ਤਿਉਹਾਰਾਂ ਦੇ ਸੀਜ਼ਨ ਦੌਰਾਨ ਕਨਜ਼ਿਊਮਰ ਗੁੱਡਸ ਦੀ ਮੰਗ 'ਚ ਇਜ਼ਾਫੇ ਦਾ ਅਸਰ ਨੌਕਰੀਆਂ 'ਤੇ ਵੀ ਦਿਖਾਈ ਦੇਵੇਗਾ। ਈ-ਰਿਟੇਲ ਕੰਪਨੀਆਂ ਐਮੇਜ਼ਨ, ਫਲਿਪਕਾਰਟ ਅਤੇ ਥਰਡ ਪਾਰਟੀ ਲੌਜਿਸਟਿਕਸ ਕੰਪਨੀਆਂ ਮਿਲ ਕੇ ਇਸ ਸੀਜ਼ਨ 'ਚ ਤਿੰਨ ਲੱਖ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਕਰਨਗੀਆਂ।


ਕੋਰੋਨਾ ਵਾਇਰਸ ਦੇ ਚੱਲਦਿਆਂ ਆਨਲਾਈਨ ਖਰੀਦਦਾਰੀ 'ਚ ਤੇਜ਼ੀ ਦੇਖੀ ਜਾ ਰਹੀ ਹੈ ਤੇ ਤਿਉਹਾਰਾਂ ਦੇ ਸੀਜ਼ਨ 'ਚ ਇਹ ਹੋਰ ਵਧ ਜਾਵੇਗੀ। ਕੰਸਲਟਿੰਗ ਫਰਮ Redseer ਮੁਤਾਬਕ ਗਾਹਕਾਂ ਤਕ ਸਮਾਨ ਦੀ ਡਿਲੀਵਰੀ ਲਈ ਇਨ੍ਹਾਂ ਰਿਟੇਲ ਅਤੇ ਲੌਜਿਸਟਿਕਸ ਕੰਪਨੀਆਂ ਨੂੰ ਘੱਟੋ-ਘੱਟ ਤਿੰਨ ਲੱਖ ਲੋਕਾਂ ਦੀ ਲੋੜ ਪਵੇਗੀ।


Redseer ਮੁਤਾਬਕ ਕੋਰੋਨਾ ਵਾਇਰਸ ਤੋਂ ਪਹਿਲਾਂ ਦੇ ਦਹਾਕੇ ਦੌਰਾਨ ਈ-ਕਾਮਰਸ ਕੰਪਨੀਆਂ ਰੋਜ਼ਾਨਾ 37 ਲੱਖ ਸ਼ਿਪਮੈਂਟ ਕਰਦੀਆਂ ਸਨ। ਜੋ ਕੋਵਿਡ ਦੇ ਦਿਨਾਂ 'ਚ ਵਧ ਕੇ 51 ਲੱਖ ਹੋ ਗਈ। ਫੈਸਟੀਵਲ ਸੀਜ਼ਨ ਦੌਰਾਨ ਹਰ ਦਿਨ ਵਧਣ ਤੋਂ ਬਾਅਦ ਇਸ ਦੇ ਦੋ ਕਰੋੜ 20 ਲੱਖ ਤਕ ਪਹੁੰਚਣ ਦੀ ਉਮੀਦ ਹੈ। ਪਿਛਲੇ ਤਿਉਹਾਰਾਂ ਦੇ ਸੀਜ਼ਨ 'ਚ ਰੋਜ਼ਾਨਾ ਸ਼ਿਪਮੈਂਟ ਇਕ ਕਰੋੜ 20 ਲੱਖ ਸੀ।


ਸਪਲਾਈ ਚੇਨ ਅਤੇ ਲੌਜਿਸਟਿਕ ਕੰਪਨੀਆਂ 'ਚ ਸਭ ਤੋਂ ਜ਼ਿਆਦਾ ਹਾਇਰਿੰਗ:


ਮੰਗ 'ਚ ਇਜ਼ਾਫੇ ਨੂੰ ਦੇਖਦਿਆਂ ਹੋਇਆਂ ਈ-ਰੀਟੇਲ ਕੰਪਨੀਆਂ ਨੇ ਹਾਇਰਿੰਗ ਤੇਜ਼ ਕਰ ਦਿੱਤੀ ਹੈ। ਖਾਸ ਕਰਕੇ ਸਪਲਾਈ ਚੇਨ ਅਤੇ ਲੌਜਿਸਟਿਕ ਦੇ ਕੰਮ ਨਾਲ ਜੁੜੇ ਲੋਕਾਂ ਦੀ ਬਹਾਲੀ ਕੀਤੀ ਜਾ ਰਹੀ ਹੈ। ਫਲਿਪਕਾਰਟ ਨੇ ਹਾਲ ਹੀ 'ਚ ਕਿਹਾ ਸੀ ਕਿ ਉਹ ਆਪਣੀ ਸਪਲਾਈ ਚੇਨ ਦੇ ਆਪਰੇਸ਼ਨ ਲਈ 70 ਹਜ਼ਾਰ ਲੋਕਾਂ ਦੀ ਬਹਾਲੀ ਕਰੇਗੀ।


ਫਲਿਪਕਾਰਟ ਹਰ ਸਾਲ ਅਕਤੂਬਰ 'ਚ ਬਿਗ ਬਿਲੀਅਨ ਡੇਜ਼ ਸੇਲ ਸ਼ੁਰੂ ਕਰਦੀ ਹੈ। ਆਪਣੀ ਡਿਲੀਵਰੀ ਤੇਜ਼ ਕਰਨ ਲਈ ਐਮੇਜ਼ਨ ਨੇ ਫੈਸਟੀਵਲ ਸੀਜ਼ਨ ਲਈ 200 ਨਵੇਂ ਡਿਲੀਵਰੀ ਸਟੇਸ਼ਨ ਬਣਾਏ ਹਨ। Redseer ਦਾ ਅੰਦਾਜ਼ਾ ਹੈ ਕਿ ਫੈਸਟੀਵਲ ਸੀਜ਼ਨ ਦੌਰਾਨ 60 ਫੀਸਦ ਹਾਇਰਿੰਗ ਡਿਲੀਵਰੀ ਅਤੇ ਲੌਜਿਸਟਿਕ ਆਪਰੇਸ਼ਨ 'ਚ ਹੋਵੇਗੀ। ਬਾਕੀ ਹਾਇਰਿੰਗ ਕਸਟਮਰ ਸਰਵਿਸ ਅਤੇ ਵੇਅਰਹਾਊਸਿੰਗ 'ਚ ਹੋਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ