ਰਾਈ: ਕੁੜਮਾਈ ਦੇ ਅਗਲੇ ਦਿਨ ਵਿਆਹ ਲਈ ਇੰਤਜ਼ਾਰ ਕਰ ਰਹੀ ਦੁਲਹਨ ਨੂੰ ਉਸ ਵੇਲੇ ਧੱਕਾ ਲੱਗਿਆ, ਜਦ ਉਸ ਨੂੰ ਪਤਾ ਚੱਲਿਆ ਕਿ ਵਿਆਹ ਲਈ ਬਰਾਤ ਨਹੀਂ ਆ ਰਹੀ। ਬਰਾਤ ਨਿਕਲਣ ਤੋਂ ਮਹਿਜ਼ ਇੱਕ ਘੰਟਾ ਪਹਿਲਾਂ ਲਾੜਾ ਫਰਾਰ ਹੋ ਗਿਆ। ਇਸ ਤੋਂ ਬਾਅਦ ਵਿਚੋਲੇ ਨੇ ਸਾਰੀ ਸਥਿਤੀ ਸੰਭਾਲੀ।
ਉਸ ਨੇ ਆਪਣੇ ਪਿੰਡ ਦੇ ਇੱਕ ਹੋਰ ਮੁੰਡੇ ਨੂੰ ਵਿਆਹ ਕਰਵਾਉਣ ਲਈ ਤਿਆਰ ਕਰ ਲਿਆ। ਇਸ ਤੋਂ ਬਾਅਦ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਦੋ ਘੰਟੇ 'ਚ ਵਿਆਹ ਕਰਵਾ ਦਿੱਤਾ ਗਿਆ। ਦਰਅਸਲ ਵਿਆਹ ਵਾਲੇ ਦਿਨ ਸਾਰੇ ਬਰਾਤੀ ਤਿਆਰ ਹੋ ਕੇ ਬਰਾਤ ਲਿਜਾਣ ਲਈ ਤਿਆਰ ਸੀ।
ਇਸ ਦੌਰਾਨ ਲਾੜਾ ਸ਼ੇਵਿੰਗ ਕਰਾਉਣ ਦੀ ਗੱਲ ਕਹਿ ਕੇ ਫਰਾਰ ਗੋ ਗਿਆ। 2-3 ਘੰਟੇ ਤੱਕ ਉਸ ਦੇ ਵਾਪਿਸ ਨਾ ਆਉਣ 'ਤੇ ਗਰਦਿਆਂ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ। ਇਸ ਤੋਂ ਬਾਅਦ ਮੁੰਡੇ ਦੇ ਦੋਸਤ ਨੇ ਉਸ ਦੇ ਘਰਦਿਆਂ ਨੂੰ ਦੱਸਿਆ ਕਿ ਉਸ ਨੇ ਵਿਆਹ ਨਹੀਂ ਕਰਵਾਉਣਾ ਸੀ।
ਬਰਾਤ ਨਿਕਲਣ ਤੋਂ ਪਹਿਲਾਂ ਲਾੜਾ ਫਰਾਰ, ਵਿਚੋਲੇ ਨੇ ਨਵਾਂ ਲਾੜਾ ਲੱਭ ਦੋ ਘੰਟੇ 'ਚ ਕਰਾਇਆ ਵਿਆਹ
ਏਬੀਪੀ ਸਾਂਝਾ
Updated at:
27 Feb 2020 01:06 PM (IST)
ਕੁੜਮਾਈ ਦੇ ਅਗਲੇ ਦਿਨ ਵਿਆਹ ਲਈ ਇੰਤਜ਼ਾਰ ਕਰ ਰਹੀ ਦੁਲਹਨ ਨੂੰ ਉਸ ਵੇਲੇ ਧੱਕਾ ਲੱਗਿਆ, ਜਦ ਉਸ ਨੂੰ ਪਤਾ ਚੱਲਿਆ ਕਿ ਵਿਆਹ ਲਈ ਬਰਾਤ ਨਹੀਂ ਆ ਰਹੀ।
- - - - - - - - - Advertisement - - - - - - - - -