ਨਵੀਂ ਦਿੱਲੀ: ਮਾਂ-ਪਿਓ ਬਣਨ ਦੀ ਭਾਵਨਾ ਵਿਲੱਖਣ ਹੈ। ਬਹੁਤੇ ਮਿਹਨਤਕਸ਼ ਲੋਕ ਇਸ ਭਾਵਨਾ ਤੋਂ ਖੁੰਝ ਜਾਂਦੇ ਹਨ ਕਿਉਂਕਿ ਵਿਸ਼ਵ 'ਚ ਬਹੁਤ ਸਾਰੀਆਂ ਥਾਂਵਾਂ 'ਤੇ ਉਹ ਇੰਨੀ ਛੁੱਟੀ ਹਾਸਲ ਨਹੀਂ ਕਰ ਸਕਦੇ ਜਿੰਨੀਆਂ ਵਿੱਚ ਬੱਚੇ ਦੀ ਪਾਲਣਾ ਕਰਨਾ ਚਾਹੁੰਦੇ ਹਨ। ਕੁਝ ਥਾਂਵਾਂ 'ਤੇ ਆਦਮੀਆਂ ਨੂੰ ਵਧੇਰੇ ਘੱਟ ਛੁੱਟੀਆਂ ਮਿਲਦੀਆਂ ਹਨ। ਬਹੁਤ ਸਾਰੀਆਂ ਥਾਂਵਾਂ 'ਤੇ ਔਰਤਾਂ ਨੂੰ ਛੁੱਟੀਆਂ ਮਿਲਦੀਆਂ ਹਨ ਪਰ ਪਿਤਾ ਨੂੰ ਨਹੀਂ। ਜਦੋਂ ਦੋਵੇਂ ਮਾਪੇ ਕੰਮ ਕਰ ਰਹੇ ਹਨ ਤਾਂ ਛੁੱਟੀਆਂ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਕੰਮ ਬਣ ਜਾਂਦਾ ਹੈ। ਕਈ ਵਾਰ ਪਾਲਣ ਪੋਸ਼ਣ ਬਾਰੇ ਦੋਵਾਂ 'ਚ ਲੜਾਈਆਂ ਹੁੰਦੀਆਂ ਹਨ।
ਫਿਨਲੈਂਡ 'ਚ ਦੋਵੇਂ ਮਾਪੇ 7 ਮਹੀਨਿਆਂ ਤੱਕ ਦੀ ਛੁੱਟੀ ਪ੍ਰਾਪਤ ਕਰ ਸਕਣਗੇ ਤਾਂ ਜੋ ਉਹ ਦੋਵੇਂ ਬੱਚੇ ਇਕੱਠੇ ਪਾਲ ਸਕਣ ਤੇ ਮਾਂ-ਪਿਓ ਬਣਨ ਦੀ ਭਾਵਨਾ ਦਾ ਅਨੰਦ ਲੈ ਸਕਣ। ਇਨ੍ਹਾਂ ਛੁੱਟੀਆਂ 'ਚ ਉਨ੍ਹਾਂ ਨੂੰ ਸੈਲਰੀ ਵੀ ਅਦਾ ਕੀਤੀ ਜਾਏਗੀ। ਇਹ ਨਵੀਂ ਨੀਤੀ ਅਗਲੇ ਸਾਲ ਸਤੰਬਰ ਤੋਂ ਹੋਂਦ 'ਚ ਆਵੇਗੀ। ਇਸ ਨਵੀਂ ਵਿਵਸਥਾ ਵਿੱਚ ਇੱਕ ਵਿਕਲਪ ਵੀ ਹੈ ਕਿ ਇੱਕ ਮਾਂ-ਪਿਓ ਦੂਜੇ ਨੂੰ ਆਪਣੀਆਂ ਛੁੱਟੀਆਂ ਵੀ ਦੇ ਸਕਦਾ ਹੈ।
ਤੁਸੀਂ ਕੀ ਸੋਚਦੇ ਹੋ? ਕੀ ਭਾਰਤ 'ਚ ਵੀ ਅਜਿਹਾ ਕੁਝ ਹੋਣਾ ਚਾਹੀਦਾ ਹੈ? ਟਿੱਪਣੀਆਂ ਕਰ ਸਾਨੂੰ ਜ਼ਰੂਰ ਦੱਸਣਾ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ।
ਬੱਚੇ ਪੈਦਾ ਕਰਨ ਲਈ ਮਿਲੇਗੀ 7 ਮਹੀਨਿਆਂ ਦੀ ਛੁੱਟੀ
ਏਬੀਪੀ ਸਾਂਝਾ
Updated at:
18 Feb 2020 06:11 PM (IST)
ਫਿਨਲੈਂਡ ਵਿੱਚ ਮਾਤਾ-ਪਿਤਾ ਦੋਵੇਂ 7 ਮਹੀਨਿਆਂ ਤੱਕ ਦੀ ਛੁੱਟੀ ਲੈ ਸਕਣਗੇ ਤਾਂ ਜੋ ਉਹ ਦੋਵੇਂ ਇਕੱਠੇ ਇੱਕ ਬੱਚੇ ਦੀ ਪਾਲਣਾ ਕਰ ਸਕਣ ਤੇ ਮਾਂ-ਪਿਓ ਬਣਨ ਦੀ ਭਾਵਨਾ ਦਾ ਅਨੰਦ ਲੈ ਸਕਣ।
- - - - - - - - - Advertisement - - - - - - - - -