ਬੀਜਿੰਗ: ਕੋਰੋਨਾ ਵਾਇਰਸ ਨੇ ਚੀਨ 'ਚ 1,868 ਲੋਕਾਂ ਦੀ ਮੌਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੂਰੀ ਦੁਨੀਆ ਵਿਚ 73 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਦੀ ਚਪੇਟ 'ਚ ਹਨ। ਮੰਗਲਵਾਰ ਨੂੰ ਚੀਨ 'ਚ ਖ਼ਤਰਨਾਕ ਕੋਰੋਨਾ ਵਾਇਰਸ ਨਾਲ 98 ਹੋਰ ਲੋਕਾਂ ਦੀ ਮੌਤ ਕਾਰਨ ਮਰਨ ਵਾਲਿਆਂ ਦੀ ਗਿਣਤੀ 1,868 ਹੋ ਗਈ ਹੈ ਅਤੇ ਹੁਣ ਤੱਕ ਕੁੱਲ 72,436 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਹੁਣ ਤੱਕ ਚੀਨ ਵਿੱਚ ਕੁੱਲ 12,552 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਗਲੋਬਲ ਮਾਹਰ ਵੀ ਕੋਰੋਨਾ ਵਾਇਰਸ ਨਾਲ ਲੜਨ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਏ ਹਨ। ਚੀਨ ਤੋਂ ਸ਼ੁਰੂ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਅੰਤਰਰਾਸ਼ਟਰੀ ਪੱਧਰ 'ਤੇ 73 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।
ਤਾਜ਼ਾ ਅੰਕੜਿਆਂ ਦੇ ਅਨੁਸਾਰ, ਵੱਖ-ਵੱਖ ਦੇਸ਼ਾਂ 'ਚ ਇਸ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੇਠ ਦਿੱਤੀ ਗਈ ਹੈ:
ਚੀਨ: 1,868 ਮੌਤਾਂ ਅਤੇ 72,436 ਸੰਕਰਮਿਤ (ਜ਼ਿਆਦਾਤਰ ਕੇਸ ਹੁਬੇਈ ਸੂਬੇ ਵਿੱਚ)
ਹਾਂਗ ਕਾਂਗ: 58 ਕੇਸ, ਇੱਕ ਮੌਤ
ਮਕਾਉ: 10 ਕੇਸ
ਜਾਪਾਨ: 610 ਮਾਮਲੇ (ਯੋਕੋਹਾਮਾ 'ਚ ਵੱਖ-ਵੱਖ ਕਰੂਜ ਜਹਾਜ਼ 'ਚ 542 ਸੰਕਰਮਿਤ ਸਣੇ), ਇੱਕ ਦੀ ਮੌਤ
ਸਿੰਗਾਪੁਰ: 77 ਕੇਸ
ਥਾਈਲੈਂਡ: 35 ਕੇਸ
ਦੱਖਣੀ ਕੋਰੀਆ: 31 ਕੇਸ
ਮਲੇਸ਼ੀਆ: 22 ਕੇਸ
ਤਾਈਵਾਨ: 22 ਕੇਸ, ਇੱਕ ਮੌਤ
ਵੀਅਤਨਾਮ: 16 ਕੇਸ
ਜਰਮਨੀ: 16 ਕੇਸ
ਅਮਰੀਕਾ: 15 ਕੇਸ
ਆਸਟਰੇਲੀਆ: 14 ਕੇਸ
ਫਰਾਂਸ: 12 ਕੇਸ, ਇੱਕ ਮੌਤ
ਬ੍ਰਿਟੇਨ: 9 ਕੇਸ
ਸੰਯੁਕਤ ਅਰਬ ਅਮੀਰਾਤ: 9 ਕੇਸ
ਕੈਨੇਡਾ: 8 ਕੇਸ
ਫਿਲੀਪੀਨਜ਼: 3 ਕੇਸ, ਇੱਕ ਮੌਤ
ਭਾਰਤ: 3 ਕੇਸ
ਇਟਲੀ: 3
ਰੂਸ: 2
ਸਪੇਨ: 2
ਬੈਲਜੀਅਮ: 1
ਨੇਪਾਲ: 1
ਸ਼੍ਰੀ ਲੰਕਾ: 1
ਸਵੀਡਨ: 1
ਕੰਬੋਡੀਆ: 1
ਫਿਨਲੈਂਡ: 1
ਮਿਸਰ:1