ਚੰਡੀਗੜ੍ਹ: ਵਾਹਨ ਚਲਾਉਣ ਵਾਲਿਆਂ ਨੂੰ ਹੁਣ ਸੜਕ 'ਤੇ ਐਂਬੂਲੈਂਸ ਨੂੰ ਰਾਹ ਨਾ ਦੇਣਾ ਮਹਿੰਗਾ ਪੈ ਸਕਦਾ ਹੈ ਕਿਉਂਕਿ ਐਂਬੂਲੈਂਸ ਨੂੰ ਰਾਹ ਨਾ ਦੇਣ ਵਾਲੇ ਨੂੰ 10,000 ਰੁਪਏ ਜੁਰਮਾਨਾ ਭਰਨਾ ਪਵੇਗਾ। ਟ੍ਰੈਫਿਕ ਪੁਲਿਸ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ "ਐਂਬੂਲੈਂਸ ਦਾ ਸਾਇਰਨ ਕਿਸੇ ਦੇ ਦਿਲ ਦੀਆਂ ਘੱਟ ਰਹੀਆਂ ਧੜਕਣਾਂ ਹੋ ਸਕਦੀਆਂ ਹਨ। ਅਜਿਹੇ 'ਚ ਜੇਕਰ ਕੋਈ ਐਂਬੂਲੈਂਸ ਨੂੰ ਰਾਹ ਨਹੀਂ ਦਿੰਦਾ ਤਾਂ ਉਸ ਨੂੰ 10,000 ਰੁਪਏ ਜੁਰਮਾਨਾ ਹੋਵੇਗਾ।"
ਟ੍ਰੈਫਿਕ ਅਧਿਕਾਰੀਆਂ ਮੁਤਾਬਕ ਇਹ ਬਹੁਤ ਵਾਰ ਹੁੰਦਾ ਹੈ ਕਿ ਲੋਕ ਐਂਬੂਲੈਂਸ ਦੇ ਅੱਗਿਓਂ ਆਪਣਾ ਵਾਹਨ ਨਹੀਂ ਹਟਾਉਂਦੇ, ਜਿਸ ਨਾਲ ਮਰੀਜ਼ ਨੂੰ ਹਸਪਤਾਲ ਪਹੁੰਚਾਉਣ 'ਚ ਦੇਰੀ ਹੁੰਦੀ ਹੈ। ਟ੍ਰੈਫਿਕ ਨਿਯਮਾਂ ਮੁਤਾਬਕ ਐਂਬੂਲੈਂਸ ਲਈ ਰਾਹ ਨਾ ਛੱਡਣ ਵਾਲਿਆਂ ਦਾ ਮੋਟਰ ਵਹੀਕਲ ਐਕਟ ਤਹਿਤ ਚਲਾਨ ਕੱਟਿਆ ਜਾਵੇਗਾ।
ਚੰਡੀਗੜ੍ਹ 'ਚ ਤਿੰਨ ਮੁੱਖ ਮਾਰਗ ਮੱਧ ਮਾਰਗ, ਦੱਖਣ ਮਾਰਗ ਤੇ ਉਦਯੋਗ ਮਾਰਗ 'ਤੇ ਵਾਹਨ ਰੋਕਣ ਜਾਂ ਪਾਰਕ ਕਰਨ 'ਤੇ ਚਲਾਨ ਵੀ ਕੱਟਿਆ ਜਾਵੇਗਾ। ਫਰਵਰੀ ਮਹੀਨੇ 'ਚ ਪੁਲਿਸ ਵੱਲੋਂ ਇਨ੍ਹਾਂ ਮਾਰਗਾਂ 'ਤੇ ਵਾਹਨ ਰੋਕਣ 'ਤੇ 600 ਚਲਾਨ ਕੱਟੇ ਗਏ ਹਨ।
ਐਂਬੂਲੈਂਸ ਨੂੰ ਰਾਹ ਨਾ ਦੇਣਾ ਹੁਣ ਪਵੇਗਾ ਮਹਿੰਗਾ, ਲੱਗੇਗਾ ਭਾਰੀ ਜੁਰਮਾਨਾ
ਏਬੀਪੀ ਸਾਂਝਾ
Updated at:
19 Feb 2020 01:13 PM (IST)
ਵਾਹਨ ਚਲਾਉਣ ਵਾਲਿਆਂ ਨੂੰ ਹੁਣ ਸੜਕ 'ਤੇ ਐਂਬੂਲੈਂਸ ਨੂੰ ਰਾਹ ਨਾ ਦੇਣਾ ਮਹਿੰਗਾ ਪੈ ਸਕਦਾ ਹੈ ਕਿਉਂਕਿ ਐਂਬੂਲੈਂਸ ਨੂੰ ਰਾਹ ਨਾ ਦੇਣ ਵਾਲੇ ਨੂੰ 10,000 ਰੁਪਏ ਜੁਰਮਾਨਾ ਭਰਨਾ ਪਵੇਗਾ।
- - - - - - - - - Advertisement - - - - - - - - -