ਨਵੀਂ ਦਿੱਲੀ: ਸਪਰਮ ਕਾਊਂਟ ਵਧਾਉਣਾ ਤੇ ਦੂਰ ਕਰਨੀ ਹੈ ਇਨਫਰਟਿਲਿਟੀ ਦੀ ਸਮੱਸਿਆ ਤਾਂ ਇੱਕ ਵਾਰ ਮਾਰੀਜੁਆਨਾ ਦਾ ਸੇਵਨ ਕਰਨਾ ਲਾਹੇਵੰਦ ਹੋ ਸਕਦਾ ਹੈ। ਜੀ ਹਾਂ, ਹਾਰਵਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਖੋਜ ਵਿੱਚ ਪਾਇਆ ਗਿਆ ਹੈ ਕਿ ਮਾਰੀਜੁਆਨਾ ਯਾਨੀ ਭੰਗ ਮਰਦਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਖੋਜ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਮਰਦ ਇੱਕ ਵਾਰ ਭੰਗ ਦਾ ਸੂਟਾ ਲਾਉਂਦੇ ਹਨ, ਉਸ ਦਾ ਸਕਾਰਾਤਮਕ ਪ੍ਰਭਾਵ ਨਾ ਸਿਰਫ ਸਪਰਮ 'ਤੇ ਪੈਂਦਾ ਹੈ ਬਲਕਿ ਉਨ੍ਹਾਂ ਦੀ ਪ੍ਰਜਨਨ ਸਮਰੱਥਾ 'ਤੇ ਵੀ ਅਸਰ ਪਿਆ ਹੈ। ਖੋਜ ਮੁਤਾਬਕ ਮਾਰੀਜੁਆਨਾ ਨੂੰ ਹੁਣ ਤਕ ਪੁਰਸ਼ਾਂ ਦੀ ਘੱਟ ਪ੍ਰਜਨਨ ਸਮਰੱਥਾ ਦਾ ਕਾਰਨ ਮੰਨਿਆ ਜਾਂਦਾ ਸੀ, ਪਰ ਅਜਿਹਾ ਨਹੀਂ ਹੈ।
ਹਾਰਵਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਹੈ ਕਿ ਜਿਹੜੇ ਮਰਦ ਭੰਗ ਨੂੰ ਕਿਸੇ ਨਾਲ ਕਿਸੇ ਰੂਪ ਵਿੱਚ ਗ੍ਰਹਿਣ ਕਰਦੇ ਹਨ ਉਨ੍ਹਾਂ ਦਾ ਸਪਰਮ ਕਾਊਂਟ ਤੇ ਟੈਸਟੋਸਟੇਰੋਨ ਪੱਧਰ ਹੋਰਨਾਂ ਮਰਦਾਂ ਦੇ ਮੁਕਾਬਲੇ ਕਿਤੇ ਵੱਧ ਹੈ। ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਜੇਕਰ ਮਾਰੀਜੁਆਨਾ ਦਾ ਸੇਵਨ ਜਿੰਨਾ ਜ਼ਿਆਦਾ ਕੀਤਾ ਜਾਵੇ ਤਾਂ ਓਨਾ ਹੀ ਟੈਸਟੋਸਟੇਰੋਨ ਪੱਧਰ ਵਧਦਾ ਹੈ।
ਖੋਜਕਾਰਾਂ ਨੇ ਇਸ ਦੀ ਚੇਤਾਵਨੀ ਵੀ ਦਿੱਤੀ ਹੈ ਕਿ ਭੰਗ ਦਾ ਸੇਵਨ ਆਪਣੇ ਜ਼ੋਖ਼ਮ 'ਤੇ ਕੀਤਾ ਜਾਵੇ, ਕਿਉਂਕਿ ਸਰੀਰ ਨੂੰ ਇਸ ਦੇ ਹੋਰ ਨਕਾਰਾਤਮਕ ਪ੍ਰਭਾਵ ਵੀ ਹਨ। ਇਹ ਖੋਜ ਫਰਟੀਲਿਟੀ ਕਲੀਨਿਕ 'ਤੇ ਆਉਣ ਵਾਲੇ 600 ਮਰਦਾਂ 'ਤੇ ਕੀਤੀ ਗਈ ਹੈ। ਖੋਜਕਾਰਾਂ ਨੇ ਇਹ ਵੀ ਪਾਇਆ ਕਿ ਸਪਰਮ ਕਾਊਂਟ ਵਧਾਉਣ ਜਾਂ ਫਰਟੀਲਿਟੀ ਬਿਹਤਰ ਹੋਣ ਨਾਲ ਇਹ ਜ਼ਰੂਰੀ ਨਹੀਂ ਕਿ ਤੁਸੀਂ ਯਕੀਨੀ ਤੌਰ 'ਤੇ ਪਿਤਾ ਬਣ ਜਾਓ, ਪਰ ਇਹ ਬੱਚਾ ਪੈਦਾ ਕਰਨ ਲਈ ਇੱਕ ਕਦਮ ਅੱਗੇ ਵਧਾ ਸਕਦਾ ਹੈ।
ਖੋਜਕਾਰ ਇਹ ਵੀ ਕਹਿੰਦੇ ਹਨ ਕਿ ਅਸੀਂ ਲੋਕਾਂ ਨੂੰ ਭੰਗ ਦਾ ਸੇਵਨ ਕਰਨ ਲਈ ਪ੍ਰੇਰਿਤ ਨਹੀਂ ਕਰ ਰਹੇ। ਇਹ ਸਿਰਫ਼ ਵਿਅਕਤੀ 'ਤੇ ਨਿਰਭਰ ਕਰਦਾ ਹੈ। ਇਹ ਸਿਰਫ ਇੱਕ ਸੁਝਾਅ ਹੈ। ਹਾਲਾਂਕਿ, ਖੋਜਕਾਰ ਇਸ 'ਤੇ ਵੀ ਖੋਜ ਕਰ ਰਹੇ ਹਨ ਕਿ ਕਿਵੇਂ ਸਹੀ ਤਰੀਕੇ ਨਾਲ ਭੰਗ ਦੇ ਸੇਵਨ ਦਾ ਉਨ੍ਹਾਂ 'ਤੇ ਅਸਲ 'ਚ ਕੀ ਪ੍ਰਭਾਵ ਪਵੇਗਾ।
ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ