ਨਵੀਂ ਦਿੱਲੀ: ਅਮਰੀਕਾ ਦੀ ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨੀਸਟਰੇਸ਼ਨ ਨੇ ਮੰਗਲ ਗ੍ਰਹਿ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤਸਵੀਰ 'ਚ ਗ੍ਰਹਿ 'ਤੇ ਰਹਿਸਮਈ ਛੇਦ ਨਜ਼ਰ ਆ ਰਿਹਾ ਹੈ। ਇਸ ਛੇਦ ਦੀ ਖੋਜ ਸਭ ਤੋਂ ਪਹਿਲਾਂ 2011 'ਚ ਕੀਤੀ ਗਈ ਸੀ।


ਇਸ ਦੀ ਤਸਵੀਰ ਨਾਸਾ ਨੇ ਹਾਲ ਹੀ 'ਚ ਜਾਰੀ ਕੀਤੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਮੰਗਲ ਗ੍ਰਹਿ 'ਤੇ ਜੀਵਨ ਦੇ ਕੁਝ ਸਬੂਤ ਮਿਲ ਸਕਦੇ ਹਨ। ਇਸ ਲਈ ਇਸ ਗ੍ਰਹਿ ਦੀ ਲਗਾਤਾਰ ਸਟੱਡੀ ਕੀਤੀ ਜਾ ਰਹੀ ਹੈ। ਦਰਅਸਲ ਨਾਸਾ ਦੀ ਤਸਵੀਰ 'ਚ ਦਿਖਾਏ ਗਏ ਮਾਰਟਿਅਨ ਛੇਦ ਨੂੰ ਵਿਗਿਆਨੀ ਜੀਵਨ ਦੀ ਸੰਭਾਵਨਾ ਦਾ ਸਬੂਤ ਮੰਨ ਰਹੇ ਹਨ।

ਇਹ ਵੀ ਪੜ੍ਹੋ:

328 ਦਿਨਾਂ ਦੀ ਪੁਲਾੜ ਯਾਤਰੀ ਤੋਂ ਬਾਅਦ ਘਰ ਵਾਪਸੀ, ਕੁੱਤੇ ਦੀ ਪ੍ਰਤੀਕ੍ਰਿਆ ਦਾ ਵਾਇਰਲ ਹੋਇਆ ਵੀਡੀਓ

ਨਾਸਾ ਨੇ 1 ਮਾਰਚ ਨੂਮ ਜਾਰੀ ਬਲਾਗ 'ਚ ਕਿਹਾ ਸੀ ਕਿ ਇਸ ਛੇਦ ਦੇ ਨਜ਼ਦੀਕ ਸੁਰੱਖਿਅਤ ਗੁਫਾਵਾਂ ਦਾ ਪਤਾ ਚੱਲਦਾ ਹੈ। ਤਸਵੀਰ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਛੇਦ ਦੇ 20 ਮੀਟਰ ਗਹਿਰਾਈ 'ਚ 35 ਮੀਟਰ ਦੀ ਇੱਕ ਗੁਫਾ ਹੈ।

ਇਹ ਵੀ ਪੜ੍ਹੋ:

ਨਵੇਂ ਭਾਰਤੀ-ਅਮਰੀਕੀ ਪੁਲਾੜ ਯਾਤਰੀ ਨਾਲ ਨਾਸਾ ਚੰਨ ਤੇ ਮੰਗਲ ਨੂੰ ਜਿੱਤਣ ਲਈ ਤਿਆਰੀ