ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਮੱਧ ਪ੍ਰਦੇਸ਼ ਵਿੱਚ ਚੱਲ ਰਹੀ ਰਾਜਨੀਤਕ ਉਥਲ-ਪੁਥਲ ਦੇ ਵਿਚਕਾਰ ਜੋਤੀਰਾਦਿੱਤਿਆ ਸਿੰਧੀਆ ਨੇ ਮੰਗਲਵਾਰ ਨੂੰ ਕਾਂਗਰਸ ਛੱਡ ਦਿੱਤੀ। ਉਨ੍ਹਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਪਾਰਟੀ ਦੇ 22 ਵਿਧਾਇਕਾਂ ਦੇ ਅਸਤੀਫ਼ੇ ਨੇ ਰਾਜ ਦੀ ਕਮਲਨਾਥ ਸਰਕਾਰ ਨੂੰ ਢੇਗਣ ਦੀ ਕਗਾਰ 'ਤੇ ਪਹੁੰਚਾ ਦਿੱਤਾ ਹੈ।
ਕਾਂਗਰਸ ਸਰਕਾਰ ਨੇ ਆਪਣੇ 92 ਵਿਧਾਇਕਾਂ ਨੂੰ ਮੰਗਲਵਾਰ ਸ਼ਾਮ ਨੂੰ ਵਿਧਾਇਕ ਦਲ ਦੀ ਬੈਠਕ ਵਿੱਚ ਕਿਸੇ ਅਣਜਾਣ ਜਗ੍ਹਾ ‘ਤੇ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਕਾਂਗਰਸ ਆਪਣੇ ਵਿਧਾਇਕਾਂ ਨੂੰ ਜੈਪੁਰ ਭੇਜੇਗੀ।
ਸੂਬਾ ਕਾਂਗਰਸ ਦੇ ਇੱਕ ਨੇਤਾ ਨੇ ਕਿਹਾ ਕਿ ਸਰਕਾਰ ਦਾ ਸਮਰਥਨ ਕਰਨ ਵਾਲੇ ਸਾਡੇ 92 ਵਿਧਾਇਕਾਂ ਨੂੰ ਇਕੱਠਿਆਂ ਕੀਤਾ ਜਾਵੇਗਾ। ਇਸ ਦੌਰਾਨ ਕਾਂਗਰਸ ਨੇ ਆਪਣੇ ਵਿਧਾਇਕਾਂ ਨਾਲ ਚਾਰ ਸੁਤੰਤਰ ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ।
ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿੱਚ ਚੱਲ ਰਹੇ ਰਾਜਨੀਤਕ ਘਟਨਾਵਾਂ ਵਿੱਚ ਜੋਤੀਰਾਦਿੱਤਿਆ ਸਿੰਧੀਆ ਨੇ ਮੰਗਲਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਸਿੰਧੀਆ ਕੈਂਪ ਦੇ 22 ਕਾਂਗਰਸੀ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ।
ਕੀ ਹੈ ਵਿਧਾਨ ਸਭਾ ਦਾ ਗਣਿਤ:
ਮੱਧ ਪ੍ਰਦੇਸ਼ ਵਿੱਚ ਕੁੱਲ 230 ਵਿਧਾਨ ਸਭਾ ਸੀਟਾਂ ਹਨ ਤੇ ਇਸ ਵਿੱਚੋਂ ਦੋ ਸੀਟਾਂ ਖਾਲੀ ਹਨ। ਹੁਣ ਤੱਕ 22 ਕਾਂਗਰਸੀ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਅਜਿਹੀ ਸਥਿਤੀ ‘ਚ ਜੇਕਰ ਵਿਧਾਇਕਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ ਤਾਂ ਇਸ ਦੀ ਕੁੱਲ ਗਿਣਤੀ 206 ਬਣ ਜਾਂਦੀ ਹੈ। ਬਹੁਮਤ ਲਈ 104 ਵਿਧਾਇਕਾਂ ਦੀ ਜ਼ਰੂਰਤ ਪਵੇਗੀ। ਕਾਂਗਰਸ ਦੇ 22 ਨੇਤਾਵਾਂ ਦੇ ਅਸਤੀਫੇ ਤੋਂ ਬਾਅਦ ਇਸ ਸਮੇਂ ਇਸ ਦੇ ਵਿਧਾਇਕਾਂ ਦੀ ਗਿਣਤੀ 93 ਹੈ। ਭਾਜਪਾ ਦੇ 107 ਵਿਧਾਇਕ ਹਨ ਤੇ ਰਾਜ ਵਿਚ ਦੂਜੀਆਂ ਪਾਰਟੀਆਂ ਦੇ ਸੱਤ ਵਿਧਾਇਕ ਹਨ। ਕਮਲਨਾਥ ਨੂੰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਵਿਸ਼ਵਾਸ਼ ਮਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਂਗਰਸ ਸਰਕਾਰ 'ਤੇ ਖ਼ਤਰੇ ਦੇ ਬੱਦਲ, ਭਾਜਪਾ ਵਿਧਾਇਕਾਂ ਲਾਏ ਹਰਿਆਣਾ ਡੇਰੇ, ਕਾਂਗਰਸ ਜੈਪੁਰ ਭੇਜੇਗੀ
ਏਬੀਪੀ ਸਾਂਝਾ
Updated at:
11 Mar 2020 11:51 AM (IST)
ਕਾਂਗਰਸ ਦੇ 22 ਵਿਧਾਇਕਾਂ ਦੇ ਅਸਤੀਫੇ ਨਾਲ ਰਾਜ ਦੀ ਕਮਲਨਾਥ ਸਰਕਾਰ ਢਹਿਣ ਦੇ ਕਗਾਰ 'ਤੇ ਪਹੁੰਚ ਗਈ ਹੈ। 106 ਭਾਜਪਾ ਵਿਧਾਇਕ ਗੁਰੂਗ੍ਰਾਮ ਦੇ ਆਈਟੀਸੀ ਗ੍ਰੈਂਡ ਭਾਰਤ ਹੋਟਲ ਵਿੱਚ ਠਹਿਰੇ ਹੋਏ ਹਨ।
- - - - - - - - - Advertisement - - - - - - - - -