ਚੰਡੀਗੜ੍ਹ: ਭਾਰਤ ਦੇ ਮੌਸਮ ਅਨੁਸਾਰ ਬਹੁਤੇ ਲੋਕ ਆਪਣੀਆਂ ਛੁੱਟੀਆਂ ਬਤੀਤ ਕਰਨ ਲਈ ਪਹਾੜੀ ਇਲਾਕਿਆਂ ਵੱਲ ਜਾਣਾ ਪਸੰਦ ਕਰਦੇ ਹਨ। ਪਹਾੜਾਂ ਦਾ ਠੰਢਾ ਮੌਸਮ ਤੇ ਬਰਫਬਾਰੀ ਛੁੱਟੀਆਂ ਦਾ ਮਜ਼ਾ ਵਧਾ ਦਿੰਦੇ ਹਨ। ਇਸੇ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਪੰਜ ਐਸੀਆਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ।


1. ਮਨਾਲੀ ਭਾਰਤ ਦੇ ਸਭ ਤੋਂ ਵਧੀਆ ਪਹਾੜੀ ਇਲਾਕਿਆਂ ਵਿੱਚੋਂ ਇੱਕ ਹੋਣ ਦੇ ਨਾਤੇ, ਮਨਾਲੀ ਸਾਰੇ ਸਨੋ ਲਵਰਸ ਲਈ ਇੱਕ ਸਵਰਗ ਹੈ। ਗਰਮੀ ਦੇ ਮੌਸਮ ਵਿੱਚ ਨਾਜ਼ੁਕ ਤਾਪਮਾਨ ਤੇ ਸਰਦੀਆਂ ਦੇ ਸਮੇਂ ਠੰਢੇ ਮੌਸਮ ਨਾਲ, ਮਨਾਲੀ ਉੱਤਰੀ ਭਾਰਤ ਵਿੱਚ ਜਾਣ ਲਈ ਸ਼ਾਂਤ ਸਥਾਨ ਹੈ। ਮਨਾਲੀ 'ਚ ਯਾਤਰੀਆਂ ਲਈ ਬਹੁਤ ਕੁਝ ਹੈ। ਕੁੱਲੂ ਘਾਟੀ ਦੇ ਉੱਤਰੀ ਸਿਰੇ 'ਤੇ ਸਥਿਤ, ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਦੇ ਵਿਚਕਾਰ, ਇਹ ਸਭ ਤੋਂ ਖੂਬਸੂਰਤ ਹਿੱਲ ਸਟੇਸ਼ਨ ਹੈ ਜੋ 2,050 ਮੀਟਰ ਦੀ ਉਚਾਈ 'ਤੇ ਹੈ।


ਨੇੜਲਾ ਹਵਾਈ ਅੱਡਾ: ਭੁਨਟਰ (50 ਕਿਮੀ) ਜ਼ਰੂਰ ਵੇਖਣ ਵਾਲੀਆਂ ਥਾਂਵਾਂ: ਹਿਡਿੰਬਾ ਦੇਵੀ ਮੰਦਰ, ਭ੍ਰਿਗੂ ਝੀਲ, ਪਿੰਨ ਵੈਲੀ ਨੈਸ਼ਨਲ ਪਾਰਕ, ਮਨਾਲੀ ਸੈਂਚੂਰੀ, ਵਸ਼ਿਸ਼ਠ ਮੰਦਰ, ਜੋਗਨੀ ਫਾਲਸ ਆਦਿ।


ਐਕਟੀਵਿਟੀਜ਼: ਰੋਹਤਾਂਗ ਪਾਸ 'ਤੇ ਪੈਰਾਗਲਾਈਡਿੰਗ, ਸੋਲੰਗ ਵੈਲੀ 'ਚ ਕੈਂਪਿੰਗ ਤੇ ਵਿੰਟਰ ਸਪੋਟਰਸ, ਪੰਡੋਹ ਡੈਮ ਰਿਵਰ ਰਾਫਟਿੰਗ।


2. ਗੁਲਮਰਗ ਉੱਤਰੀ ਭਾਰਤ 'ਚ ਗੁਲਮਰਗ ਸਾਰੇ ਹਿੱਲ ਸਟੇਸ਼ਨਾਂ ਵਿੱਚੋਂ ਸਭ ਤੋਂ ਵੱਖਰਾ ਤੇ ਸਭ ਤੋਂ ਖੂਬਸੁਰਤ ਹੈ। ਗੁਲਮਰਗ 2,730 ਮੀਟਰ ਦੀ ਉਚਾਈ 'ਤੇ ਬਣਿਆ ਹੋਇਆ ਹੈ। ਡੂੰਘੀਆਂ ਖੱਡਾਂ, ਮੈਦਾਨ, ਬਰਫ ਨਾਲ ਢੱਕੀਆਂ ਚੋਟੀਆਂ, ਹਰੀਆਂ ਭਰੀਆਂ ਪਹਾੜੀਆਂ ਤੇ ਸਹਿਜ ਵਾਦੀਆਂ ਨਾਲ ਭਰਿਆ ਇਹ ਇਲਾਕਾ ਬੇਹੱਦ ਸ਼ਾਨਦਾਰ ਹੈ ਤੇ ਤੁਹਾਨੂੰ ਸਵਰਗ ਦਾ ਅਹਿਸਾਸ ਕਰਵਾਉਂਦਾ ਹੈ। ਇਹ ਭਾਰਤ ਦੇ ਬੈਸਟ ਹਿੱਲ ਸਟੇਸ਼ਨਾਂ ਵਿੱਚੋਂ ਇੱਕ ਹੈ।


ਨੇੜਲਾ ਹਵਾਈ ਅੱਡਾ: ਸ੍ਰੀਨਗਰ (56 ਕਿਮੀ) ਜ਼ਰੂਰ ਵੇਖਣ ਵਾਲੀਆਂ ਥਾਂਵਾਂ: ਖਿਲਾਨਮਾਰਗ, ਅਲਪੇਅਰ ਝੀਲ, ਗੁਲਮਰਗ ਗੋਂਡੋਲਾ, ਗੁਲਮਰਗ ਬਾਇਓਸਪਿਅਰ ਰਿਜ਼ਰਵ, ਸੈਵਨ ਸਪਰਿੰਗਜ਼, ਮਹਾਰਾਣੀ ਮੰਦਰ ਆਦਿ।


ਐਕਟੀਵਿਟੀਜ਼: ਗੁਲਮਰਗ ਬੈਕਕੌਂਟਰੀ ਸਕੀ ਲੌਂਜ 'ਚ ਸਕੀਇੰਗ, ਅਪਾਰਵਤ ਪੀਕ ਤੇ ਸਨੋ ਬੋਰਡਿੰਗ, ਨਿੰਗਲੇ ਨਾਲਾਹ ਤੇ ਕੈਂਪ ਲਾਉਣਾ ਆਦਿ।


3.ਸ਼ਿਮਲਾ ਹਿਮਾਚਲ ਪ੍ਰਦੇਸ਼ ਰਾਜ ਦੀ ਰਾਜਧਾਨੀ ਨੂੰ ਕਿਵੇਂ ਪਿੱਛੇ ਛੱਡ ਸਕਦੇ ਹਾਂ? ਕਵੀਨ ਆਫ਼ ਹਿੱਲਸ ਸ਼ਿਮਲਾ ਬੇਹੱਦ ਖੂਬਸੂਰਤ ਜਗ੍ਹਾ ਹੈ। ਦਿਓਦਾਰ ਤੇ ਪਾਈਨ ਜੰਗਲਾਂ ਦੇ ਵਿਚਕਾਰ ਵੱਸਿਆ ਸ਼ਿਮਲਾ ਦਾ ਮਨਮੋਹਕ ਨਜ਼ਾਰਾ ਵੇਖਣ ਵਾਲਾ ਹੈ! ਜਦੋਂ ਤੁਸੀਂ ਉੱਥੇ ਹੁੰਦੇ ਹੋ, ਤੁਸੀਂ ਚੈਡਵਿਕ ਫਾਲਜ਼, ਦ ਰਿਜ, ਮਾਲ ਰੋਡ, ਕ੍ਰਾਇਸਟ ਚਰਚ ਤੇ ਜਾਖੂ ਹਿੱਲ ਨੂੰ ਦੇਖ ਸਕਦੇ ਹੋ।


ਨੇੜਲਾ ਹਵਾਈ ਅੱਡਾ: ਸ਼ਿਮਲਾ (ਜੁਬਰਹੱਟੀ 22 ਕਿਮੀ)/(ਚੰਡੀਗੜ੍ਹ 113 ਕਿਮੀ) ਜ਼ਰੂਰ ਵੇਖਣ ਵਾਲੀਆਂ ਥਾਂਵਾਂ: ਜਾਖੂ ਮੰਦਰ, ਕਾਲਕਾ-ਸ਼ਿਮਲਾ ਰੇਲਵੇ, ਰਾਸ਼ਟਰਪਤੀ ਨਿਵਾਸ, ਦ ਰਿਜ, ਹਿਮਾਚਲ ਸਟੇਟ ਅਜਾਇਬ ਘਰ, ਕ੍ਰਾਈਸਟ ਚਰਚ ਆਦਿ।


ਐਕਟੀਵਿਟੀਜ਼: ਮਾਲ ਰੋਡ ਤੇ ਸ਼ੌਪਿੰਗ, ਤੱਤਾਪਾਨੀ 'ਚ ਹੌਟ ਪੂਲ ਬਾਥ ਤੇ ਰਿਵਰ ਰਾਫਟਿੰਗ, ਪੈਰਾਗਲਾਈਡਿੰਗ, ਕੈਂਪਿੰਗ, ਨਰਕੰਡਾ ਤੇ ਕੁਫਰੀ ਵਿਖੇ ਹੈਲੀ-ਸਕੀਇੰਗ ਆਦਿ।


4.ਨੈਨੀਤਾਲ ਨੈਨੀਤਾਲ ਧਰਤੀ ਉੱਤੇ ਸਵਰਗ ਹੈ। ਭਾਰਤ ਦੇ ਝੀਲ ਜ਼ਿਲ੍ਹੇ ਵਜੋਂ ਚੰਗੀ ਤਰ੍ਹਾਂ ਜਾਣਿਆ ਜਾਂਦਾ ਨੈਨੀਤਾਲ ਤਪਦੀ ਗਰਮੀ ਨੂੰ ਮਾਤ ਦੇਣ ਲਈ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਹੈ। ਪ੍ਰਾਚੀਨ ਮੰਦਰਾਂ ਤੇ ਸ਼ਾਨਦਾਰ ਦ੍ਰਿਸ਼ਾਂ ਦੇ ਨਾਲ ਤੁਸੀਂ ਜਿੰਮ ਕੋਰਬੇਟ ਨੈਸ਼ਨਲ ਪਾਰਕ ਵੀ ਦੇਖ ਸਕਦੇ ਹੋ ਜੋ ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਪਾਰਕ ਹੈ।


ਨੇੜਲਾ ਹਵਾਈ ਅੱਡਾ: ਪੰਤਨਗਰ ਜ਼ਰੂਰ ਵੇਖਣ ਵਾਲੀਆਂ ਥਾਂਵਾਂ: ਨੈਨੀਤਾਲ ਝੀਲ, ਸਨੋ ਵਿਊ, ਨੈਨੀ ਪੀਕ, ਗੁਰਨੇ ਹਾਊਸ, ਨੈਣਾ ਦੇਵੀ ਮੰਦਰ, ਹਨੂੰਮਾਨ ਗੜ੍ਹੀ, ਕੈਂਚੀ ਧਾਮ ਆਦਿ।


ਐਕਟੀਵਿਟੀਜ਼: ਟਿਫਿਨ ਟਾਪ 'ਤੇ ਘੋੜ ਸਵਾਰੀ, ਸਤਲ ਤੇ ਕੈਂਪਿੰਗ ਤੇ ਬਰਡਵਾਚਿੰਗ, ਗੁਫਾ ਗਾਰਡਨ ਵਿਖੇ ਗੁਫਾਵਾਂ ਵੇਖਣਾ ਆਦਿ।


5. ਮਸੂਰੀ ਮਸੂਰੀ ਹਰ ਇੱਕ ਟ੍ਰੈਵਲਰ ਦੀ ਵਿਸ਼ ਲਿਸਟ 'ਚ ਸ਼ਾਮਲ ਹੁੰਦਾ ਹੈ। ਇਹ ਗੜ੍ਹਵਾਲ ਦੇ ਪਹਾੜਾਂ ਦੇ ਉੱਪਰ ਹੈ। ਤੁਸੀਂ ਨਿਸ਼ਚਤ ਤੌਰ 'ਤੇ ਸ਼ਾਨਦਾਰ ਹਿਮਾਲਿਆ ਤੇ ਡੂਨ ਵਾਦੀ ਦੇ ਨਜ਼ਾਰੇ ਵੇਖੋਗੇ। ਨੇੜਲਾ ਹਵਾਈ ਅੱਡਾ: ਦੇਹਰਾਦੂਨ (54 ਕਿਮੀ) ਜ਼ਰੂਰ ਵੇਖਣ ਵਾਲੀਆਂ ਥਾਂਵਾਂ: ਕੈਂਪਟੀ ਫਾਲ, ਮਸੂਰੀ ਝੀਲ, ਕੇ ਦੇਵ ਭੂਮੀ ਵੈਕਸ ਮਿਊਜ਼ੀਅਮ, ਕ੍ਰਾਈਸਟ ਚਰਚ, ਭਦਰਜ ਮੰਦਰ, ਫਿਸ਼ ਐਕੁਰੀਅਮ ਆਦਿ।


ਐਕਟੀਵਿਟੀਜ਼: ਐਡਵੈਂਚਰ ਪਾਰਕ ਮਸੂਰੀ 'ਚ ਜੀਪਲਾਈਨਿੰਗ ਤੇ ਹੋਰ ਐਡਵੈਂਚਰ ਸਪੋਰਟਸ, ਬੋਟਿੰਗ ਤੇ ਕੰਪਨੀ ਬਾਗ ਦੀ ਯਾਤਰਾ ਆਦਿ।


ਇਹ ਵੀ ਪੜ੍ਹੋ: Benefits of eating Jackfruit: ਕੀ ਤੁਸੀਂ ਜਾਣਦੇ ਹੋ ਕਟਹਲ ਖਾਣ ਦੇ ਫਾਇਦਿਆਂ ਬਾਰੇ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904