ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਪਤਨੀ ਨੇ ਚੁੱਕਿਆ ਅਜਿਹਾ ਕਦਮ, ਦੁਨੀਆ ਰਹਿ ਗਈ ਹੈਰਾਨ
ਏਬੀਪੀ ਸਾਂਝਾ | 19 Feb 2020 03:34 PM (IST)
ਇੱਕ ਮਹਿਲਾ ਵੱਲੋਂ ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਅਜਿਹਾ ਕਦਮ ਚੁੱਕਿਆ ਗਿਆ, ਜਿਸ ਨੇ ਉਸ ਨੂੰ ਸ਼ਰਮਿੰਦਾ ਕਰਕੇ ਰੱਖ ਦਿੱਤਾ ਹੈ। ਔਰਤ ਨੂੰ ਜਦ ਪਤਾ ਚੱਲਿਆ ਕਿ ਉਸ ਦੇ ਪਤੀ ਦੇ ਪਰਾਈ ਔਰਤ ਨਾਲ ਸਬੰਧ ਹਨ ਤਾਂ ਉਸ ਨੇ ਠਾਣ ਲਿਆ ਕਿ ਉਹ ਉਸ ਦੀਆਂ ਹਰਕਤਾਂ ਬਾਰੇ ਸਭ ਨੂੰ ਦੱਸੇਗੀ।
ਨਵੀਂ ਦਿੱਲੀ: ਇੱਕ ਮਹਿਲਾ ਵੱਲੋਂ ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਅਜਿਹਾ ਕਦਮ ਚੁੱਕਿਆ ਗਿਆ, ਜਿਸ ਨੇ ਉਸ ਨੂੰ ਸ਼ਰਮਿੰਦਾ ਕਰਕੇ ਰੱਖ ਦਿੱਤਾ ਹੈ। ਔਰਤ ਨੂੰ ਜਦ ਪਤਾ ਚੱਲਿਆ ਕਿ ਉਸ ਦੇ ਪਤੀ ਦੇ ਪਰਾਈ ਔਰਤ ਨਾਲ ਸਬੰਧ ਹਨ ਤਾਂ ਉਸ ਨੇ ਠਾਣ ਲਿਆ ਕਿ ਉਹ ਉਸ ਦੀਆਂ ਹਰਕਤਾਂ ਬਾਰੇ ਸਭ ਨੂੰ ਦੱਸੇਗੀ। ਇਸ ਲਈ ਉਸ ਨੇ ਗੱਦੇ 'ਤੇ ਪੇਂਟ ਨਾਲ ਪਤੀ ਲਈ ਇੱਕ ਸੁਨੇਹਾ ਲਿਖਿਆ ਤੇ ਗੱਦੇ ਨੂੰ ਚੁੱਕ ਕੇ ਘਰੋਂ ਬਾਹਰ ਰੱਖ ਦਿੱਤਾ। ਗੱਦੇ 'ਤੇ ਲਿਖਿਆ ਸੀ, "ਮੈਂ ਤਾਲੇ ਬਦਲ ਦਿੱਤੇ ਹਨ। ਇਸ ਬਿਸਤਰੇ ਨੂੰ ਉਸਦੇ ਘਰ ਲੈ ਕੇ ਜਾਓ। ਮੈਂ ਤੈਨੂੰ ਤਲਾਕ ਦੇ ਰਹੀ ਹਾਂ। ਮੈਂ ਬੱਚਿਆਂ ਨੂੰ ਦੱਸ ਦਿੱਤਾ ਹੈ ਕਿ ਤੂੰ ਸਾਡੇ ਬਿਸਤਰੇ 'ਤੇ ਕੀ ਕੁਝ ਕੀਤਾ ਤੇ ਹੁਣ ਉਹ ਆਪਣੇ ਪਿਤਾ ਨਾਲ ਪਿਆਰ ਨਹੀਂ ਕਰਦੇ।" ਔਰਤ ਨੇ ਸੋਸ਼ਲ ਮੀਡੀਆ 'ਤੇ ਗੱਦੇ ਦੀ ਤਸਵੀਰ ਵੀ ਸ਼ੇਅਰ ਕੀਤੀ। ਇਸ ਫੋਟੋ 'ਤੇ ਕਈ ਕਮੈਂਟਸ ਆਏ। ਕੁਝ ਲੋਕਾਂ ਦਾ ਕਹਿਣਾ ਸੀ ਕਿ ਔਰਤ ਨੇ ਬੜਾ ਹੀ ਬੋਲਡ ਕਦਮ ਚੁੱਕਿਆ ਹੈ, ਜਦਕਿ ਕੁਝ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ 'ਚ ਬੱਚਿਆਂ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਸੀ।