ਅੰਮ੍ਰਿਤਸਰ: ਲੋਕਾਂ ਦੇ ਦਿਲਾਂ 'ਚੋਂ ਕਨੂੰਨ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ। ਲੁਧਿਆਣਾ ਦੀ ਧਾਗਾ ਫੈਕਟਰੀ 'ਚ ਅੰਮ੍ਰਿਤਸਰ ਦੀਆਂ ਰਹਿਣ ਵਾਲੀਆਂ ਤਿੰਨ ਭੈਣਾਂ ਨਾਲ ਨੌਕਰੀ ਦਾ ਝਾਂਸਾ ਦੇ ਕੇ ਬਲਾਤਕਾਰ ਕੀਤਾ ਗਿਆ ਹੈ। ਪੀੜਤਾਂ ਵਲੋਂ ਦਿੱਤੀ ਸ਼ਿਕਾਇਤ ਮੁਤਾਬਕ ਆਰੋਪੀਆਂ ਨੇ ਉਨ੍ਹਾਂ ਨੂੰ ਲੁਧਿਆਣਾ ਦੀ ਧਾਗਾ ਫੈਕਟਰੀ 'ਚ ਨੌਕਰੀ ਦੇਣ ਲਈ ਬੁਲਾਇਆ।
ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਇੱਕ ਰਿਸ਼ਤੇਦਾਰ ਦੇ ਘਰ ਲੈ ਗਏ ਤੇ ਉੱਥੇ ਉਨ੍ਹਾਂ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾ ਨੇ ਦੱਸਿਆ ਕਿ ਰਾਜੇ ਨੇ ਉਸ ਨਾਲ, ਵਿਜੈ ਨੇ ਉਸਦੀ ਛੋਟੀ ਭੈਣ ਤੇ ਗੁਰਸੇਵਕ ਨੇ ਉਸਦੀ ਸਭ ਤੋਂ ਛੋਟੀ ਭੈਣ ਨਾਲ ਰੇਪ ਕੀਤਾ।
ਇਸ ਹਰਕਤ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਉਨ੍ਹਾਂ ਨੂੰ ਧਾਗਾ ਫੈਕਟਰੀ ਦੇ ਗੇਟ 'ਤੇ ਛੱਡ ਗਏ। ਪੀੜਤਾ ਨੇ ਆਰੋਪ ਲਾਇਆ ਕਿ ਆਰੋਪੀਆਂ ਨੇ ਉਨ੍ਹਾਂ ਤੋਂ 35 ਹਜ਼ਾਰ ਰੁਪਏ ਨਕਦੀ, 1 ਚਾਂਦੀ ਤੇ 1 ਸੋਨੇ ਦੀ ਅੰਗੂਠੀ ਵੀ ਲੈ ਲਈ। ਪੁਲਿਸ ਨੇ ਸ਼ਿਕਾਇਤ ਦੇੇ ਆਧਾਰ 'ਤੇ ਕੇਸ ਦਰਜ ਕਰਕੇ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਤਿੰਨ ਭੈਣਾਂ ਨਾਲ ਸ਼ਰਮਨਾਕ ਹਰਕਤ, ਨੌਕਰੀ ਦੇ ਬਹਾਨੇ ਬੁਲਾ ਕੇ ਕੀਤਾ ਕੁਕਰਮ
ਏਬੀਪੀ ਸਾਂਝਾ
Updated at:
19 Feb 2020 09:00 AM (IST)
ਲੋਕਾਂ ਦੇ ਦਿਲਾਂ 'ਚੋਂ ਕਨੂੰਨ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ। ਲੁਧਿਆਣਾ ਦੀ ਧਾਗਾ ਫੈਕਟਰੀ 'ਚ ਤਿੰਨ ਭੈਣਾਂ ਨਾਲ ਨੌਕਰੀ ਦਾ ਝਾਂਸਾ ਦੇ ਕੇ ਬਲਾਤਕਾਰ ਕੀਤਾ ਗਿਆ ਹੈ।
- - - - - - - - - Advertisement - - - - - - - - -