ਨਵੀਂ ਦਿੱਲੀ: ਅੱਜ ਹੋਲੀ ਦੇ ਰੰਗ ਸਾਰੇ ਦੇਸ਼ ਵਿੱਚ ਬਿਖਰ ਰਹੇ ਹਨ। ਤੁਸੀਂ ਹੋਲੀ ਖੇਡਣ ਦੀ ਵੀ ਤਿਆਰੀ ਕਰ ਰਹੇ ਹੋਵੋਗੇ ਪਰ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਹੋਲੀ ਖੇਡਣ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਪੜ੍ਹੋ। ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਆਸਾਨੀ ਨਾਲ ਆਪਣੇ ਫੋਨ ਤੇ ਗੈਜੇਟਸ ਨੂੰ ਹੋਲੀ ਦੇ ਰੰਗਾਂ ਤੇ ਪਾਣੀ ਤੋਂ ਬਚਾਅ ਸਕਦੇ ਹੋ।


ਸਭ ਤੋਂ ਪਹਿਲਾਂ, ਜੇ ਤੁਸੀਂ ਆਪਣੇ ਫੋਨ ਨੂੰ ਹੋਲੀ ਦੇ ਹੰਗਾਮੇ 'ਚ ਲਿਜਾਣ ਤੋਂ ਬਚਾ ਸਕਦੇ ਹੋ, ਤਾਂ ਇਹ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਹੋਲੀ 'ਚ ਆਪਣੇ ਫੋਨ ਨੂੰ ਗਿੱਲੇ ਹੋਣ ਤੋਂ ਬਚਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੇ ਸਪੀਕਰ, ਚਾਰਜਿੰਗ ਪੋਰਟ ਤੇ ਈਅਰਫੋਨ ਜੈਕ ਨੂੰ ਟੈਪ ਨਾਲ ਕਵਰ ਕਰੋ।

ਬਲਿਊਟੁੱਥ ਈਅਰਫੋਨ ਨਾਲ ਤੁਸੀਂ ਆਪਣੇ ਫੋਨ ਦੀ ਸੁੱਰਖਿਆ ਨੂੰ ਵੀ ਪੱਕਾ ਕਰ ਸਕਦੇ ਹੋ। ਜਦੋਂ ਤੁਸੀਂ ਹੋਲੀ ਖੇਡਣ ਜਾਂਦੇ ਹੋ ਤਾਂ ਆਪਣੇ ਫੋਨ ਨੂੰ ਸੁਰੱਖਿਅਤ ਜਗ੍ਹਾ 'ਤੇ ਰੱਖੋ ਤੇ ਇਸ ਸਮੇਂ ਦੌਰਾਨ ਬਲਿਊਟੁੱਥ ਈਅਰਫੋਨ ਦੀ ਵਰਤੋਂ ਕਰੋ। ਇਹ ਤੁਹਾਡੇ ਫੋਨ ਨੂੰ ਵੀ ਸੁਰੱਖਿਅਤ ਰੱਖੇਗਾ।

ਇਸ ਤੋਂ ਇਲਾਵਾ ਤੁਸੀਂ ਆਪਣੇ ਫੋਨ ਦੀ ਰੱਖਿਆ ਲਈ ਲਿਕਵਿੱਡ ਸੁਰੱਖਿਆ ਕਵਰ ਦੀ ਵਰਤੋਂ ਕਰ ਸਕਦੇ ਹੋ। ਜੇ ਤੁਹਾਡੇ ਕੋਲ ਸਮਾਂ ਹੈ, ਤਾਂ ਤੁਸੀਂ ਹੋਲੀ ਖੇਡਣ ਤੋਂ ਪਹਿਲਾਂ ਆਪਣੇ ਫੋਨ ਨੂੰ ਲੈਮੀਨੇਟ ਕਰਵਾ ਸਕਦੇ ਹੋ।

ਜੇ ਇਨ੍ਹਾਂ ਟਿਪਸ ਨੂੰ ਅਪਣਾਉਣ ਤੋਂ ਪਹਿਲਾਂ ਹੀ ਤੁਹਾਡਾ ਫੋਨ ਗਿੱਲਾ ਹੈ, ਤਾਂ ਅਸੀਂ ਤੁਹਾਨੂੰ ਇਸ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਆਪਣੇ ਫੋਨ ਨੂੰ ਚੌਲਾਂ ਦੇ ਵਿਚਕਾਰ ਰੱਖਣਾ ਹੋਵੇਗਾ। ਏਕਸਪਾਰਟ ਕਹਿੰਦਾ ਹੈ ਕਿ ਚਾਵਲ ਤੁਹਾਡੇ ਫੋਨ ਦਾ ਪਾਣੀ ਜਜ਼ਬ ਕਰ ਲੈਂਦਾ ਹੈ। ਇਸ ਤੋਂ ਇਲਾਵਾ ਤੁਸੀਂ ਫੋਨ ਨੂੰ ਸੁੱਕਣ ਲਈ ਹੇਅਰ ਡ੍ਰਾਇਅਰ ਦੀ ਵਰਤੋਂ ਵੀ ਕਰ ਸਕਦੇ ਹੋ। ਫੋਨ ਦੇ ਗਿੱਲੇ ਹੋਣ ਦੀ ਸਥਿਤੀ ਚ ਇਸ ਨੂੰ ਆਨ ਨਾ ਕਰੋ, ਇਸ ਦੀ ਬਜਾਏ ਪਹਿਲਾਂ ਇਸ ਨੂੰ ਪੂਰੀ ਤਰ੍ਹਾਂ ਸੁਕਾਓ।