White Hair Home Remedy: ਅੱਜਕੱਲ੍ਹ ਸਮੇਂ ਤੋਂ ਪਹਿਲਾਂ ਵਾਲਾਂ ਦਾ ਚਿੱਟਾ ਹੋਣਾ ਖੰਘ ਅਤੇ ਜ਼ੁਕਾਮ ਵਾਂਗ ਆਮ ਹੋ ਗਿਆ ਹੈ। ਵਾਲ ਚਿੱਟੇ ਹੋਣ ਲਈ ਕਿਸੇ ਤਜਰਬੇ ਦੀ ਲੋੜ ਨਹੀਂ ਪੈਂਦੀ, ਹੁਣ ਹਰ ਉਮਰ ਦੇ ਲੋਕ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਕਦੇ ਹਾਰਮੋਨਲ ਬਦਲਾਅ ਅਤੇ ਕਈ ਵਾਰ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਵਾਲ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ। ਜਿਸ ਕਰਕੇ ਤੁਸੀਂ ਉਦਾਸ ਹੋ ਜਾਂਦੇ ਹੋ ਅਤੇ ਟੈਨਸ਼ਨ ਲੈਣ ਲੱਗ ਜਾਂਦੇ ਹੋ ਕਿ ਸਮੇਂ ਤੋਂ ਪਹਿਲਾਂ ਹੀ ਵਾਲ ਚਿੱਟੇ ਹੋ ਗਏ, ਤਾਂ ਹੁਣ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਅਸੀਂ ਤੁਹਾਡੇ ਲਈ ਕੁਝ ਘਰੇਲੂ ਤਰੀਕੇ ਲੈ ਕੇ ਆਏ ਹਾਂ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਵਾਲ ਚਿੱਟੇ ਹੋਣ ਤੋਂ ਬਚਾ ਸਕਦੇ ਹੋ। 


ਚਿੱਟੇ ਵਾਲਾਂ ਤੋਂ ਬਚਣ ਲਈ ਅਪਣਾਓ ਆਹ ਘਰੇਲੂ ਤਰੀਕੇ


ਮਹਿੰਦੀ


ਮਹਿੰਦੀ ਦੀ ਵਰਤੋਂ ਜ਼ਿਆਦਾਤਰ ਚਿੱਟੇ ਵਾਲਾਂ ਨੂੰ ਕੁਦਰਤੀ ਰੰਗ ਦੇਣ ਲਈ ਕੀਤੀ ਜਾਂਦੀ ਹੈ। ਮਹਿੰਦੀ ਵਾਲਾਂ ਨੂੰ ਰੰਗ ਦਿੰਦੀ ਹੈ ਅਤੇ ਇਹ ਵਾਲਾਂ ਲਈ ਕੁਦਰਤੀ ਕੰਡੀਸ਼ਨਰ ਦਾ ਕੰਮ ਵੀ ਕਰਦੀ ਹੈ। ਵਾਲਾਂ 'ਤੇ ਮਹਿੰਦੀ ਲਗਾਉਣ ਲਈ ਇੱਕ ਲੋਹੇ ਦਾ ਭਾਂਡਾ ਲਓ ਅਤੇ ਉਸ 'ਚ ਮਹਿੰਦੀ ਨੂੰ ਘੋਲ ਕੇ ਰਾਤ ਭਰ ਛੱਡ ਦਿਓ। ਇਸ ਵਿਚ ਆਂਵਲਾ ਪਾਊਡਰ ਵੀ ਮਿਲਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਫਿਰ ਇਸ ਨੂੰ ਸਵੇਰੇ ਵਾਲਾਂ 'ਤੇ ਲਗਾਓ ਅਤੇ ਇਕ ਤੋਂ ਦੋ ਘੰਟੇ ਬਾਅਦ ਪਾਣੀ ਨਾਲ ਧੋ ਲਓ।


ਭ੍ਰਿੰਗਰਾਜ


ਭ੍ਰਿੰਗਰਾਜ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਵਾਲਾਂ ਨੂੰ ਚਿੱਟੇ ਹੋਣ ਤੋਂ ਰੋਕਣ ਲਈ ਇਹ ਇਕ ਵਧੀਆ ਕੁਦਰਤੀ ਉਪਾਅ ਹੈ। ਭ੍ਰਿੰਗਰਾਜ ਵਿੱਚ ਮੌਜੂਦ ਹਰਿਤਕੀ ਵਾਲਾਂ ਲਈ ਵਰਦਾਨ ਹੈ। ਭ੍ਰਿੰਗਰਾਜ ਦਾ ਤੇਲ ਨਾ ਸਿਰਫ਼ ਵਾਲਾਂ ਨੂੰ ਕਾਲਾ ਰੱਖਦਾ ਹੈ ਸਗੋਂ ਇਨ੍ਹਾਂ ਨੂੰ ਸਿਹਤਮੰਦ ਵੀ ਰੱਖਦਾ ਹੈ। ਭ੍ਰਿੰਗਰਾਜ ਦੇ ਤੇਲ ਨੂੰ ਕਿਸੇ ਹੋਰ ਤੇਲ ਦੇ ਨਾਲ ਮਿਲਾ ਕੇ ਲਗਾਉਣਾ ਚਾਹੀਦਾ ਹੈ। ਇਸ ਨੂੰ ਕੈਸਟਰ ਆਇਲ 'ਚ ਮਿਲਾ ਕੇ ਲਗਾਉਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ। ਇਸ ਦੇ ਨਾਲ ਹੀ ਭਰਿੰਗਰਾਜ ਪਾਊਡਰ ਨੂੰ ਹੇਅਰ ਪੈਕ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ। ਭਰਿੰਗਰਾਜ ਪਾਊਡਰ ਹੇਅਰ ਪੈਕ ਨੂੰ ਹਫਤੇ 'ਚ ਅੱਧੇ ਘੰਟੇ ਲਈ ਵਾਲਾਂ 'ਤੇ ਲਗਾਉਣ ਨਾਲ ਫਾਇਦਾ ਹੋਵੇਗਾ।


ਇਹ ਵੀ ਪੜ੍ਹੋ: ਇੱਕ ਹੀ ਬੋਤਲ 'ਚੋਂ ਪਾਣੀ ਪੀਂਦੇ ਕਈ ਲੋਕ, ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ


ਪਿਆਜ
ਪਿਆਜ 'ਚ ਮੌਜੂਦ ਸਲਫਰ ਨਾ ਸਿਰਫ ਵਾਲਾਂ ਨੂੰ ਸਿਹਤਮੰਦ ਬਣਾਉਂਦਾ ਹੈ ਸਗੋਂ ਉਨ੍ਹਾਂ ਨੂੰ ਰੰਗ ਵੀ ਦਿੰਦਾ ਹੈ। ਪਿਆਜ਼ ਦਾ ਰਸ ਕੱਢ ਕੇ ਰੂੰ ਦੀ ਮਦਦ ਨਾਲ ਸਿਰ ਦੀ ਚਮੜੀ 'ਤੇ ਲਗਾਓ। ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਕੁਝ ਦੇਰ ਲਈ ਛੱਡ ਦਿਓ ਅਤੇ ਫਿਰ ਸ਼ੈਂਪੂ ਕਰੋ। ਇਹ ਉਪਾਅ ਹਫ਼ਤੇ ਵਿੱਚ ਦੋ ਵਾਰ ਕੀਤਾ ਜਾ ਸਕਦਾ ਹੈ।



ਆਂਵਲਾ
ਵਿਟਾਮਿਨ ਸੀ ਨਾਲ ਭਰਪੂਰ ਆਂਵਲਾ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਂਵਲਾ ਪਾਊਡਰ ਨੂੰ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਹੇਅਰ ਪੈਕ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਇਸ ਦੇ ਲਈ ਅੱਧਾ ਕਟੋਰੀ ਨਾਰੀਅਲ ਤੇਲ 'ਚ ਦੋ ਚੱਮਚ ਆਂਵਲਾ ਪਾਊਡਰ ਮਿਲਾ ਕੇ ਪੇਸਟ ਬਣਾ ਲਓ ਅਤੇ ਰਾਤ ਭਰ ਲਾ ਕੇ ਛੱਡ ਦਿਓ। ਸਵੇਰੇ ਇਸ ਪੇਸਟ ਨੂੰ ਸਿਰ ਦੀ ਚਮੜੀ ਅਤੇ ਵਾਲਾਂ 'ਤੇ ਲਗਾਓ। ਦੋ ਘੰਟੇ ਬਾਅਦ ਸ਼ੈਂਪੂ ਕਰੋ।


ਸ਼ਿਰੋਧਾਰਾ


ਆਯੁਰਵੇਦ ਵਿੱਚ ਸ਼ਿਰੋਧਾਰਾ ਦਾ ਬਹੁਤ ਮਹੱਤਵ ਹੈ। ਇਹ ਸਰੀਰ ਵਿੱਚ ਪਿੱਤ ਦੋਸ਼ ਨੂੰ ਦੂਰ ਕਰਦਾ ਹੈ। ਇਸ 'ਚ ਕੁਝ ਸਮੇਂ ਲਈ ਲਗਾਤਾਰ ਸਿਰ 'ਤੇ ਤਰਲ ਪਦਾਰਥ ਪਾਇਆ ਜਾਂਦਾ ਹੈ। ਇਸ ਦੇ ਲਈ ਤੇਲ, ਦੁੱਧ ਜਾਂ ਕਿਸੇ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ: 90 ਫੀਸਦੀ ਮਾਨਸਿਕ ਬਿਮਾਰੀਆਂ ਲਈ ਦਫਤਰ ਜ਼ਿੰਮੇਵਾਰ, ਜਾਣੋ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।