ਓਡੀਸ਼ਾ: ਕੇਂਦਰਪਾੜਾ 'ਚ ਇੱਕ ਅਜਿਹੀ ਘਟਨਾ ਹੋਈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 2013 'ਚ ਪਤਨੀ ਦੀ ਹੱਤਿਆ ਦੇ ਕੇਸ 'ਚ ਜੇਲ੍ਹ ਜਾ ਚੁੱਕੇ ਪਤੀ ਨੇ ਸੱਤ ਸਾਲ ਬਾਅਦ ਆਖਰਕਰ ਪੁਲਿਸ ਦੀ ਮਦਦ ਨਾਲ ਉਸ ਨੂੰ ਲੱਭ ਲਿਆ। ਉਸ ਦੀ ਪਤਨੀ ਪ੍ਰੇਮੀ ਨਾਲ ਮਿਲੀ ਤੇ ਇਸ ਨਾਲ ਫਰਜ਼ੀ ਕੇਸ ਦਾ ਖੁਲਾਸਾ ਹੋ ਗਿਆ। ਇੱਕ ਰਿਪੋਰਟ ਮੁਤਾਬਕ ਅਭੇ ਸੁਤਾਰ ਨੇ 7 ਫਰਵਰੀ 2013 ਨੂੰ ਇਤੀਸ਼੍ਰੀ ਮੋਹਰਾਨਾ ਨਾਲ ਵਿਆਹ ਕਰਵਾਇਆ ਸੀ।

ਇਹ ਵੀ ਪੜ੍ਹੋ:

ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਪਤਨੀ ਨੇ ਚੁੱਕਿਆ ਅਜਿਹਾ ਕਦਮ, ਦੁਨੀਆ ਰਹਿ ਗਈ ਹੈਰਾਨ

ਵਿਆਹ ਤੋਂ ਕਰੀਬ 2 ਮਹੀਨੇ ਬਾਅਦ ਇਤੀਸ਼੍ਰੀ ਲਾਪਤਾ ਹੋ ਗਈ, ਜਿਸ ਤੋਂ ਬਾਅਦ ਉਸ ਦੇ ਘਰ ਵਾਲਿਆਂ ਨੇ ਅਭੇ 'ਤੇ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਇਲਜ਼ਾਮ ਲਾਇਆ ਕਿ ਅਭੇ ਨੇ ਉਨ੍ਹਾਂ ਦੀ ਧੀ ਨੂਮ ਮਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ। ਪੁਲਿਸ ਵਲੋਂ ਅਭੇ ਨੂੰ ਗ੍ਰਿਫਤਾਰ ਕਰ ਲਿਆ। ਇੱਕ ਮਹੀਨੇ ਬਾਅਦ ਅਭੇ ਜਮਾਨਤ 'ਤੇ ਰਿਹਾਅ ਹੋ ਗਿਆ।

ਪਤਨੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਹੁਣ 7 ਸਾਲ ਬਾਅਦ ਉਹ ਪਤਨੀ ਨੂੰ ਤਲਾਸ਼ਨ 'ਚ ਕਾਮਯਾਬ ਰਿਹਾ। ਉਸ ਨੂੰ ਪਤਾ ਚੱਲਿਆ ਕਿ ਉਹ ਪਿਪਲੀ 'ਚ ਆਪਣੇ ਬੁਆਏਫ੍ਰੈਂਡ ਨਾਲ ਰਹਿ ਰਹੀ ਸੀ। ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਤੀਸ਼੍ਰੀ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਨੇ ਜ਼ਬਰਦਸਤੀ ਉਸ ਦਾ ਵਿਆਹ ਕਰਵਾਇਆ ਸੀ, ਇਸ ਲਈ ਉਹ ਭੱਜ ਗਈ ਸੀ। ਹੁਣ ਇਨ੍ਹਾਂ ਦੋਹਾਂ ਦੇ ਦੋ ਬੱਚੇ ਵੀ ਹਨ।

ਇਹ ਵੀ ਪੜ੍ਹੋ:

ਬਰਾਤ ਨਿਕਲਣ ਤੋਂ ਪਹਿਲਾਂ ਲਾੜਾ ਫਰਾਰ, ਵਿਚੋਲੇ ਨੇ ਨਵਾਂ ਲਾੜਾ ਲੱਭ ਦੋ ਘੰਟੇ 'ਚ ਕਰਾਇਆ ਵਿਆਹ