ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਵਿੱਚ ਜਾਇਦਾਦ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਹੈ। ਦਿੱਲੀ ਪੁਲਿਸ ਮੁਤਾਬਕ ਹਿੰਸਾ ਦੌਰਾਨ 55 ਘਰ ਨੁਕਸਾਨੇ ਗਏ। ਇਸ ਤੋਂ ਇਲਾਵਾ 137 ਦੁਕਾਨਾਂ ਹਿੰਸਾ ਦਾ ਸ਼ਿਕਾਰ ਹੋਈਆਂ। ਹਿੰਸਾ ਦੌਰਾਨ ਧਾਰਮਿਕ ਥਾਂਵਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਸ ਨਾਲ 10 ਮੰਦਰਾਂ ਤੇ 11 ਮਸਜਿਦਾਂ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਅਨੁਸਾਰ ਹਿੰਸਾ ਦੌਰਾਨ 600 ਤੋਂ 700 ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਦਿੱਲੀ ਹਿੰਸਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ 47 ਹੋ ਗਈ। ਜ਼ਿਆਦਾਤਰ ਮੌਤਾਂ ਗੁਰੂ ਤੇਗ ਬਹਾਦਰ (ਜੀਟੀਬੀ) ਹਸਪਤਾਲ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਲੋਕ ਨਾਇਕ ਹਸਪਤਾਲ 'ਚ ਤਿੰਨ, ਜੱਗ ਪ੍ਰਵੇਸ਼ ਚੰਦਰ ਹਸਪਤਾਲ ਵਿੱਚ ਇੱਕ ਤੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਹੁਣ ਤੱਕ 230 ਤੋਂ ਵੱਧ ਐਫਆਈਆਰ ਦਰਜ ਕੀਤੀ ਹੈ।
ਦਿੱਲੀ ਪੁਲਿਸ ਨੇ ਅਫਵਾਹਾਂ ਫੈਲਾਉਣ ਲਈ ਹੁਣ ਤੱਕ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਇਹ ਲੜੀ ਐਤਵਾਰ ਸ਼ਾਮ ਕਰੀਬ ਸਵਾ ਸੱਤ ਵਜੇ ਸ਼ੁਰੂ ਹੋਈ। ਸਭ ਤੋਂ ਪਹਿਲਾਂ ਅਫਵਾਹ ਪੱਛਮੀ ਦਿੱਲੀ ਦੇ ਖਿਆਲਾ ਥਾਣੇ ਖੇਤਰ 'ਚ ਸ਼ੁਰੂ ਹੁੰਦੀ ਹੈ। ਮਾਹੌਲ ਨੂੰ ਸ਼ਾਂਤ ਰੱਖਣ ਲਈ ਖਿਆਲਾ ਤੇ ਰਘੁਬੀਰ ਨਗਰ ਦੀਆਂ ਮਸਜਿਦਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਲੋਕਾਂ ਨੂੰ ਕਿਹਾ ਕਿ ਇਹ ਸਿਰਫ ਇੱਕ ਅਫਵਾਹ ਹੈ ਕਿ ਉਨ੍ਹਾਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ।
ਦਿੱਲੀ ਹਿੰਸਾ 'ਚ ਕਿੰਨੇ ਘਰਾਂ, ਦੁਕਾਨਾਂ, ਮੰਦਰਾਂ ਤੇ ਮਸਜਿਦਾਂ ਦਾ ਨੁਕਸਾਨ, ਜਾਣੋ ਕੀ ਕਹਿੰਦੇ ਪੁਲਿਸ ਦੇ ਅੰਕੜੇ
ਏਬੀਪੀ ਸਾਂਝਾ
Updated at:
02 Mar 2020 05:54 PM (IST)
ਪੁਲਿਸ ਨੇ ਦੱਸਿਆ ਕਿ ਉੱਤਰ ਪੂਰਬੀ ਦਿੱਲੀ 'ਚ ਹਿੰਸਾ ਵਿੱਚ ਕਿੰਨੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਕਿੰਨੇ ਵਾਹਨ, ਘਰਾਂ, ਦੁਕਾਨਾਂ, ਮੰਦਰਾਂ ਤੇ ਮਸਜਿਦਾਂ ਨੂੰ ਨੁਕਸਾਨ ਪਹੁੰਚਿਆ ਹੈ।
- - - - - - - - - Advertisement - - - - - - - - -