ਦੁਨੀਆ 'ਚ ਬਹੁਤ ਅਜੀਬੋ-ਗਰੀਬ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ 'ਚੋਂ ਇੱਕ ਹੈ ਦੱਖਣੀ ਅਫਰੀਕਾ ਦਾ ਇਹ ਅਨੌਖਾ ਘਰ। ਇਸ ਘਰ ਦੀ ਛੱਤ ਜ਼ਮੀਨ 'ਤੇ ਹੈ। ਜ਼ਮੀਨ 'ਤੇ ਛੱਤ ਵਾਲਾ ਇਹ ਉਲਟਾ ਘਰ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਹੋਰਨਾਂ ਦੇਸ਼ਾਂ ਤੋਂ ਲੋਕ ਇਸ ਨੂੰ ਦੇਖਣ ਲਈ ਪਹੁੰਚਦੇ ਹਨ।


ਇਹ ਘਰ ਸਿਰਫ ਬਾਹਰੋਂ ਹੀ ਉਲਟਾ ਨਹੀਂ, ਸਗੋਂ ਅੰਦਰੋਂ ਵੀ ਉਲਟਾ ਹੀ ਬਣਾਇਆ ਗਿਆ ਹੈ। ਇਸ ਦੀ ਛੱਤ 'ਤੇ ਸੌਫੇ, ਕੁਰਸੀਆਂ ਲਟਕੇ ਹੋਏ ਹਨ। ਘਰ 'ਚ ਰਸੋਈ ਵੀ ਉਲਟੀ ਹੀ ਹੈ। ਇਹ ਸੋਮਵਾਰ ਤੋਂ ਸ਼ਨੀਵਾਰ ਯਾਤਰੀਆਂ ਦੇ ਦੇਖਣ ਲਈ ਖੁੱਲ੍ਹਾ ਰਹਿੰਦਾ ਹੈ।

ਇਹ ਵੀ ਪੜ੍ਹੋ:

ਮੰਗਲ 'ਤੇ ਜੀਵਨ? ਨਾਸਾ ਨੇ ਜਾਰੀ ਕੀਤੀ ਤਸਵੀਰ

ਸੋਮਵਾਰ ਤੋਂ ਵੀਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਿਆ ਰਹਿੰਦਾ ਹੈ, ਜਦਕਿ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਇਹ ਉਲਟਾ ਘਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਿਆ ਰਹਿੰਦਾ ਹੈ। ਇਸ ਦੀ ਟਿਕਟ ਦੀ ਕੀਮਤ 90 ਦੱਖਣੀ ਅਫਰੀਕੀ ਰੈਂਡ ਹਨ ਜੋ ਭਾਰਤ ਦੇ 415 ਰੁਪਏ ਦੇ ਕਰੀਬ ਹੈ।

ਇਹ ਵੀ ਪੜ੍ਹੋ: