ਜ਼ਿਆਦਾਤਰ ਲੋਕ ਛੋਟੀਆਂ ਸਮੱਸਿਆਵਾਂ 'ਤੇ ਵੀ ਐਂਟੀਬਾਇਓਟੀਕਸ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਮਾਮੂਲੀ ਜਹੀ ਇਨਫੈਕਸ਼ਨ ਹੋਣ 'ਤੇ ਜੇਕਰ ਤੁਸੀਂ 3 ਤੋਂ 5 ਦਿਨ ਤੱਕ ਐਂਟੀਬਾਇਓਟੀਕਸ ਲੈਂਦੇ ਹੋ ਤਾਂ ਤੁਹਾਡੀ ਸਮੱਸਿਆ ਠੀਕ ਵੀ ਹੋ ਸਕਦੀ ਹੈ। ਪਰ ਵਾਰ-ਵਾਰ ਅਜਿਹਾ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ।


ਅਜਿਹਾ ਇੱਕ ਰੀਸਰਚ 'ਚ ਸਾਹਮਣੇ ਆਇਆ ਹੈ। ਰੀਸਰਚ 'ਚ ਕਿਹਾ ਗਿਆ ਹੈ ਕਿ 3 ਸਾਲ ਦੇ ਅੰਦਰ ਕਿਸੇ ਇੱਕ ਬਿਮਾਰੀ ਲਈ 9 ਤੋਂ ਜ਼ਿਆਦਾ ਵਾਰ ਐਂਟੀਬਾਇਓਟੀਕਸ ਦਾ ਸੇਵਨ ਕਰਨ ਨਾਲ ਤੁਸੀਂ ਇੱਕ ਮਹੀਨੇ ਦੇ ਅੰਦਰ ਕਿਸੇ ਦੂਸਰੀ ਬਿਮਾਰੀ ਦੀ ਚਪੇਟ 'ਚ ਆ ਸਕਦੇ ਹੋ।

ਰੀਸਰਚ 'ਚ ਇਹ ਵੀ ਕਿਹਾ ਗਿਆ ਹੈ ਕਿ ਦੋਬਾਰਾ ਇਨਫੈਕਸ਼ਨ ਹੋਣ 'ਤੇ ਤੁਹਾਡੇ ਹਸਪਤਾਲ 'ਚ ਭਰਤੀ ਹੋਣ ਦੀ ਸੰਭਾਵਨਾ 2.26 ਫੀਸਦ ਤੱਕ ਵੱਧ ਜਾਂਦੀ ਹੈ। 5 ਤੋਂ 8 ਵਾਰ ਐਂਟੀਬਾਇਓਟੀਕਸ ਲੈ ਚੁੱਕੇ ਲੋਕਾਂ 'ਚ ਇਹ ਖਤਰਾ 1.77 ਗੁਣਾ ਤੇ 3 ਤੋਂ 4 ਵਾਰ ਐਂਟੀਬਾਇਓਟੀਕਸ ਲੈਣ ਵਾਲਿਆਂ 'ਚ 1.33 ਗੁਣਾ ਰਹਿੰਦਾ ਹੈ।