ਜੈਪੁਰ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਵਿਦੇਸ਼ ਤੋਂ ਪਰਤੇ ਇਕ ਯਾਤਰੀ 'ਚ Monkeypox (ਐੱਮ ਪੋਕਸ) ਦੇ ਲੱਛਣ ਪਾਏ ਗਏ। ਹਵਾਈ ਅੱਡੇ 'ਤੇ ਮੌਜੂਦ ਮੈਡੀਕਲ ਸਟਾਫ ਨੇ ਤੁਰੰਤ ਰਾਜਸਥਾਨ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਿਜ਼ (ਆਰਯੂਐਚਐਸ) ਹਸਪਤਾਲ 'ਚ ਸ਼ੱਕੀ ਮਰੀਜ਼ ਨੂੰ ਆਈਸੋਲੇਟ ਕਰ ਦਿੱਤਾ ਗਿਆ।




ਜਾਣਕਾਰੀ ਅਨੁਸਾਰ ਸ਼ੱਕੀ ਮਰੀਜ਼ ਨਾਗੌਰ ਜ਼ਿਲੇ ਦਾ 20 ਸਾਲਾ ਨਿਵਾਸੀ ਹੈ, ਜੋ ਮੰਗਲਵਾਰ ਨੂੰ ਦੁਬਈ ਤੋਂ ਜੈਪੁਰ ਪਰਤਿਆ ਸੀ। ਯਾਤਰੀ ਦੇ ਸੈਂਪਲ ਸਵਾਈ ਮਾਨਸਿੰਘ ਮੈਡੀਕਲ ਕਾਲਜ ਦੀ ਲੈਬ ਵਿੱਚ ਭੇਜੇ ਗਏ ਹਨ, ਜਿੱਥੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।


ਇਹ ਵੀ ਪੜ੍ਹੋ: SGPC ਪ੍ਰਧਾਨ ਦੀ ਚੋਣ 'ਚ ਇਸ ਵਾਰ ਹੋਣਗੇ ਜ਼ਬਰਦਸਤ ਟਾਕਰੇ, ਬੀਬੀ ਜਗੀਰ ਕੌਰ ਨੇ ਵੀ ਖਿੱਚੀ ਤਿਆਰੀ 


ਯਾਤਰੀ ਦੇ ਸਰੀਰ 'ਤੇ ਲਾਲ ਧੱਫੜ ਅਤੇ ਹਲਕਾ ਬੁਖਾਰ ਪਾਇਆ ਗਿਆ, ਜੋ ਕਿ ਮੰਕੀਪਾਕਸ ਦੇ ਆਮ ਲੱਛਣ ਹਨ। ਯਾਤਰੀ ਦੇ ਲੱਛਣਾਂ ਦੇ ਆਧਾਰ 'ਤੇ ਸਾਂਗਾਨੇਰ ਏਅਰਪੋਰਟ 'ਤੇ ਤਾਇਨਾਤ ਮੈਡੀਕਲ ਟੀਮ ਨੇ ਇਸ ਨੂੰ ਮੰਕੀਪਾਕਸ ਦਾ ਸ਼ੱਕੀ ਮਾਮਲਾ ਮੰਨਿਆ ਅਤੇ ਤੁਰੰਤ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਡਾਕਟਰਾਂ ਮੁਤਾਬਿਕ ਮਰੀਜ਼ ਦੀ ਹਾਲਤ ਫਿਲਹਾਲ ਸਥਿਰ ਹੈ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇੱਕ ਪੂਰੀ ਮੰਜ਼ਿਲ ਸਿਰਫ਼ ਐਮ.ਪੌਕਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਰਾਖਵੀਂ ਰੱਖੀ ਗਈ ਹੈ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।



ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l.



Join Our Official Telegram Channel: https://t.me/abpsanjhaofficial 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ