ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਜੀ ਹਾਂ, ਬਿੱਗ ਬੌਸ-14 ਖ਼ਤਮ ਹੋ ਗਿਆ ਹੈ ਤੇ ਇਸ ਦੇ ਖ਼ਤਮ ਹੁੰਦਿਆਂ ਹੀ ਆਸਿਮ ਤੇ ਹਿਮਾਂਸ਼ੀ ਇੱਕ-ਦੂਜੇ ਨਾਲ ਪਾਰਟੀ ਕਰਦੇ ਤੇ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਹਿਮਾਸ਼ੀ ਨੇ ਕਿਹਾ ਕਿ ਬੇਸ਼ੱਕ ਸਿਧਾਰਥ ਸ਼ੁਕਲਾ ਸ਼ੋਅ ਜਿੱਤ ਗਏ ਪਰ ਆਸਿਮ ਨੇ ਲੋਕਾਂ ਦੇ ਦਿਲ ਜਿੱਤੇ ਹਨ। ਇਸ ਦੇ ਨਾਲ ਹੀ ਹਿਮਾਂਸ਼ੀ ਨੇ ਇਹ ਵੀ ਕਿਹਾ ਕਿ ਸ਼ੋਅ 'ਚ ਉਸ ਨੂੰ ਵਾਰ-ਵਾਰ ਜਾਣਬੁੱਝ ਕੇ ਟਾਰਗੇਟ ਕੀਤਾ ਜਾਂਦਾ ਰਿਹਾ। ਅੱਗੇ ਹਿਮਾਂਸ਼ੀ ਨੇ ਪੰਜਾਬ ਦੀ ਕੈਟਰੀਨਾ ਕੈਫ ਕਹਿ ਜਾਂਦੀ ਸ਼ਹਿਨਾਜ਼ ਗਿੱਲ ਦੇ ਨਵੇਂ ਸ਼ੋਅ ਲਈ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੇ ਨਾਲ ਹੀ ਸ਼ੋਅ ਦੇ ਫਸਟ ਰਨਰਅੱਪ ਆਸਿਮ ਰਿਆਜ਼ ਨੇ ਖੁਦ ਨੂੰ ਸਪੋਰਟ ਕਰਨ ਲਈ ਆਪਣੇ ਫੈਨਸ ਦਾ ਧੰਨਵਾਦ ਕੀਤਾ। ਨਾਲ ਹੀ ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਹਿਮਾਂਸ਼ੀ ਪਸੰਦ ਹੈ। ਬਿੱਗ ਬੌਸ 13 ਦੇ ਆਸਿਮ ਦੀ ਸ਼ੋਅ ਦੌਰਾਨ ਬੇਸ਼ਕ ਸਿਧਾਰਥ ਨਾਲ ਕਾਫੀ ਲੜਾਈਆਂ ਹੋਈਆਂ ਹੋਈਆਂ ਪਰ ਹੁਣ ਉਨ੍ਹਾਂ ਨੇ ਸਿਧਾਰਥ ਦੀ ਕਾਫੀ ਤਾਰੀਫ ਕੀਤੀ।
ਸ਼ੋਅ ਦੋਰਾਨ ਆਸਿਮ ਨੂੰ ਇੰਟਰਨੈਸ਼ਨਲ ਸਪੋਟ ਕਰਨ ਯਾਨੀ ਜੌਨ ਸਿਨਾ ਤੇ ਬੋਹੇਮੀਆ ਨੇ ਵੀ ਕਾਫੀ ਸਪੋਰਟ ਕੀਤਾ, ਜਿਸ ਦਾ ਆਸਿਮ ਨੇ ਧੰਨਵਾਦ ਕੀਤਾ ਤੇ ਸ਼ੋਅ ਬਾਰੇ ਕਿਹਾ ਕਿ ਬਿੱਗ-ਬੌਸ ਸਕ੍ਰਿਪਟਿਡ ਸ਼ੋਅ ਨਹੀਂ।
ਬਿੱਗ ਬੌਸ-13 ਤੋਂ ਛਾ ਗਈ ਆਸਿਮ ਤੇ ਹਿਮਾਂਸ਼ੀ ਦੀ ਲਵ ਸਟੋਰੀ, ਕੀ ਪਰਿਵਾਰਾਂ ਤੋਂ ਵੀ ਮਿਲੀ ਮਨਜ਼ੂਰੀ
ਮਨਵੀਰ ਕੌਰ ਰੰਧਾਵਾ
Updated at:
18 Feb 2020 03:45 PM (IST)
ਬੇਸ਼ੱਕ ਕੱਲਰਸ ਟੀਵੀ ਦੇ ਸਭ ਤੋਂ ਜ਼ਿਆਦਾ ਵਿਵਾਦਤ ਰਿਐਲਟੀ ਸ਼ੋਅ ਬਿੱਗ ਬੌਸ-13 ਦਾ ਫਿਨਾਲੇ ਹੋ ਚੁੱਕਿਆ ਹੈ ਪਰ ਇਸ ਦੇ ਕੰਟੈਸਟੈਂਟ ਅਜੇ ਵੀ ਸੁਰਖੀਆਂ 'ਚ ਹਨ। ਫੇਰ ਚਾਹੇ ਉਹ ਸਹਿਨਾਜ਼-ਆਰਤੀ ਹੋਵੇ ਜਾਂ ਹੋਵੇ ਪੰਜਾਬ ਦੀ ਐਸ਼ਵਰਿਆ ਰਾਏ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਦੀ ਜੋੜੀ।
- - - - - - - - - Advertisement - - - - - - - - -