ਨਵੀਂ ਦਿੱਲੀ: ਦਿੱਲੀ ਹਿੰਸਾ ਦੌਰਾਨ ਗੋਲੀ ਚਲਾੳੇੁਣ ਵਾਲੇ ਸ਼ਾਹਰੁਖ ਤੋਂ ਪੁੱਛਗਿਛ ਦੌਰਾਨ ਕਈ ਖੁਲਾਸੇ ਹੋ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਪੁੱਛਗਿਛ 'ਚ ਸ਼ਾਹਰੁਖ ਨੇ ਦੱਸਿਆ ਕਿ ਜਿਸ ਦਿਨ ਉਸ ਨੇ ਗੋਲੀ ਚਲਾਈ ਉਹ ਆਪਣੀ ਗਰਲਫ੍ਰੈਂਡ ਨੂੰ ਮਿਲਣ ਜਾ ਰਿਹਾ ਸੀ। ਦੰਗਿਆਂ ਦਾ ਮਾਹੌਲ ਹੋਣ ਕਾਰਨ ਉਹ ਘਰ ਤੋਂ ਹੀ ਪਿਸਤੌਲ ਲੈ ਕੇ ਆਇਆ ਸੀ। ਜਦ ਉਹ ਜਾਫਰਾਬਾਦ ਕੋਲ ਪਹੁੰਚਿਆ ਤਾਂ ਪੱਥਰਬਾਜ਼ੀ ਦੇਖ ਉਸ ਨੂੰ ਗੁੱਸਾ ਆ ਗਿਆ ਤੇ ਉਹ ਹਵਾ 'ਚ ਪਿਸਤੌਲ ਲਹਿਰਾਉਂਦੇ ਅੱਗੇ ਵਧਿਆ।


ਇਸ ਦੌਰਾਨ ਉਸ ਨੇ 3 ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਗਰਲਫ੍ਰੈਂਡ ਨਾਲ ਨਹੀਂ ਮਿਲ ਸਕਿਆ। ਉਸ ਨੇ ਦੱਸਿਆ ਕਿ ਘਰ ਜਾ ਕੇ ਉਸ ਨੇ ਜਦ ਖੁਦ ਨੂੰ ਟੀਵੀ 'ਤੇ ਦੇਖਿਆ ਤਾਂ ਉਹ ਡਰ ਗਿਆ। 2 ਦਿਨ ਦਿੱਲੀ ਰਹਿਣ ਤੋਂ ਬਾਅਦ ਉਹ ਜਲੰਧਰ ਨਿਕਲ ਗਿਆ। ਫਿਰ ਸ਼ਾਮਲੀ 3 ਦਿਨ ਰਿਹਾ। 3 ਮਾਰਚ ਦੀ ਸਵੇਰ ਕਰਾਇਮ ਬ੍ਰਾਂਚ ਨੇ ਸ਼ਾਹਰੁੱਖ ਨੂੰ ਸ਼ਾਮਲੀ ਬਸ ਸਟੈਂਡ ਤੋਂ ਗ੍ਰਿਫਤਾਰ ਕਰ ਲਿਆ।

ਕ੍ਰਾਇਮ ਬ੍ਰਾਂਚ ਮੁਤਾਬਕ ਸ਼ਾਹਰੁਖ ਉਨ੍ਹਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਉਂਕਿ ਉਹ ਨਾ ਤਾਂ ਪਿਸਤੌਲ ਬਾਰੇ ਕੁੱਝ ਦਸ ਰਿਹਾ ਹੈ ਤੇ ਨਾ ਹੀ ਫਰਾਰ ਹੋਣ ਲਈ ਗੱਡੀ ਕਿੱਥੋਂ ਲਈ ਇਸ ਬਾਰੇ ਕੁੱਝ ਦੱਸ ਰਿਹਾ ਹੈ। ਉਹ ਲਗਾਤਾਰ ਕੁੱਝ ਨਵੇਂ ਬੰਦਿਆਂ ਨਾਲ ਵੀ ਸੰਪਰਕ 'ਚ ਸੀ। ਤੇ ਫਰਾਰ ਹੋਣ ਤੋਂ ਪਹਿਲਾਂ ਉਸ ਨੇ 2 ਵਕੀਲਾਂ ਨਾਲ ਵੀ ਸੰਪਰਕ ਕੀਤਾ ਸੀ, ਜੋ ਉਸ ਨੂੰ ਕਨੂੰਨੀ ਦਾਅ ਪੇਚ ਦੱਸ ਰਹੇ ਸੀ। ਫਿਲਹਾਲ ਕ੍ਰਾਇਮ ਬ੍ਰਾਂਚ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਦਿੱਲੀ ਹਿੰਸਾ 'ਚ ਮਸ਼ਹੂਰ ਹੋਇਆ ਸ਼ਾਹਰੁਖ ਗ੍ਰਿਫਤਾਰ

ਦਿੱਲੀ ਹਿੰਸਾ 'ਚ ਕਿੰਨੇ ਘਰਾਂ, ਦੁਕਾਨਾਂ, ਮੰਦਰਾਂ ਤੇ ਮਸਜਿਦਾਂ ਦਾ ਨੁਕਸਾਨ, ਜਾਣੋ ਕੀ ਕਹਿੰਦੇ ਪੁਲਿਸ ਦੇ ਅੰਕੜੇ