ਨਵੀਂ ਦਿੱਲੀ: ਵੀਰਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) ਵਿੱਚ ਹੋਣ ਵਾਲੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਇੰਗਲੈਂਡ ਨਾਲ ਮੁਕਾਬਲਾ ਕਰਨ ਲਈ ਤਿਆਰ ਸੀ ਪਰ ਮੀਂਹ ਕਾਰਨ ਮੈਚ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਟੀਮ ਇੰਡੀਆ ਨੂੰ ਆਪਣੇ ਗਰੁੱਪ ਦੇ ਪੁਆਇੰਟ ਟੇਬਲ ਵਿੱਚ ਟੌਪ 'ਤੇ ਰਹਿਣ ਦਾ ਫਾਇਦਾ ਮਿਲਿਆ ਤੇ ਸਿੱਧੇ ਫਾਈਨਲ ਦੀ ਟਿਕਟ ਮਿਲੀ ਹੈ।

ਦੱਸ ਦੇਈਏ ਕਿ ਆਈਸੀਸੀ ਦੇ ਨਿਯਮਾਂ ਮੁਤਾਬਕ ਮੈਚ ਵਿੱਚ ਫੈਸਲਾ 10-10 ਓਵਰਾਂ ਲਈ ਕਰਨਾ ਲਾਜ਼ਮੀ ਸੀ ਪਰ ਆਈਸੀਸੀ ਨੇ ਮੀਂਹ ਨਾ ਰੁੱਕਣ ਕਾਰਨ ਸੈਮੀਫਾਈਨਲ ਮੈਚ ਰੱਦ ਕਰ ਦਿੱਤਾ। ਇਹ ਵੀ ਐਲਾਨ ਕੀਤਾ ਕਿ ਟੀਮ ਇੰਡੀਆ ਫਾਈਨਲ ਵਿੱਚ ਪਹੁੰਚੀ ਗਈ ਹੈ।

ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਕ੍ਰਿਕਟ ਆਸਟਰੇਲੀਆ ਦੀ ਮਹਿਲਾ ਟੀ-20 ਵਿਸ਼ਵ ਕੱਪ 'ਚ ਸੈਮੀਫਾਈਨਲ ਲਈ ਰਿਜ਼ਰਵ ਡੇਅ ਦੀ ਬੇਨਤੀ ਨੂੰ ਠੁਕਰਾ ਦਿੱਤਾ ਸੀ। ਪਹਿਲੇ ਸੈਮੀਫਾਈਨਲ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਸਾਹਮਣਾ ਇੰਗਲੈਂਡ ਨਾਲ ਹੋਣਾ ਸੀ, ਜਦਕਿ ਦੂਜੇ ਸੈਮੀਫਾਈਨਲ 'ਚ ਮੇਜ਼ਬਾਨ ਆਸਟਰੇਲੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ।


ਵੀਰਵਾਰ ਨੂੰ ਹੋਣ ਵਾਲੇ ਦੂਜੇ ਸੈਮੀਫਾਈਨਲ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਜੇ ਦੂਜਾ ਸੈਮੀਫਾਈਨਲ ਮੈਚ ਬਾਰਸ਼ ਕਾਰਨ ਰੱਦ ਹੋ ਜਾਂਦਾ ਹੈ ਤਾਂ ਇੰਗਲੈਂਡ ਅਤੇ ਆਸਟਰੇਲਿਆਈ ਟੀਮ ਆਉਟ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਆਪਣੇ ਆਪ ਗਰੁੱਪਾਂ ਨੂੰ ਪਛਾੜ ਕੇ ਫਾਈਨਲ ਵਿੱਚ ਜਾਣਗੇ।

ਭਾਰਤੀ ਟੀਮ ਗਰੁੱਪ-'ਚ ਸਾਰੇ ਚਾਰ ਮੈਚ 8 ਅੰਕਾਂ ਨਾਲ ਜਿੱਤ ਕੇ ਚੋਟੀ 'ਤੇ ਹੈ ਤੇ ਇਸ ਨੂੰ ਪਹਿਲੇ ਸੈਮੀਫਾਈਨਲ ਦੇ ਰੱਦ ਹੋਣ ਦਾ ਫਾਇਦਾ ਮਿਲਿਆ ਜਿਸ ਦੇ ਨਾਲ ਉਹ ਸਿੱਧੇ ਫਾਈਨਲ ਵਿੱਚ ਪਹੁੰਚ ਗਈ।