ਮਿਰਜ਼ਾਪੁਰ: ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਰੇਲਵੇ ਸਟੇਸ਼ਨ 'ਤੇ ਸੋਮਵਾਰ ਨੂੰ ਅਜੀਬੋ-ਗਰੀਬ ਘਟਨਾ ਵਾਪਰੀ। ਵਿਆਹ ਤੋਂ ਬਾਅਦ ਲਾੜੇ ਤੋਂ ਵਿਛੜ ਕੇ ਲਾੜੀ ਪਲੇਟਫਾਰਮ 'ਤੇ ਰਹਿ ਗਈ। ਲਾੜੀ ਦੇ ਭਰਾ ਨੇ ਦੱਸਿਆ ਕਿ ਵਿਦਾਈ ਤੋਂ ਬਾਅਦ ਮਿਰਜ਼ਾਪੁਰ ਸਟੇਸ਼ਨ ਤੋਂ ਬਰਾਤ ਦਾ ਪੁਰਸ਼ੋਤਮ ਐਕਸਪ੍ਰੈਸ 'ਚ ਰਿਜ਼ਰਵੇਸ਼ਨ ਸੀ। ਟ੍ਰੇਨ ਕਰੀਬ 4 ਘੰਟੇ ਲੇਟ ਸੀ।

ਹੋਲੀ ਕਰਕੇ ਬਹੁਤ ਭੀੜ ਸੀ। ਟ੍ਰੇਨ ਆਉਣ 'ਤੇ ਲਾੜਾ ਤੇ ਬਰਾਤੀ ਟ੍ਰੇਨ 'ਤੇ ਚੜ੍ਹ ਗਏ। ਇਸ ਦਰਮਿਆਨ ਭੀੜ ਹੋਣ ਕਾਰਨ ਲਾੜੀ ਪਲੇਟਫਾਰਮ 'ਤੇ ਹੀ ਰਹਿ ਗਈ। ਕੁੜੀ ਵਾਲੇ ਰੌਲ਼ਾ ਪਾਉਂਦੇ ਰਹੇ ਤੇ ਲਾੜੀ ਰੋਣ ਲੱਗ ਪਈ।

ਇਹ ਵੀ ਪੜ੍ਹੋ:

ਇਸ ਬਾਜ਼ਾਰ 'ਚ ਵਿਕਦੀ ਦੁਲਹਨ

ਪੂਰੇ ਸਟੇਸ਼ਨ 'ਤੇ ਹਲਚਲ ਮੱਚ ਗਈ। ਲੋਕ ਸਟੇਸ਼ਨ ਸੁਪਰੀਡੈਂਟ ਨੂੰ ਗੁਹਾਰ ਲਾਉਂਦੇ ਰਹੇ, ਪਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਟ੍ਰੇਨ ਲੰਘ ਜਾਣ ਤੋਂ ਬਾਅਦ ਲਾੜੀ ਨੂੰ ਨਿਰਾਸ਼ ਹੋ ਕੇ ਪੇਕਿਆਂ ਦੇ ਪਰਤਣਾ ਪਿਆ।

ਇਹ ਵੀ ਪੜ੍ਹੋ: