ਬਰਨਾਲਾ: ਇੱਥੇ ਦੇ ਕੋਰਪ੍ਰੈਟਿਵ ਐਗ੍ਰੀਕਲਚਰ ਸਰਵੀਸ ਸੁਸਾਇਟੀ 'ਚ ਮੈਨੇਜਰ ਦੇ ਅਹੂਦੇ 'ਤੇ ਤਾਇਨਾਤ ਹਰਮੇਲ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਹਰਮੇਲ ਦੇ ਬੇਟੇ ਭੂਪਿੰਦਰ ਸਿਘ ਅਤੇ ਭਾਂਜੇ ਬਹਾਲ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਹਰਮੇਲ ਸਿੰਘ ਧਨੋਆ ਦੇ ਕੋਰਪ੍ਰੈਟਿਵ ਐਗ੍ਰੀਕਲਚਰ ਸਰਵੀਸ ਸੁਸਾਇਟੀ 'ਚ ਮੈਨੇਜਰ ਸੀ। ਅੱਜ ਉਨ੍ਹਾਂ ਦੇ ਦਫਤਰ 'ਚ ਮੀਟਿੰਗ ਸੀ ਜਿਸ 'ਚ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੇ ਮ੍ਰਿਤਕ ਨੂੰ ਕਾਫੀ ਬੇਇੱਜ਼ਤ ਕੀਤਾ ਜਿਸ ਤੋਂ ਬਾਅਦ ਹਰਮੇਲ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜ਼ਿਲ਼ਦਗੀ ਖ਼ਤਮ ਕਰ ਲਈ।


ਇਸ ਮਾਮਲੇ ਬਾਰੇ ਦੱਸਦੇ ਹੋਏ ਪ੍ਰੱਤਖਦਰਸ਼ੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮ੍ਰਿਤਕ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਮ੍ਰਿਤਕ ਹਰਮੇਲ ਨੇ ਸੁਸਾਇਟੀ ਦੇ ਚਾਰ ਅਧਿਕਾਰੀਆਂ 'ਤੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਇਲਜ਼ਾਮ ਲੱਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਨੇ ਦੱਸਿਆ ਕਿ ਉਸ ਦਾ ਘਰ ਪਹਿਲਾਂ ਹੀ ਲੋਨ ਨਾਲ ਬਣਿਆ ਹੈ ਜਦਕਿ ਸੁਸਾਇਟੀ ਦੇ ਅਧਿਕਾਰੀ ਉਸ 'ਚ ਘਟਲਾ ਕਰਨ ਦੇ ਇਲਜ਼ਾਮ ਲਗਾਉਂਦੇ ਸੀ।

ਇਸ ਦੇ ਨਾਲ ਹੀ ਸੁਸਾਇਟੀ ਦੇ ਯੂਨਿਅਨ ਸਕਤਰ ਨੇਤਾ ਬੂਟਾ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਦੀ ਪੁਰੀ ਮਦਦ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਜਦਕਿ ਪੁਲਿਸ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ ਉਨ੍ਹਾਂ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਜਿਸ ਤੋਂ ਬਾਅਦ ਹੁਣ ਬਣਦੀ ਕਾਰਵਾਈ ਕੀਤੀ ਜਾਵੇਗੀ।