Best Tourist Place of India: ਇਸ ਸਾਲ ਭਾਰਤੀ ਅੰਤਰ ਰਾਸ਼ਟਰੀ ਸੈਲਾਨੀ ਸਥਾਨਾਂ ਦੀ ਬਜਾਏ ਘਰੇਲੂ ਸੈਲਾਨੀ ਸਥਾਨਾਂ 'ਤੇ ਜਾਣਾ ਪਸੰਦ ਕਰਨਗੇ। ਇਸ 'ਚ ਗੋਆ ਭਾਰਤੀ ਯਾਤਰੀਆਂ ਲਈ ਸਭ ਤੋਂ ਪਸੰਦੀਦਾ ਸੈਲਾਨੀ ਸਥਾਨ ਹੈ। OYO ਟ੍ਰੈਵਲਪੀਡੀਆ ਦੇ ਸਰਵੇ 'ਚ ਇਹ ਤੱਥ ਸਾਹਮਣੇ ਆਇਆ ਹੈ। ਸਰਵੇ ਮੁਤਾਬਕ, ਗੋਆ ਦੇ ਬਾਅਦ ਭਾਰਤੀਆਂ ਦਾ ਦੂਜਾ ਪਸੰਦੀਦਾ ਸਥਾਨ ਮਨਾਲੀ ਹੈ। OYO  ਟ੍ਰੈਵਲਪੀਡੀਆ OYO ਦਾ ਸਾਲਾਨਾ ਖਪਤਕਾਰ ਸਰਵੇ ਹੈ। ਇਸ 'ਚ OYO ਦੇ ਉਪਭੋਗਤਾਵਾਂ ਤੋਂ ਉਹਨਾਂ ਦੀ ਯਾਤਰਾ ਦੇ ਪਸੰਦੀਦਾ ਸਥਾਨਾਂ ਦੀ ਜਾਣਕਾਰੀ ਲਈ ਜਾਂਦੀ ਹੈ। 

ਸਰਵੇ 'ਚ 61 ਪ੍ਰਤੀਸ਼ਤ ਭਾਰਤੀਆਂ ਨੇ ਕਿਹਾ ਕਿ ਉਹ ਘਰੇਲੂ ਸਥਾਨਾਂ 'ਤੇ ਛੁੱਟੀਆਂ ਬਿਤਾਉਣ ਜਾਣਾ ਚਾਹੁਣਗੇ ਉੱਥੇ ਹੀ 25 ਪ੍ਰਤੀਸ਼ਤ ਨੇ ਕਿਹਾ ਕਿ ਉਹ ਘਰੇਲੂ ਦੇ ਨਾਲ ਅੰਤਰ ਰਾਸ਼ਟਰੀ ਸੈਲਾਨੀ ਸਥਾਨਾਂ 'ਤੇ ਵੀ ਯਾਤਰਾ ਕਰਨਾ ਚਾਹੁਣਗੇ ਹਾਲਾਂਕਿ ਭਾਰਤੀ ਯਾਤਰਾ ਨੂੰ ਲੈ ਕੇ ਰੋਮਾਂਚਿਤ ਹਨ ਪਰ ਮਹਾਮਾਰੀ ਵਿਚਾਲੇ ਸੁਰੱਖਿਆ ਅਜੇ ਵੀ ਉਹਨਾਂ ਲਈ ਚਿੰਤਾ ਦਾ ਵਿਸ਼ਾ ਹੈ। 

ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ, ਆਈਸੀਯੂ 'ਚ ਦਾਖਲ

ਜਿੱਥੇ ਤੱਕ ਪਸਦੀਦਾ ਸੈਲਾਨੀ ਸਥਾਨਾਂ ਦੀ ਗੱਲ ਹੈ ਤਾਂ ਦੇਸ਼ 'ਚ ਗੋਆ ਪਹਿਲੇ ਸਥਾਨ 'ਤੇ ਰਿਹਾ। ਇੱਕ ਤਿਹਾਈ ਲੋਕਾਂ ਨੇ ਕਿਹਾ ਕਿ ਉਹ ਗੋਆ ਜਾਣਾ ਪਸੰਦ ਕਰਨਗੇ। ਇਸਦੇ ਬਾਅਦ ਮਨਾਲੀ, ਦੁਬਈ, ਸ਼ਿਮਲਾ ਤੇ ਕੇਰਲ ਦਾ ਨੰਬਰ ਆਉਂਦਾ ਹੈ। OYO ਨੇ ਕਿਹਾ ਕਿ ਅੰਤਰ-ਰਾਸ਼ਟਰੀ ਸਥਾਨਾਂ ਦੀ ਗੱਲ ਕਰੀਏ ਤਾਂ ਭਾਰਤੀ ਮਾਲਦੀਵ, ਪੈਰਿਸ, ਬਾਲੀ ਅਤੇ ਸਵਿਟਜ਼ਲੈਂਡ ਜਾਣਾ ਚਾਹੁਣਗੇ। 

ਸਰਵੇ 'ਚ ਸ਼ਾਮਲ 37 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਆਪਣੇ ਜੀਵਨਸਾਥੀ ਨਾਲ ਯਾਤਰਾ 'ਤੇ ਜਾਣਾ ਪਸੰਦ ਕਰਨਗੇ। 19 ਪ੍ਰਤੀਸ਼ਤ ਲੋਕ ਆਪਣੇ ਦੋਸਤਾਂ ਨਾਲ ਛੁੱਟੀਆਂ ਬਿਤਾਉਣਾ ਪਸੰਦ ਕਰਨਗੇ। ਉੱਥੇ ਹੀ 12 ਪ੍ਰਤੀਸ਼ਤ ਲੋਕ ਇਕੱਲੇ ਯਾਤਰਾ ਕਰਨ ਦੇ ਇੱਛਕ ਹਨ।

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :

https://play.google.com/store/apps/details?id=com.winit.starnews.hinhttps://apps.apple.com/in/app/abp-live-news/id81111490