ਚੰਡੀਗੜ੍ਹ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਵਿੱਚ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਵਿੱਚ ਹਿੱਸਾ ਲੈਣ ਗਈ ਟੀਮ ਬਾਰੇ ਮੋਦੀ ਸਰਕਾਰ ਜਾਂਚ ਕਰਵਾਏਗੀ। ਸਰਕਾਰ ਇਸ ਗੱਲ਼ ਨੂੰ ਲੈ ਕੇ ਹੈਰਾਨ ਕਿ ਬਗੈਰ ਮਨਜ਼ੂਰੀ ਟੀਮ ਪਾਕਿਸਤਾਨ ਕਿਵੇਂ ਚਲੀ ਗਈ। ਦੱਸ ਦਈਏ ਕਿ ਭਾਰਤ ਤੋਂ 35 ਮੈਂਬਰੀ ਕਬੱਡੀ ਟੀਮ ਕੋਚ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 15 ਦਿਨਾਂ ਦੇ ਵੀਜ਼ੇ ’ਤੇ ਲਾਹੌਰ ਦੇ ਗੱਦਾਫ਼ੀ ਸਟੇਡੀਅਮ ਵਿੱਚ 9 ਤੋਂ 17 ਫਰਵਰੀ ਤੱਕ ਚੱਲੇ ਵਿਸ਼ਵ ਕਬੱਡੀ ਕੱਪ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਈ ਸੀ। ਇਹ ਟੀਮ ਸੋਮਵਾਰ ਨੂੰ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੀ ਆਈ ਹੈ।
ਇਸ ਦੇ ਨਾਲ ਹੀ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਕੌਮੀ ਕਬੱਡੀ ਫੈਡਰੇਸ਼ਨ ਨੂੰ ‘ਅਣਅਧਿਕਾਰਤ’ ਭਾਰਤੀ ਟੀਮ ਦੇ ਪਾਕਿਸਤਾਨ ਵਿੱਚ ਸਰਕਲ ਸਟਾਈਲ ਵਿਸ਼ਵ ਕੱਪ ਵਿੱਚ ਸ਼ਮੂਲੀਅਤ ਕਰਨ ਦੇ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ ਹੈ। ਰਿਜਿਜੂ ਨੇ ਕਿਹਾ ਕਿ ਸਾਡੀ ਅਧਿਕਾਰਤ ਟੀਮ ਪਾਕਿਸਤਾਨ ਨਹੀਂ ਗਈ। ਸਾਨੂੰ ਨਹੀਂ ਪਤਾ ਉੱਥੇ ਕੌਣ ਗਿਆ। ਕਿਸੇ ਵੀ ਅਣਅਧਿਕਾਰਤ ਟੀਮ ਵੱਲੋਂ ਕਿਤੇ ਵੀ ਜਾ ਕੇ ਭਾਰਤ ਦੇ ਨਾਂ ਹੇਠ ਖੇਡਣਾ ਸਹੀ ਨਹੀਂ। ਅਸੀਂ ਕਬੱਡੀ ਫੈਡਰੇਸ਼ਨ ਨੂੰ ਜਾਂਚ ਕਰਨ ਤੇ ਉਨ੍ਹਾਂ ਲੋਕਾਂ ਦੀ ਸ਼ਨਾਖ਼ਤ ਕਰਨ ਲਈ ਆਖਿਆ ਹੈ, ਜੋ ਉੱਥੇ ਗਏ ਤੇ ਬਿਨਾਂ ਇਜਾਜ਼ਤ ਤੋਂ ਭਾਰਤ ਦੇ ਨਾਂ ਦੀ ਵਰਤੋਂ ਕੀਤੀ।
ਇਸ ਬਾਰੇ ਆਪਣਾ ਪੱਖ ਰੱਖਦਿਆਂ ਕਬੱਡੀ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਸਾਨੂੰ ਕਿਸੇ ਵੀ ਅਥਾਰਿਟੀ ਤੋਂ ਆਗਿਆ ਲੈਣ ਦੀ ਲੋੜ ਨਹੀਂ ਸੀ ਕਿਉਂਕਿ ਅਸੀਂ ਸਾਰੇ ਨਿੱਜੀ ਸਮਰੱਥਾ ਵਿੱਚ ਉੱਥੇ ਗਏ ਸੀ। ਸਾਡੀਆਂ ਆਪਣੀਆਂ ਪੰਜ ਵੱਖ-ਵੱਖ ਆਜ਼ਾਦ ਫੈਡਰੇਸ਼ਨਾਂ ਹਨ, ਜੋ ਆਪਣੇ ਤੌਰ ’ਤੇ ਪਾਕਿਸਤਾਨ ਵਿਚਲੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਗਈਆਂ ਸਨ। ਇਸ ਕਰਕੇ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਟੀਮ ਜਾਇਜ਼ ਵੀਜ਼ੇ ’ਤੇ ਪਾਕਿਸਤਾਨ ਗਈ ਸੀ ਤੇ ਇਹ ਕੋਈ ਅਧਿਕਾਰਤ ਟੂਰਨਾਮੈਂਟ ਨਹੀਂ ਸੀ, ਜਿਸ ਦੇ ਲਈ ਕਿਸੇ ਵਿਭਾਗ ਤੋਂ ਆਗਿਆ ਲੈਣ ਦੀ ਲੋੜ ਪਵੇ।
ਪ੍ਰਕਾਸ਼ ਪੁਰਬ 'ਤੇ ਵਿਸ਼ਵ ਕਬੱਡੀ ਕੱਪ ਲਈ ਗਈ ਭਾਰਤੀ ਟੀਮ ਤੋਂ ਮੋਦੀ ਸਰਕਾਰ ਕਿਉਂ ਔਖੀ, ਜਾਣੋ ਅਸਲੀਅਤ
ਏਬੀਪੀ ਸਾਂਝਾ
Updated at:
18 Feb 2020 06:09 PM (IST)
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਵਿੱਚ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਵਿੱਚ ਹਿੱਸਾ ਲੈਣ ਗਈ ਟੀਮ ਬਾਰੇ ਮੋਦੀ ਸਰਕਾਰ ਜਾਂਚ ਕਰਵਾਏਗੀ। ਸਰਕਾਰ ਇਸ ਗੱਲ਼ ਨੂੰ ਲੈ ਕੇ ਹੈਰਾਨ ਕਿ ਬਗੈਰ ਮਨਜ਼ੂਰੀ ਟੀਮ ਪਾਕਿਸਤਾਨ ਕਿਵੇਂ ਚਲੀ ਗਈ। ਦੱਸ ਦਈਏ ਕਿ ਭਾਰਤ ਤੋਂ 35 ਮੈਂਬਰੀ ਕਬੱਡੀ ਟੀਮ ਕੋਚ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 15 ਦਿਨਾਂ ਦੇ ਵੀਜ਼ੇ ’ਤੇ ਲਾਹੌਰ ਦੇ ਗੱਦਾਫ਼ੀ ਸਟੇਡੀਅਮ ਵਿੱਚ 9 ਤੋਂ 17 ਫਰਵਰੀ ਤੱਕ ਚੱਲੇ ਵਿਸ਼ਵ ਕਬੱਡੀ ਕੱਪ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਈ ਸੀ। ਇਹ ਟੀਮ ਸੋਮਵਾਰ ਨੂੰ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੀ ਆਈ ਹੈ।
- - - - - - - - - Advertisement - - - - - - - - -