ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਪੂਰੀ ਦੁਨੀਆ 'ਚ ਹਾਲਾਤ ਖਰਾਬ ਕਰ ਰਿਹਾ ਹੈ। ਚੀਨ ਤੇ ਇਟਲੀ ਤੋਂ ਬਾਅਦ ਇਰਾਨ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ ਹੈ। ਜਿਸ ਦੇ ਚਲਦਿਆਂ ਇਰਾਨ ਨੇ ਆਪਣੀਆਂ ਜੇਲ੍ਹਾਂ 'ਚ ਕੈਦ 70 ਹਜ਼ਾਰ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ।


ਇਰਾਨ ਦੇ ਨਿਆਇਕ ਮੁਖੀ ਇਬ੍ਰਾਹਿਮ ਰਈਸੀ ਮੁਤਾਬਕ ਸਮਾਜ 'ਚ ਅਸੁਰੱਖਿਆ ਦੀ ਭਾਵਨਾ ਨਾ ਪੈਦਾ ਹੋਵੇ ਇਸ ਲਈ ਇਹ ਕੀਤਾ ਗਿਆ ਹੈ। ਗੌਰਤਲਬ ਹੈ ਕਿ ਕੋਰੋਨਾ ਕਾਰਨ ਭੀੜ-ਭਾੜ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਭਾਰਤੀਆਂ ਨੂੰ ਈਰਾਨ ਤੋਂ ਵਾਪਸ ਲਿਆਉਣ ਲਈ ਅੱਜ ਰਾਤ ਰਵਾਨਾ ਹੋਵੇਗਾ ਆਈਏਐਫ ਦਾ ਵਿਸ਼ੇਸ਼ ਜਹਾਜ਼ ਸੀ -17 ਗਲੋਬਮਾਸਟਰ

ਇਨ੍ਹਾਂ ਕੈਦੀਆਂ ਨੂੰ ਕੋਰੋਨਾ ਦਾ ਕਹਿਰ ਰੁਕਣ ਤੋਂ ਬਾਅਦ ਵਾਪਿਸ ਜੇਲ੍ਹ ਆਉਣਾ ਹੋਵੇਗਾ। ਪਰ ਅਜੇ ਇਹ ਤੈਅ ਨਹੀਂ ਕੀਤਾ ਗਿਆ ਕਿ ਇਨ੍ਹਾਂ ਦੀ ਜੇਲ੍ਹ ਵਾਪਿਸੀ ਕਦੋਂ ਹੋਵੇਗੀ। ਇਸ ਤੋਂ ਪਹਿਲਾਂ ਵੀ ਕੋਰੋਨਾ ਦੇ ਚਲਦਿਆਂ ਕੁੱਝ ਜੇਲ੍ਹਾਂ ਤੋਂ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਸੀ।