ਮੰਗਲਵਾਰ ਨੂੰ ਉੱਤਰ ਪੂਰਬੀ ਦਿੱਲੀ ਦੇ ਚਾਂਦਬਾਗ, ਭਜਨਪੁਰਾ, ਗੋਕਲਪੁਰੀ, ਮੌਜਪੁਰ, ਕਰਦਮਪੁਰੀ ਅਤੇ ਜ਼ਫ਼ਰਾਬਾਦ 'ਚ ਹਿੰਸਕ ਹਿੰਸਾ ਹੋਈ। ਇਸ ਤੋਂ ਪਹਿਲਾਂ ਐਤਵਾਰ ਅਤੇ ਸੋਮਵਾਰ ਨੂੰ ਵੀ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਸੀ। ਬੁੱਧਵਾਰ ਨੂੰ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਜੀਟੀਬੀ ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਰੀਜ਼ ਵੱਖ-ਵੱਖ ਤਰੀਕਿਆਂ ਨਾਲ ਜ਼ਖ਼ਮੀ ਹੋਏ ਹਨ। ਇਨ੍ਹਾਂ 'ਚ ਗੋਲੀਬਾਰੀ, ਪੱਥਰਾਅ ਅਤੇ ਹੋਰ ਹਥਿਆਰਾਂ ਦਾ ਹਮਲਾ ਸ਼ਾਮਲ ਹੈ। ਹਿੰਸਾ 'ਚ ਪੁਲਿਸ ਨੇ ਹੁਣ ਤੱਕ ਵੱਖ-ਵੱਖ ਥਾਣਿਆਂ 'ਚ 18 ਐਫਆਈਆਰ ਦਰਜ ਕਰ ਚੁੱਕੀ ਹੈ। ਹੁਣ ਤੱਕ ਹਿੰਸਾ ਦੇ ਦੋਸ਼ੀਆਂ ਵਿੱਚ ਸ਼ਨਾਖਤ ਕੀਤੇ ਗਏ 106 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਹਿੰਸਾ ਨੂੰ ਰੋਕਣ ਲਈ ਸੁਰੱਖਿਆ ਬਲਾਂ ਨੇ ਦਿੱਲੀ ਦੇ ਉੱਤਰ-ਪੂਰਬੀ ਖੇਤਰ 'ਚ ਚਾਰੇ ਪਾਸੇ ਫੈਲ ਗਈ ਹੈ। ਰਾਜਧਾਨੀ ਵਿਚ ਸਥਿਤੀ ਨੂੰ ਕੰਟਰੋਲ ਕਰਨ ਦਾ ਕੰਮ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-
https://punjabi.abplive.com/news/india/families-of-those-killed-in-delhi-violence-to-get-rs-2-lakh-compensation-526291/amp