ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਗਰਮੀ ਦਾ ਮੌਸਮ ਖਾਸ ਲਾਹੇਵੰਦ ਹੁੰਦਾ ਹੈ ਕਿਉਂਕਿ ਇਸ ਮੌਸਮ 'ਚ ਬਾਹਰ ਜਾਣ ਲਈ ਜ਼ਿਆਦਾ ਥਾਵਾਂ ਦੀ ਆਪਸ਼ਨ ਹੁੰਦੀ ਹੈ। ਗਰਮੀ ਦੇ ਮੌਸਮ 'ਚ ਘੁੰਮਣ ਜਾਣ ਲੱਗਿਆਂ ਸਰਦੀਆਂ ਦੇ ਮੁਕਾਬਲੇ ਕੱਪੜੇ ਵੀ ਘੱਟ ਚੁੱਕਣੇ ਪੈਂਦੇ ਹਨ। ਗਰਮੀ ਦੇ ਮੌਸਮ 'ਚ ਜੇਕਰ ਤੁਸੀਂ ਘੁੰਮਣ ਜਾ ਰਹੇ ਹੋ ਤਾਂ ਇਨਾਂ ਗੱਲਾਂ ਦਾ ਰੱਖੋ ਧਿਆਨ।


ਪਾਣੀ ਨਾਲ ਲੈਕੇ ਚੱਲੋ


ਕੋਸ਼ਿਸ਼ ਘਰੋਂ ਘਰੋਂ ਚੱਲਣ ਲੱਗਿਆਂ ਹੀ ਆਪਣੀ ਸਮਰੱਥਾ ਮੁਤਾਬਕ ਪਾਣੀ ਨਾਲ ਲੈਕੇ ਚੱਲੋ। ਕਿਉਂਕਿ ਗਰਮੀ ਦੇ ਮੌਸਮ 'ਚ ਜ਼ਿਆਦਾ ਪਾਣੀ ਦੀ ਲੋੜ ਰਹਿੰਦੀ ਹੈ। ਥੋੜੇ ਥੋੜੇ ਸਮੇਂ ਬਾਅਦ ਪਾਣੀ ਪੀਂਦੇ ਰਹੋ ਤਾਂ ਜੋ ਡੀਹਾਈਡ੍ਰੇਸ਼ਨ ਨਾ ਹੋਵੇ।


ਧੁੱਪ 'ਚ ਲਾਉਣ ਵਾਲੀ ਐਨਕ ਤੇ ਛਤਰੀ ਆਪਣੇ ਕੋਲ ਰੱਖੋ। ਹੈਟਸ ਤੇ ਕੈਪਸ ਵੀ ਆਪਣੇ ਸਮਾਨ 'ਚ ਜ਼ਰੂਰ ਸ਼ਾਮਲ ਕਰੋ। ਚਮੜੀ ਨੂੰ ਧੁੱਪ ਤੋਂ ਬਚਾਉਣ ਲਈ ਸਨਸਕ੍ਰੀਨ ਵੀ ਨਾਲ ਲੈਕੇ ਜਾਓ। ਕਿਉਂਕਿ ਕਈ ਵਾਰ ਜ਼ਿਆਦਾ ਤੇਜ਼ ਧੁੱਪ ਹੋਣ 'ਤੇ ਚਮੜੀ ਝੁਲਸਣ ਦਾ ਖਤਰਾ ਹੁੰਦਾ ਹੈ। ਜ਼ਿਆਦਾ ਤਰਲ ਪਦਾਰਥਾਂ ਦਾ ਸੇਵਨ ਕਰੋ।


ਹਲਕਾ ਫੁਲਕਾ ਖਾਣਾ ਸਨੈਕਸ ਵਗੈਰਾ ਆਪਣੇ ਕੋਲ ਰੱਖੋ। ਤਾਂ ਜੋ ਭੁੱਖ ਲੱਗਣ 'ਤੇ ਇਸਤੇਮਾਲ ਕੀਤੇ ਜਾ ਸਕਣ। ਕਿਉਂਕਿ ਜਦੋਂ ਤੁਸੀਂ ਘਰੋਂ ਬਾਹਰ ਗਏ ਹੋ ਤਾਂ ਕਿਤੇ ਵੀ ਕੁਝ ਖਾਣ ਦਾ ਮਨ ਕਰ ਸਕਦਾ ਹੈ ਪਰ ਜੇਕਰ ਤਹਾਨੂੰ ਭੁੱਖ ਲੱਗੀ ਹੋਵੇ ਤੇ ਖਾਣ ਲਈ ਕੁਝ ਨਾ ਹੋਵੇ ਤਾਂ ਘੁੰਮਣ ਦਾ ਸਾਰਾ ਮਜ਼ਾ ਕਿਰਕਿਰਾ ਹੋ ਸਕਦਾ ਹੈ। ਗਰਮੀ ਦੇ ਮੌਸਮ 'ਚ ਸਟ੍ਰੀਟ ਫੂਡ ਤੋਂ ਗੁਰੇਜ਼ ਕਰੋ। ਜ਼ਿਆਦਾ ਤਲੇ ਹੋਏ ਭੋਜਨ ਦਾ ਸੇਵਨ ਨਾ ਕਰੋ।


ਅਨਲੌਕ-5: ਸਿਨੇਮਾ ਘਰਾਂ 'ਚ ਮੁੜ ਲੱਗਣਗੀਆਂ ਰੌਣਕਾਂ, ਇਸ ਤਾਰੀਖ ਤੋਂ ਖੋਲ੍ਹਣ ਦਾ ਐਲਾਨ


ਹੈਂਡ ਸੈਨੇਟਾਇਜ਼ਰ ਲੈਕੇ ਜਾਓ
ਸਫਰ 'ਚ ਹੈਂਡ ਸੈਨੇਟਾਇਜ਼ਰ ਆਪਣੇ ਨਾਲ ਜ਼ਰੂਰ ਰੱਖੋ। ਕਿਉਂਕਿ ਕਈ ਵਾਰ ਸਥਿਤੀ ਇਹ ਹੋ ਸਕਦੀ ਹੈ ਕਿ ਤੁਹਾਡੇ ਕੋਲ ਹੱਥ ਧੋਣ ਲਈ ਪਾਣੀ ਮੌਜੂਦ ਨਾ ਹੋਵੇ।


ਮੌਸਮ ਦੇ ਹਿਸਾਬ ਨਾਲ ਕੱਪੜਿਆਂ ਦੀ ਚੋਣ ਕਰੋ
ਗਰਮੀ ਦੇ ਮੌਸਮ 'ਚ ਘੱਟ ਕੱਪੜੇ ਨਾਲ ਲਿਜਾਏ ਜਾ ਸਕਦੇ ਹਨ। ਤਾਂ ਜੋ ਤੁਹਾਡੇ ਕੋਲ ਘੱਟ ਭਾਰ ਹੋਵੇਗਾ ਤਾਂ ਤੁਸੀਂ ਘੁੰਮਣ ਦਾ ਜ਼ਿਆਦਾ ਮਜ਼ਾ ਲੈ ਸਕਦੇ ਹੋ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ