ਪਰਿਵਾਰ ਦੇ ਮੈਂਬਰ ਕਾਰਨ ਸੰਕਟ ਵਿੱਚ ਆਈ ਹੈ। ਇਸ ਤੋਂ ਪਹਿਲਾਂ ਵੀ, ਸਿੰਧੀਆ ਘਰਾਨਾ ਨੇ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਢਾਹੁਣ 'ਚ ਮੁੱਖ ਭੂਮਿਕਾ ਅਦਾ ਕੀਤੀ ਹੈ।
ਅਸਲ 'ਚ 1950 ਦੇ ਦਹਾਕੇ 'ਚ ਗਵਾਲੀਅਰ ਵਿਚ ਕਾਂਗਰਸ ਦੀ ਸਥਿਤੀ ਕਾਫ਼ੀ ਮਾੜੀ ਸੀ। ਇਸ ਦੌਰਾਨ ਜੋਤੀਰਾਦਿੱਤਿਆ ਸਿੰਧੀਆ ਦੀ ਦਾਦੀ ਸਵਰਗੀ ਰਾਜਮਾਤਾ ਵਿਜਾਰਾਜੇ ਸਿੰਧੀਆ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਵਿਜੇਰਾਜੇ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ। ਰਾਜਮਾਤਾ ਵਿਜਾਰਾਜੇ ਸਿੰਧੀਆ ਨੇ 1957 'ਚ ਕਾਂਗਰਸ ਦੀ ਟਿਕਟ 'ਤੇ ਹੋਈ ਪਹਿਲੀ ਚੋਣ 'ਚ ਗੁਨਾ ਲੋਕ ਸਭਾ ਸੀਟ 'ਤੇ ਜਿੱਤ ਪ੍ਰਾਪਤ ਕੀਤੀ ਸੀ। ਪਰ ਉਸਦੀ ਦੋਸਤੀ ਕਾਂਗਰਸ ਨਾਲ ਬਹੁਤੀ ਚਿਰ ਨਹੀਂ ਟਿਕ ਸਕੀ।
2001 ਵਿੱਚ ਜੋਤੀਰਾਦਿੱਤਿਆ ਦੀ ਰਾਜਨੀਤੀ ਵਿੱਚ ਐਂਟਰੀ:
30 ਸਤੰਬਰ 2001 ਨੂੰ ਗਵਾਲੀਅਰ ਸ਼ਾਹੀ ਪਰਿਵਾਰ ਦੇ ਉੱਤਰਾਧਿਕਾਰੀ ਅਤੇ ਉੱਘੇ ਕਾਂਗਰਸੀ ਨੇਤਾ, ਮਾਧਵ ਰਾਓ ਸਿੰਧੀਆ ਦੀ ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਇੱਕ ਹੈਲੀਕਾਪਟਰ ਦੇ ਹਾਦਸੇ 'ਚ ਮੌਤ ਹੋ ਗਈ। ਸਿੰਧੀਆ ਉਸ ਸਮੇਂ ਕਾਨਪੁਰ ਵਿੱਚ ਇੱਕ ਪ੍ਰੋਗਰਾਮ ਵਿੱਚ ਜਾ ਰਹੇ ਸੀ। 2001 'ਚ ਉਸ ਦੀ ਮੌਤ ਤੋਂ ਬਾਅਦ ਉਸਦੇ ਬੇਟੇ ਜੋਤੀਰਾਦਿੱਤਿਆ ਸਿੰਧੀਆ ਨੂੰ 2002 'ਚ ਉਪ ਚੋਣਾਂ ਲੜਨੀ ਪਈ। ਜੋਤੀਰਾਦਿੱਤਿਆ ਨੇ ਆਪਣੀ ਪਹਿਲੀ ਚੋਣ ਜਿੱਤੀ। 2014 ਦੀ ਮੋਦੀ ਲਹਿਰ 'ਚ ਜੋਤੀਰਾਦਿੱਤਿਆ ਸਿੰਧੀਆ ਨੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ ਜਦੋਂ ਮੱਧ ਪ੍ਰਦੇਸ਼ ਦੇ ਸਾਰੇ ਕਾਂਗਰਸੀ ਨੇਤਾ ਚੋਣਾਂ ਹਾਰ ਗਏ ਸੀ ਅਤੇ ਕਾਂਗਰਸ ਨੇ 29 ਚੋਂ ਸਿਰਫ ਦੋ ਸੀਟਾਂ ਜਿੱਤੀਆਂ ਸੀ। ਜਦਕਿ ਉਸਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।