ਚੰਡੀਗੜ੍ਹ: ਸਟੇਟ ਬੈਂਕ ਆਫ ਇੰਡੀਆ ਨੇ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਇਹ ਦੂਸਰਾ ਮੌਕਾ ਹੈ ਜਦ ਇਸ ਮਹੀਨੇ 'ਚ ਵਿਆਜ ਦਰਾਂ 'ਚ ਕਟੌਤੀ ਕੀਤੀ ਗਈ ਹੈ। ਐਫਡੀ ਦੀਆਂ ਨਵੀਆਂ ਦਰਾਂ 10 ਫਰਵਰੀ ਤੋਂ ਲਾਗੂ ਹੋ ਚੁੱਕੀਆਂ ਹਨ। ਐਸਬੀਆਈ ਨੇ ਇਹ ਸਾਫ ਕੀਤਾ ਹੈ ਕਿ ਨਵੀਆਂ ਦਰਾਂ ਨਵੀਂ ਐਫਡੀ 'ਤੇ ਹੀ ਲਾਗੂ ਹੋਣਗੀਆਂ।


ਨਵੇਂ ਅਪਡੇਟ ਮੁਤਾਬਕ ਐਸਬੀਆਈ ਦੀ 7 ਤੋਂ 45 ਦਿਨਾਂ ਦੀ ਐਫਡੀ 'ਤੇ 4% ਦਾ ਵਿਆਜ ਮਿਲੇਗਾ, ਜੋ ਪਹਿਲਾਂ 4.5% ਮਿਲਦਾ ਸੀ। ਇਸੇ ਤਰ੍ਹਾਂ 1 ਤੋਂ 5 ਸਾਲ ਤੇ 5 ਤੋਂ 10 ਸਾਲ ਦੀ ਐਫਡੀ 'ਤੇ 5.9% ਦਾ ਵਿਆਜ ਮਿਲੇਗਾ, ਜੋ ਪਹਿਲਾਂ 6% ਫੀਸਦ ਮਿਲਦਾ ਸੀ।

ਇਹ ਵੀ ਪੜ੍ਹੋ:

ਐਸਬੀਆਈ ਨੇ ਬਿਆਜ ਦਰਾਂ 'ਚ ਕਟੌਤੀ ਨੂੰ ਲੈ ਕੇ ਇੱਕ ਬਿਆਨ 'ਚ ਕਿਹਾ ਸੀ ਕਿ 'ਸਿਸਟਮ 'ਚ ਵਧੇਰੇ ਨਕਦੀ ਨੂੰ ਦੇਖਦਿਆਂ ਐਸਬੀਆਈ ਰਿਟੇਲ ਟਰਮ ਡਿਪਾਜ਼ਿਟ ਤੇ ਬਲਕ ਟਰਮ ਡਿਪਾਜ਼ਿਟ ਦੇ ਵਿਆਜ ਦਰਾਂ 'ਚ ਬਦਲਾਅ ਕਰ ਰਿਹਾ ਹੈ। ਇਹ ਬਦਲਾਅ 10 ਫਵਰੀ, 2020 ਤੋਂ ਲਾਗੂ ਹੋ ਜਾਣਗੇ।

ਇਹ ਵੀ ਪੜ੍ਹੋ:

ਹੁਣ ਮੁਕੇਸ਼ ਅੰਬਾਨੀ ਨਹੀਂ ਰਹੇ ਏਸ਼ੀਆਂ ਦੇ ਸਭ ਤੋਂ ਅਮੀਰ, ਅਲੀਬਾਬਾ ਦੇ ਜੈਕ ਮਾ ਨੇ ਪਛਾੜਿਆ