ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 24 ਫਰਵਰੀ ਨੂੰ ਭਾਰਤ ਆ ਰਹੇ ਹਨ। ਪਰ ਆਪਣੇ ਦੌਰੇ ਤੋਂ ਪਹਿਲਾਂ ਉਨ੍ਹਾਂ ਇੱਕ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਅਸੀਂ ਭਾਰਤ ਭਾਰਤ ਦੇ ਨਾਲ ਇਸ ਦੌਰੇ 'ਚ ਕੋਈ ਟ੍ਰੈਡ ਡੀਲ ਨਹੀਂ ਕਰਾਂਗੇ। ਟਰੰਪ ਨੇ ਇਹ ਬਿਆਨ ਉਸ ਵੇਲੇ ਦਿੱਤਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ 'ਚ ਸੁਰੱਖਿਆ ਸਬੰਧੀ ਕਮੇਟੀ ਦੀ ਬੈਠਕ 'ਚ ਅਹਿਮ ਫੈਸਲੇ ਹੋਣੇ ਹਨ।


ਰਾਸ਼ਟਰਪਤੀ ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਭਾਰਤ ਦੇ ਨਾਲ ਵਪਾਰ ਸੌਦਾ ਕਰ ਸਕਦੇ ਹਾਂ। ਪਰ ਭਾਰਤ ਦੌਰੇ 'ਤੇ ਦੌਰਾਨ ਕੋਈ ਵੱਡੀ ਡੀਲ ਨਹੀਂ ਹੋਵੇਗੀ।" ਉਨ੍ਹਾਂ ਕਿਹਾ, "ਸਾਡੇ ਨਾਲ ਭਾਰਤ ਵਲੋਂ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ, ਪਰ ਮੈਂ ਪੀਐਮ ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ।"

ਮੀਡੀਆ ਰਿਪੋਰਟਸ ਮੁਤਾਬਕ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੌਰਾਨ ਕਈ ਅਹਿਮ ਸਮਝੌਤਿਆਂ 'ਤੇ ਮੌਹਰ ਲਗਣੀ ਹੈ। ਪੀਐਮ ਮੋਦੀ ਦੀ ਅਗੁਵਾਈ 'ਚ ਅੱਜ ਹੋਣ ਵਾਲੀ ਬੈਠਕ 'ਚ 6 ਨਵੇਂ ਅਪਾਚੇ ਹੈਲੀਕਾਪਟਰ ਅਤੇ 24 ਐਮਐਚ-60 ਹੈਲੀਕਾਪਟਰ ਖਰੀਦ ਸਮਝੌਤੇ ਜਿਹੇ ਅਹਿਮ ਸੁਰੱਖਿਆ ਸੌਦਿਆਂ 'ਤੇ ਫੈਸਲਾ ਹੋ ਸਕਦਾ ਹੈ।